ਅੰਮ੍ਰਿਤਸਰ 29 ਅਗਸਤ (ਪੰਜਾਬ ਪੋਸਟ ਬਿੳਰੋ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਨਾਨ ਟੀਚਿੰਗ ਐਸੋਸੀਏਸ਼ਨ ਨੇ ਪੰਜਾਬ ਸਰਕਾਰ ਵਲੋਂ ਯੂਨੀਵਰਸਿਟੀ ਤੋਂ
ਸਕੱਤਰੇਤ ਪੇਅ ਵਾਪਸ ਲੈਣ ਵਾਲਾ ਜਾਰੀ ਕੀਤਾ ਨੋਟੀਫਿਕੇਸ਼ਨ ਞਵਾਪਸ ਲੈਣ ਦੀ ਮੰਗ ਨੂੰ ਅਧਾਰ ਬਣਾ ਕੇ ਰੋਸ ਮੁਜ਼ਾਹਰਾ ਕੀਤਾ ।ਜਿਸ ਵਿੱਚ ਸੈਂਕੜੇ ਕਰਮਚਾਰੀਆਂ ਅਤੇ ਅਧਿਕਾਰੀਆਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ।
ਮੁਜਾਹਰੇ ਨੂੰ ਸੰਬੋਧਨ ਕਰਦਿਆਂ ਐਸੋਸੀਏਸ਼ਨ ਦੇ ਪ੍ਰਧਾਨ ਹਰਦੀਪ ਸਿੰਘ ਨਾਗਰਾ ਅਤੇ ਸਕੱਤਰ ਬਲਵੀਰ ਸਿੰਘ ਗਰਚਾ ਨੇ ਪੰਜਾਬ ਸਰਕਾਰ ਵਲੋਂ ਜਾਰੀ ਕੀਤੇ ਨੋਟੀਫਿਕੇਸ਼ਨ ਨੂੰ ਵਾਪਸ ਲੈਣ ਦੀ ਮੰਗ ਕੀਤੀ ਗਈ।ਉਨਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਯੂਨੀਵਰਸਿਟੀ ਕਰਮਚਾਰੀਆਂ ਨੂੰ 1979 ਤੋਂ ਦਿੱਤੀਆਂ ਇਹ ਸਹੂਲਤਾਂ ਜੋ ਕਿ ਵਿੱਤ ਕਮੇਟੀ ਅਤੇ ਸਿੰਡੀਕੇਟ ਵਲੋਂ ਲਗਾਤਾਰ ਦਿੱਤੀਆ ਜਾ ਰਹੀਆਂ ਹਨ, ਵਾਪਸ ਲੈਣਾ ਅਨੈਤਿਕ ਹੈ।ਇਸ ਨਾਲ ਪੰਜਾਬ ਸਰਕਾਰ `ਤੇ ਕੋਈ ਵਿੱਤੀ ਬੋਝ ਨਹੀਂ ਪੈ ਰਿਹਾ ਸੀ।ਉਨ੍ਹਾਂ ਕਿਹਾ ਕਿ ਅਜਿਹੇ ਨਾਕਾਰਤਮਕ ਫੈਸਲਿਆਂ ਨਾਲ ਮੁਲਾਜ਼ਮਾਂ, ਉਨ੍ਹਾਂ ਪਰਿਵਾਰਾਂ ਅਤੇ ਸਮਾਜ ਵਿਚ ਪੰਜਾਬ ਸਰਕਾਰ ਦਾ ਅਕਸ ਮਾੜਾ ਹੁੰਦਾ ਹੈ।
ਸਕੱਤਰੇਤ ਪੇਅ ਵਾਪਿਸ ਲੈਣ ਨਾਲ ਕਰਮਚਾਰੀਆਂ ਨੂੰ ਤਿੰਨ ਹਜ਼ਾਰ ਤੋਂ ਅੱਠ ਹਜ਼ਾਰ ਤੱਕ ਹਰ ਮਹੀਨੇ ਘਾਟਾ ਪਵੇਗਾ।ਯੂਨੀਵਰਸਿਟੀ ਕੈਂਪਸ ਵਿੱਚ ਰੋਸ ਮਾਰਚ ਕਰਨ ਉਪਰੰਤ ਨਾਨ-ਟੀਚਿੰਗ ਐਸੋਸੀਏਸ਼ਨ ਅਤੇ ਅਫਸਰ ਐਸੋਸੀਏਸ਼ਨ ਅਤੇ ਅਫਸਰ ਐਸੋਸੀਏਸ਼ਨ ਦਾ ਵਫਦ ਜੇਲ ਮੰਤਰੀ ਅਤੇ ਸਿੰਡੀਕੇਟ ਮੈਂਬਰ ਸੁਖਜਿੰਦਰ ਸਿੰਘ ਰੰਧਾਵਾ ਨੂੰ ਮਿਲਿਆ ਅਤੇ ਉਨਾਂ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੈਮੋਰੈਡੰਮ ਦਿੱਤਾ।
ਸੁਖਜਿੰਦਰ ਸਿੰਘ ਰੰਧਾਵਾ ਨੇ ਵਫਦ ਨੂੰ ਸੋਮਵਾਰ ਚੰਡੀਗੜ ਬੁਲਾਇਆ ਅਤੇ ਖਜਾਨਾ ਮੰਤਰੀ ਨਾਲ ਮੁਲਾਕਾਤ ਕਰਾਉਣ ਲਈ ਵਿਸ਼ਵਾਸ ਦਿਵਾਇਆ।ਰੋਸ ਮੁਜਾਹਰੇ ਨੂੰ ਅਫਸਰ ਐਸੋਸੀਏਸ਼ਨ ਦੇ ਪ੍ਰਧਾਨ ਹਰਵਿੰਦਰ ਸਿੰਘ ਟੀਨਾ, ਸਕੱਤਰ ਨਰੇਸ਼ ਨੰਦਨ ਅਤੇ ਆਰ.ਕੇ ਕਾਲੀਆ (ਡਿਪਟੀ ਰਜਿਸਟਰਾਰ), ਮਨਪ੍ਰੀਤ ਸਿੰਘ, ਅਮਨ ਅਰੌੜਾ, ਭਗਵੰਤ ਸਿੰਘ ਨੇ ਵੀ ਸੰਬੋਧਨ ਕੀਤਾ।
Check Also
ਅਮਰੀਕਾ ਨਿਵਾਸੀ ਬਲਵੰਤ ਸਿੰਘ ਵੱਲੋਂ ਲੰਗਰ ਸੇਵਾ ਲਈ ਗੱਡੀ ਅਤੇ ਸਰਾਂ ਲਈ 4 ਲੱਖ ਭੇਟ
ਅੰਮ੍ਰਿਤਸਰ, 23 ਅਗਸਤ (ਜਗਦੀਪ ਸਿੰਘ) – ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਵੱਡੀ ਗਿਣਤੀ ‘ਚ ਸੰਗਤਾਂ …
Punjab Post Daily Online Newspaper & Print Media