Tuesday, July 21, 2026

ਬਲਾਕ ਸੰਮਤੀ ਮਜੀਠਾ ’ਤੇ ਅਕਾਲੀ ਦਲ ਦੀ ਬੀਬੀ ਅਮਰਜੀਤ ਕੌਰ ਦਾਦੂਪੁਰ ਬਣੀ ਚੇਅਰਪਰਸਨ

ਮਜੀਠੀਆ ਵਲੋਂ ਸੌਂਪੀ ਜਿੰਮੇਵਾਰੀ ਪੂਰੀ ਇਮਾਨਦਾਰੀ ਨਾਲ ਨਿਭਾਵਾਂਗੀ- ਬੀਬੀ ਦਾਦੂਪੁਰਾ
ਮਜੀਠਾ, 31 ਅਗਸਤ (ਪੰਜਾਬ ਪੋਸਟ ਬਿਊਰੋ ) – ਕਾਂਗਰਸ ਸਤਾ ਉਤੇ ਕਾਬਜ਼ ਹੋਣ ਦੇ ਬਾਵਜ਼ੂਦ ਬਲਾਕ ਸੰਮਤੀ ਮਜੀਠਾ ਦੇ ਚੇਅਰਮੈਨ PUNJ3108201905ਅਤੇ ੳਪ ਚੇਅਰਮੈਨ ਦੀ ਵਕਾਰੀ ਸੀਟ ਅਕਾਲੀ ਦਲ ਆਪਣੇ ਕਬਜ਼ੇ ਚ ਰੱਖਣ ’ਚ ਕਾਮਯਾਬ ਰਿਹਾ। ਐਸ ਡੀ ਐਮ ਸ਼੍ਰੀਮਤੀ ਅਲਕਾ ਕਾਲੀਆ ਵਲੋਂ ਕਰਾਈ ਗਈ ਉਕਤ ਦੋਵਾਂ ਅਹੁਦੇਦਾਰਾਂ ਦੀ ਚੋਣ ਦੌਰਾਨ ਚੁਣੇ ਹੋਏ 24 ਬਲਾਕ ਸੰਮਤੀ ਮੈਂਬਰਾਂ ਵਿਚੋਂ ਹਾਜ਼ਰ 20 ਅਕਾਲੀ ਸੰਮਤੀ ਮੈਂਬਰਾਂ ਨੇ ਸਰਬਸਮਤੀ ਨਾਲ ਬੀਬੀ ਅਮਰਜੀਤ ਕੌਰ ਪਤਨੀ ਧੀਰ ਸਿੰਘ ਦਾਦੂਪੁਰਾ ਨੂੰ ਚੇਅਰਪਰਸਨ ਅਤੇ ਬੀਬੀ ਕਰਮਜੀਤ ਕੌਰ ਪਤਨੀ ਸਵ: ਖਜ਼ਾਨ ਸਿੰਘ ਸ਼ਹਿਜ਼ਾਦਾ ਨੂੰ ਉਪ ਚਾਰਪਾਰਸਨ ਚੁਣਿਆ।
               ਪ੍ਰੋ: ਸਰਚਾਂਦ ਸਿੰਘ ਵਲੋਂ ਜਾਰੀ ਬਿਆਨ ਵਿਚ ਸਾਬਕਾ ਮੰਤਰੀ ਸ ਬਿਕਰਮ ਸਿੰਘ ਮਜੀਠੀਆ ਨੇ ਉਕਤ ਚੋਣ ’ਤੇ ਤੱਸਲੀ ਪ੍ਰਗਟ ਕਰਦਿਆਂ ਅਕਾਲੀ ਦਲ ਨੂੰ ਮਿਲੀ ਵਡੀ ਸਫਲਤਾ ਲਈ ਪਰਮਾਤਮਾ ਦਾ ਸ਼ੁਕਰਾਨਾ ਕੀਤਾ।ਨਵੇ ਚੁਣੇ ਗਏ ਚੇਅਰਪਰਸਨ ਬੀਬੀ ਅਮਰਜੀਤ ਕੌਰ ਦਾਦੂਪੁਰਾ ਅਤੇ ਉਪ ਚੇਅਰਪਰਸਨ ਬੀਬੀ ਕਰਮਜੀਤ ਕੌਰ ਸ਼ਹਿਜ਼ਾਦਾ ਨੇ ਉਨਾਂ ਦੀ ਚੋਣ ਲਈ ਸ: ਸੁਖਬੀਰ ਸਿੰਘ ਬਾਦਲ, ਸ: ਬਿਕਰਮ ਸਿੰਘ ਮਜੀਠੀਆ ਅਤੇ ਬਲਾਕ ਸੰਮਤੀ ਦੇ ਸਮੂਹ ਮੈਂਬਰਾਂ ਅਕਾਲੀ ਆਗੂਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਇਮਾਨਦਾਰੀ ਅਤੇ ਤਨ ਦੇਹੀ ਨਾਲ ਨਿਭਾਉਣਗੇ ਸ਼੍ਰੋਮਣੀ ਕਮੇਟੀ ਮੈਂਬਰ ਸੰਤੋਖ ਸਿੰਘ ਸਮਰਾ ਅਤੇ ਭਗਵੰਤ ਸਿੰਘ ਸਿਆਲਕਾ ਨੇ ਅਕਾਲੀ ਦਲ ਨੂੰ ਮਿਲੀ ਕਾਮਯਾਬੀ ਲਈ ਅਕਾਲੀ ਵਰਕਰਾਂ ਨੂੰ ਵਧਾਈ ਦਿੱਤੀ
            ਇਸ ਮੌਕੇ ਮੇਜਰ ਸ਼ਿਵੀ, ਐਡਵੋਕੇਟ ਰਾਕੇਸ਼ ਪ੍ਰਾਸ਼ਰ, ਗਗਨਦੀਪ ਸਿੰਘ ਭਕਨਾ, ਕੁਲਵਿੰਦਰ ਸਿੰਘ ਧਾਰੀਵਾਲ, ਬਲਰਾਜ ਸਿੰਘ ਔਲਖ, ਬੀ.ਡੀ.ਓ ਸੰਦੀਪ ਮਲਹੋਤਰਾ, ਪੰਚਾਇਤ ਅਫਸਰ ਕੁਲਦੀਪ ਸਿੰਘ, ਹਰਵਿੰਦਰ ਸਿੰਘ ਕੋਟਲਾ, ਬੱਬੀ ਭੰਗਵਾਂ, ਅਮਨਦੀਪ ਸਿੰਘ ਸੁਪਾਰੀਵਿੰਡ, ਨੰਬਰਦਾਰ ਦਰਸ਼ਨ ਸਿੰਘ, ਤਰੁਣ ਅਬਰੋਲ, ਸਲਵੰਤ ਸਿੰਘ ਸੇਠ, ਅਤੇ ਪ੍ਰੋ: ਸਰਚਾਂਦ ਸਿੰਘ ਸਮੇਤ ਹਜਾਰਾਂ ਅਕਾਲੀ ਵਰਕਰ ਤੇ ਪੰਚ ਸਰਪੰਚ ਮੌਜੂਦ ਸਨ।   

Check Also

ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਏ ਜਾ ਰਹੇ ਮੀਰੀ ਪੀਰੀ ਖ਼ਾਲਸਾ ਮਾਰਚ ਸਬੰਧੀ ਐਡਵੋਕੇਟ ਧਾਮੀ ਵਲੋਂ ਇਕੱਤਰਤਾ

ਅੰਮ੍ਰਿਤਸਰ, 20 ਜੁਲਾਈ (ਜਗਦੀਪ ਸਿੰਘ) – ਛੇਵੇਂ ਪਾਤਸ਼ਾਹ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ ਦੇ ਮੀਰੀ …

Leave a Reply