Sunday, April 19, 2026

ਜਾਨੀਆ ਚਾਹਲ ਵਿਖੇ 500 ਫੁੱਟ ਚੌੜੇ ਪਾੜ ਨੂੰ ਪੂਰਨ ਦਾ ਕੰਮ ਮੁਕੰਮਲ

80 ਪਿੰਡਾਂ ਦੇ 2200 ਮਨਰੇਗਾ ਕਾਮਿਆਂ ਨੇ ਪਾਇਆ ਯੋਗਦਾਨ
ਚੰਡੀਗੜ, 2 ਸਤੰਬਰ (ਪੰਜਾਬ ਪਸੋਟ ਬਿਊਰੋ) – ਹੜਾਂ ਦੀ ਕ੍ਰੋਪੀ ਦਾ ਸਾਹਮਣਾ ਕਰਦਿਆਂ ਪਿੰਡ ਜਾਨੀਆ ਚਾਹਲ ਵਿਖੇ ਸਤਲੁਜ ਦਰਿਆ ਵਿਚ ਪਏ 500 ਫੁੱਟ Flood 2019ਚੌੜੇ ਪਾੜ ਨੂੰ ਪੂਰਨ ਦਾ ਕੰਮ ਸੋਮਵਾਰ ਸਵੇਰੇ ਮੁਕੰਮਲ ਕਰਕੇ ਇਕ ਵੱਡੀ ਸਫਲਤਾ ਹਾਸਲ ਕੀਤੀ ਗਈ।ਭਾਰਤੀ ਫੌਜ ਦੇ ਇੰਜੀਨੀਅਰਾਂ ਦੀ ਰਹਿਨੁਮਾਈ ਹੇਠ ਡਰੇਨੇਜ ਵਿਭਾਗ ਦੇ ਠੋਸ ਯਤਨਾਂ ਸਦਕਾ ਇਹ ਕੰਮ ਸੰਭਵ ਹੋ ਸਕਿਆ ਹੈ।ਪੰਜਾਬ ਸਰਕਾਰ ਦੇ ਬੁਲਾਰੇ ਨੇ ਦੱਸਿਆ ਕਿ 80 ਪਿੰਡਾਂ ਦੇ 2200 ਮਨਰੇਗਾ ਕਾਮਿਆਂ, ਹੁਨਰਮੰਦ ਕਰਮਚਾਰੀਆਂ, ਪੰਚਾਇਤਾਂ, ਸੰਤ ਬਲਬੀਰ ਸਿੰਘ ਸੀਚੇਵਾਲ ਸਮੇਤ ਸਮਾਜਿਕ ਅਤੇ ਧਾਰਮਿਕ ਸੰਸਥਾਵਾਂ ਦੇ ਵਲੰਟੀਅਰਾਂ ਅਤੇ ਹੋਰਨਾਂ ਨੇ ਇਸ ਕਾਰਜ ਵਿੱਚ ਆਪਣਾ ਯੋਗਦਾਨ ਪਾਇਆ।
                   ਜਾਨੀਆ ਚਾਹਲ ਦੇ ਪਾੜ ਨੂੰ ਪੂਰਨ ਲਈ ਰੇਤ ਦੇ ਬੋਰਿਆਂ ਅਤੇ ਪੱਥਰਾਂ ਦਾ ਬੰਨ ਬਣਾਉਣ ਦਾ ਕੰਮ ਮੁਕੰਮਲ ਹੋ ਗਿਆ ਹੈ।ਇਸ ਪਾੜ ਨੂੰ ਪੂਰਨ ਲਈ 3 ਲੱਖ ਮਿੱਟੀ ਦੇ ਬੋਰੇ, 2 ਲੱਖ ਘਣ ਫੁੱਟ ਵੱਡੇ ਪੱਥਰ ਤੇ 270 ਕੁਇੰਟਲ ਤਾਰ ਦੀ ਵਰਤੋਂ ਕੀਤੀ ਗਈ।ਉਹਨਾਂ ਕਿਹਾ ਕਿ ਸੂਬਾ ਸਰਕਾਰ ਵਲੋਂ ਇਹ ਵੱਡੇ ਪੱਥਰ ਪਠਾਨਕੋਟ ਤੋਂ ਮੰਗਵਾਏ ਗਏ।ਇਹ ਪੱਥਰ ਕਮਾਲਪੁਰ ਮੰਡੀ ਵਿਚ ਇਕੱਠੇ ਕੀਤੇ ਗਏ ਜਿਥੋਂ ਇਨਾਂ ਦੀ ਸਪਲਾਈ ਟਰੈਕਟਰ ਟਰਾਲੀਆਂ ਰਾਹੀਂ ਬੰਨ ਤੱਕ ਕੀਤੀ ਗਈ।
ਹੁਣ, ਮਿੱਟੀ ਨਾਲ ਇਸ ਬੰਨ ਨੂੰ ਹੋਰ ਮਜ਼ਬੂਤੀ ਦੇਣ ਦਾ ਕੰਮ ਸੁਰੂ ਹੋ ਗਿਆ ਹੈ।ਇਸ ਕੰਮ ਲਈ ਭਾਰੀ ਅਰਥ ਮੂਵਰ ਮਸ਼ੀਨਰੀ ਦੀ ਵਰਤੋਂ ਕੀਤੀ ਜਾ ਰਹੀ ਹੈ ਅਤੇ ਆਉਣ ਵਾਲੇ ਤਿੰਨ-ਚਾਰ ਦਿਨਾਂ ਵਿਚ ਇਹ ਕੰਮ ਪੂਰਾ ਕਰ ਲਿਆ ਜਾਵੇਗਾ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ

ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …

Leave a Reply