Sunday, September 20, 2026

ਸੜਕ ਹਾਦਸੇ `ਚ ਨੌਜਵਾਨ ਦੀ ਮੌਤ

PUNJ0209201911

ਲੌਂਗੋਵਾਲ, 2 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਕਸਬੇ `ਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ ਜਦੋਂ ਪਤਾ ਲੱਗਾ ਕਿ ਲੌਂਗੋਵਾਲ ਦਾ ਨੌਜਵਾਨ ਹਰਿੰਦਰ ਸਿੰਘ ਹੈਪੀ ਜੋ ਕਿ ਪਸ਼ੂ ਪਾਲਣ ਵਿਭਾਗ ਵਿੱਚ ਸੀ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਗਈ।ਮਿਲਜਾਣਕਾਰੀ ਅਨੁਸਾਰ ਬੀਤੀ ਰਾਤ ਉਹ ਸੰਗਰੂਰ ਤੋਂ ਆਪਣੇ ਪਿੰਡ ਲੌਂਗੋਵਾਲ ਆ ਰਿਹਾ ਸੀ ਤਾਂ ਪਿੰਡ ਬਹਾਦਰਪੁਰ ਦੇ ਨਜ਼ਦੀਕ ਬਠਿੰਡਾ, ਸੰਗਰੂਰ ਮੇਨ ਹਾਈਵੇ ਉਪਰ ਉਨ੍ਹਾਂ ਦਾ ਵੱਡੇ ਵਾਹਨ ਨਾਲ ਐਕਸੀਡੈਂਟ ਹੋ ਗਿਆ ਹੈ, ਜਿਸ ਕਾਰਨ ਉਨਾਂ ਦੀ ਮੌਤ ਹੋ ਗਈ, ਹਰਿੰਦਰ ਸਿੰਘ ਹੈਪੀ ਦਾ ਸਸਕਾਰ ਉਨ੍ਹਾਂ ਦੇ ਜੱਦੀ ਪਿੰਡ ਲੌਂਗੋਵਾਲ ਵਿਖੇ ਉਨਾਂ ਦੇ ਚਾਚਾ ਲਖਬੀਰ ਸਿੰਘ ਪਟਵਾਰੀ ਜੋ ਅਮਰੀਕਾ ਵਿੱਚ ਹਨ ਉਨਾ ਦੇ ਆਉਣ `ਤੇ ਕੀਤਾ ਜਾਵੇਗਾ।ਉਹ ਆਪਣੀ ਵਿਧਵਾ ਮਾਤਾ, ਆਪਣੀ ਪਤਨੀ ਤੇ ਇਕ ਬੇਟੀ ਨੂੰ ਛੱਡ ਗਏ ਹਨ।
 

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply