Monday, September 21, 2026

ਖ਼ਾਲਸਾ ਕਾਲਜ ਵਿਖੇ ਮੁਫ਼ਤ ਸਿਲਾਈ ਕਢਾਈ ਤੇ ਕੁਕਿੰਗ ਕੋਰਸ ਦੀਆਂ ਕਲਾਸਾਂ 20 ਤੋਂ

ਅੰਮ੍ਰਿਤਸਰ, 29 ਅਗਸਤ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਵਿਖੇ ਲਾਈਫ ਲੌਂਗ ਲਰਨਿੰਗ ਪ੍ਰੋਗਰਾਮ ਤਹਿਤ ਸਿਲਾਈ ਸੈਂਟਰ ’ਚ DCIM100MEDIADJI_0885.JPGਮੁਫ਼ਤ ਸਿਲਾਈ ਕਢਾਈ, ਕੁਕਿੰਗ ਕੋਰਸ, ਆਚਾਰ, ਮੁਰੱਬੇ, ਸਰਫ, ਫ਼ਰਨਾਇਲ ਬਣਾਉਣ ਸਬੰਧੀ 20 ਸਤੰਬਰ ਤੋਂ ਕਲਾਸਾਂ ਸ਼ੁਰੂ ਹੋ ਰਹੀਆਂ ਹਨ ਤੇ ਇਨ੍ਹਾਂ ਕੋਰਸਾਂ ਲਈ ਉਮਰ ਦੀ ਕੋਈ ਸੀਮਾ ਨਹੀਂ ਹੈ।
    ਇਸ ਮੌਕੇ ਕਾਲਜ ਪ੍ਰਿੰਸੀਪਲ ਡਾ. ਮਹਿਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਕੋਰਸ ਦੀਆਂ ਕਲਾਸਾਂ ’ਚ ਕੋਈ ਵੀ ਲੜਕੀ, ਘਰੇਲੂ ਔਰਤ ਸੈਂਟਰ ’ਚ ਦਾਖਲਾ ਲੈ ਕੇ ਅੱਜ ਦੇ ਮਹਿੰਗਾਈ ਦੇ ਦੌਰ ’ਚੋਂ ਹੁਨਰਮੰਦ ਕਿੱਤਾਮੁੱਖੀ ਕੋਰਸ ਕਰਕੇ ਤੇ ਆਪਣੀ ਆਮਦਨ ’ਚ ਵਾਧਾ ਕਰਕੇ ਆਪਣੇ ਘਰ ਦਾ ਗੁਜ਼ਾਰਾ ਵਧੀਆਂ ਤਰੀਕੇ ਨਾਲ ਕਰ ਸਕਦੀ ਹੈ।ਉਨ੍ਹਾਂ ਕਿਹਾ ਕਿ ਸਰਹੱਦੀ ਖ਼ੇਤਰ ਦੀਆਂ ਲੜਕੀਆਂ ਅਤੇ ਔਰਤਾਂ ਨੂੰ ਪਹਿਲ ਦੇ ਆਧਾਰ ’ਤੇ ਸੀਟ ਮਿਲੇਗੀ। ਕੋਰਸ ਉਪਰੰਤ ਕਾਲਜ ਵਲੋਂ ਸਰਟੀਫ਼ਿਕੇਟ ਦਿੱਤਾ ਜਾਂਦਾ ਹੈ।ਇਸ ਸਬੰਧੀ ਆਪਣਾ ਨਾਮ ਦਾਖਲ (ਰਜਿਸਟਰ) ਕਰਵਾਉਣ ਲਈ ਕਾਲਜ ਦੇ ਲਾਇਬ੍ਰੇਰੀ ਸਟਾਫ਼ ਨਾਲ ਸੰਪਰਕ ਕੀਤਾ ਜਾ ਸਕਦਾ ਹੈ।ਕਾਲਜ ਵੱਲੋਂ ਇਹ ਪ੍ਰੋਗਰਾਮ ਸਮਾਜ ਸੇਵਾ ਦੇ ਨਜ਼ਰੀਏ ਤੋਂ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਤਹਿਤ ਕਰਵਾਇਆ ਜਾ ਰਿਹਾ ਹੈ।

Check Also

ਨਗਰ ਨਿਗਮ ਵੱਲੋਂ ਝਬਾਲ ਰੋਡ ’ਤੇ ਨਾਜਾਇਜ਼ ਕਲੋਨੀ ਖਿਲਾਫ਼ ਡੇਮੋਲੀਸ਼ਨ ਕਾਰਵਾਈ

ਅੰਮ੍ਰਿਤਸਰ, 18 ਸਤੰਬਰ (ਜਗਦੀਪ ਸਿੰਘ) – ਸ਼ਹਿਰ ਵਿੱਚ ਨਾਜਾਇਜ਼ ਉਸਾਰੀ ਅਤੇ ਗੈਰ-ਅਧਿਕਾਰਤ ਕਲੋਨੀਆਂ ਖਿਲਾਫ਼ ਚਲਾਈ …

Leave a Reply