ਭੀਖੀ/ਮਾਨਸਾ, 28 ਅਗਸਤ (ਪੰਜਾਬ ਪੋਸਟ – ਕਮਲ ਕਾਂਤ) – ਸੀਨੀਅਰ ਕਾਂਗਰਸੀ ਆਗੂ ਰਾਮ ਪਾਲ ਢੈਪਈ ਦਾ ਦੇਹਾਂਤ ਹੋ ਗਿਆ ਹੈ।ਉਹ ਕਾਫੀ ਦਿਨਾਂ ਤੋਂ
ਬਿਮਾਰ ਸਨ।ਉਨਾਂ ਦੇ ਦਿਹਾਂਤ `ਤੇ ਵੱਖ ਵੱਖ ਰਾਜਸੀ ਸਮਾਜਿਕ ਤੇ ਧਾਰਮਿਕ ਆਗੂਆਂ ਨੇ ਦੁੱਖ ਦਾ ਇਜ਼ਹਾਰ ਕੀਤਾ ਹੈ।
ਜਿਕਰਯੋਗ ਹੈ ਕਿ ਰਾਮ ਪਾਲ ਢੈਪਈ ਨੇ ਮਾਨਸਾ ਇਲਾਕੇ ਲਈ ਪੰਜਾਬ ਸਰਕਾਰ ਤੋਂ ਬੜੇ ਫੰਡ ਲੈ ਕੇ ਵਿਕਾਸ ਕਾਰਜਾਂ ਨੂੰ ਸਹੀ ਪਾਸੇ ਤੋਰਿਆ ਸੀ।ਉਨ੍ਹਾਂ 1985 ਵਿੱਚ ਮਾਨਸਾ ਹਲਕੇ ਤੋਂ ਕਾਂਗਰਸੀ ਉਮੀਦਵਾਰ ਵਜੋਂ ਚੋਣ ਵੀ ਲੜੀ ਸੀ।ਉਹ ਜ਼ਿਲ੍ਹਾ ਅਥਲੈਟਿਕਸ ਐਸੋਸੀਏਸ਼ਨ ਮਾਨਸਾ, ਓਲਡ ਸਟੂਡੈਂਟਸ ਐਸੋਸੀਏਸ਼ਨ ਨਹਿਰੂ ਕਾਲਜ ਮਾਨਸਾ ਦੇ ਪ੍ਰਧਾਨ ਵੀ ਰਹੇ ਸਨ।ਕਾਂਗਰਸ ਪਾਰਟੀ ਵਿਚ ਸੂਬਾਈ ਜਨਰਲ ਸਕੱਤਰ ਸਮੇਤ ਹੋਰ ਅਹੁਦਿਆਂ ਉੱਪਰ ਰਹੇ ਸਨ। ਕਾਂਗਰਸ ਦੇ ਸੀਨੀਅਰ ਆਗੂ ਅੰਬਿਕਾ ਸੋਨੀ, ਸਾਬਕਾ ਰੇਲ ਮੰਤਰੀ ਪਵਨ ਬਾਂਸਲ ਦੇ ਨੇੜੇ ਸਨ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media