Sunday, May 31, 2026

ਪਟਵਾਰੀਆਂ ਨੇ ਸੂਬਾ ਸਰਕਾਰ ਖਿਲਾਫ ਲਗਾਇਆ ਰੋਸ ਧਰਨਾ

ਧੂਰੀ, 29 ਅਗਸਤ (ਪੰਜਾਬ ਪੋਸਟ – ਪ੍ਰਵੀਨ ਗਰਗ) – ਤਹਿਸੀਲ ਕੰਪਲੈਕਸ ਬੇਨੜਾ-ਧੂਰੀ ਦੇ ਦਫਤਰ ਵਿਖੇ ਪਟਵਾਰੀਆਂ ਵੱਲੋਂ ਰੈਵੀਨਿਊ PUNJ2908201906ਪਟਵਾਰ ਯੂਨੀਅਨ ਦੇ ਤਹਿਸੀਲ ਧੂਰੀ ਦੇ ਪ੍ਰਧਾਨ ਭੁਪਿੰਦਰ ਸਿੰਘ ਮੱਲੂਮਾਜਰਾ ਦੀ ਪ੍ਰਧਾਨਗੀ ਹੇਠ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਪੰਜਾਬ ਸਰਕਾਰ ਖਿਲਾਫ ਰੋਸ ਧਰਨਾ ਲਗਾਇਆ ਗਿਆ ਅਤੇ ਹਰਜੀਤ ਸਿੰਘ ਤਹਿਸੀਲਦਾਰ ਤੇ ਕਰਮਜੀਤ ਸਿੰਘ ਨਾਇਬ ਤਹਿਸੀਲਦਾਰ ਧੂਰੀ ਰਾਹੀਂ ਮੁੱਖਮੰਤਰੀ ਦੇ ਨਾਂ ਆਪਣੀਆਂ ਹੱਕੀ ਮੰਗਾਂ ਨੂੰ ਲੈ ਕੇ ਇੱਕ ਮੰਗ ਪੱਤਰ ਸੋਂਪਿਆਂ ਗਿਆ।
               ਹਰਵੀਰ ਸਿੰਘ ਸੀਨੀਅਰ ਮੀਤ ਪ੍ਰਧਾਨ ਪੰਜਾਬ ਨੇ ਧਰਨੇ ਵਿੱਚ ਵਿਸ਼ੇਸ਼ ਤੌਰ `ਤੇ ਸ਼ਮੂਲੀਅਤ ਕੀਤੀ।ਧਰਨੇ ਨੂੰ ਸੰਬੋਧਨ ਕਰਦਿਆਂ ਹਰਵੀਰ ਸਿੰਘ ਅਤੇ ਭੁਪਿੰਦਰ ਸਿੰਘ ਮੱਲੂਮਾਜਰਾ ਨੇ ਕਿਹਾ ਕਿ ਪਟਵਾਰੀਆਂ ਨੂੰ ਟਾਈਮ ਸਕੇਲ ਦੇਣ, 7 ਪਟਵਾਰੀਆਂ ਪਿੱਛੇ ਇੱਕ ਕਾਨੂੰਨਗੋ ਦੀ ਮੰਗ ਨੂੰ ਜਲਦੀ ਲਾਗੂ ਕਰਨ, ਕੰਪਿਊਟਰ ਅਪਰੇਟਰਾਂ ਦਾ ਕੰਮ ਪੰਜਾਬ ਪੱਧਰ `ਤੇ ਪਟਵਾਰੀਆਂ ਹਵਾਲੇ ਕਰਨ, ਪਟਵਾਰੀਆਂ ਦੀ ਭਰਤੀ ਕੀਤੇ ਜਾਣ, ਨਵੇਂ ਪਟਵਾਰੀਆਂ ਦੀ ਟਰੇਨਿੰਗ ਪੀਰੀਅਡ ਨੂੰ ਪਰਖਕਾਲ ਵਿੱਚ ਸ਼ਾਮਲ ਕਰਕੇ ਪਰਖਕਾਲ 2 ਸਾਲ ਕੀਤੇ ਜਾਣ, ਨਵੀਆਂ ਬਣੀਆਂ ਤਹਿਸੀਲਾਂ ਵਿੱਚ ਨਵੀਆਂ ਪੋਸਟਾਂ ਨੂੰ ਮੰਨਜੂਰੀ ਦੇਣ, ਪਟਵਾਰੀਆਂ ਨੂੰ ਕੰਪਿਊਟਰ ਮੁਹੱਈਆ ਕਰਵਾਉਣ, ਪਟਵਾਰੀਆਂ ਦੇ ਰੋਜ਼ਾਨਾ ਸਰਕਾਰੀ ਕੰਮਾਂ-ਕਾਰਾਂ ਲਈ ਵੱਖ-ਵੱਖ ਅਦਾਲਤਾਂ ਵਿੱਚ ਜਾਣ ਨੂੰ ਦੇਖਦੇ ਹੋਏ ਟੋਲ ਮੁਆਫ ਕਰਨ ਅਤੇ 2004 ਮਗਰੋਂ ਭਰਤੀ ਪਟਵਾਰੀਆਂ ਲਈ ਪੁਰਾਣੀ ਪੈਨਸ਼ਨ ਸਕੀਮ ਲਾਗੂ ਕਰਨ ਦੀ ਮੰਗ ਕਰਦਿਆਂ ਕਿਹਾ ਕਿ ਜੇਕਰ ਸਰਕਾਰ ਨੇ ਇਹਨਾਂ ਮੰਗਾਂ ਨੂੰ ਹੱਲ ਨਾ ਕੀਤਾ ਤਾਂ 14 ਸਤੰਬਰ ਨੂੰ ਪੰਜਾਬ ਬਾਡੀ ਦੀ ਹੋਣ ਵਾਲੀ ਸੂਬਾਈ ਮੀਟਿੰਗ ਵਿੱਚ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ।
             ਇਸ ਮੌਕੇ ਜਨਰਲ ਸਕੱਤਰ ਸਤਿੰਦਰ ਪਾਲ ਸਿੰਘ, ਖਜਾਨਚੀ ਰਾਜਵਿੰਦਰ ਸਿੰਘ ਧਾਲੀਵਾਲ, ਮੇਜਰ ਸਿੰਘ, ਮੁਖਤਿਆਰ ਸਿੰਘ, ਬਿੱਕਰ ਸਿੰਘ, ਸੁਖਵਿੰਦਰ ਸਿੰਘ, ਸਤਨਾਮ ਸਿੰਘ ਭਵਨਜੀਤ ਸਿੰਘ, ਨਾਇਬ ਸਿੰਘ ਸਮੇਤ ਰਿਟਾਇਰਡ ਕਾਨੂੰਨਗੋ ਸ਼ੇਰ ਸਿੰਘ, ਮਨਮੋਹਨ ਲਾਲ, ਅਮਰੀਕ ਸਿੰਘ, ਭੁਪਿੰਦਰ ਸਿੰਘ, ਹਰਮਨਜੀਤ ਸਿੰਘ, ਸਿੰਗਾਰਾ ਸਿੰਘ, ਅਵਤਾਰ ਦਾਸ ਅਤੇ ਜਸਪਾਲ ਸਿੰਘ ਆਦਿ ਵੀ ਹਾਜਰ ਸਨ।
 

Check Also

ਕਾਂਗਰਸ ਐਸ.ਸੀ ਬੋਰਡ ਦਾ ਵਾਈਸ ਚੇਅਰਮੈਨ ਬਣਨ ’ਤੇ ਜਸਵਿੰਦਰ ਸ਼ੇਰਗਿੱਲ ਦਾ ਦਿਨੇਸ਼ ਬੱਸੀ ਵੱਲੋਂ ਵਿਸ਼ੇਸ਼ ਸਨਮਾਨ

ਅੰਮ੍ਰਿਤਸਰ, 28 ਮਈ (ਸੁਖਬੀਰ ਸਿੰਘ) – ਸੀਨੀਅਰ ਕਾਂਗਰਸੀ ਆਗੂ ਅਤੇ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ …

Leave a Reply