ਭੀਖੀ/ਮਾਨਸਾ, 5 ਸਤੰਬਰ (ਪੰਜਾਬ ਪੋਸਟ- ਕਮਲ ਜਿੰਦਲ) – ਰੋਟਰੀ ਕਲੱਬ ਮਾਨਸਾ ਗਰੇਟਰ ਨੇ ਪ੍ਰਧਾਨ ਅਰੁਣ ਗੁਪਤਾ ਦੀ ਪ੍ਰਧਾਨਗੀ ਹੇਠ ਗੋਰਮਿੰਟ ਪ੍ਰਾਇਮਰੀ
ਸਕੂਲ ਮਾਨਸਾ ਖੁਰਦ ਵਿੱਚ ਕਬੱਡੀ ਦੇ ਖਿਡਾਰੀਆਂ ਨੂੰ ਸਪੋਰਟਸ ਕਿੱਟਾਂ ਵੰਡੀਆਂ ਗਈਆਂ।ਕਲੱਬ ਮੈਂਬਰ ਆਸ਼ੂ ਜੈਨ ਨੇ ਇਹ ਸੇਵਾ ਆਪਣੇ ਵਿਆਹ ਦੀ ਵਰੇਗੰਢ੍ਹ ਦੀ ਖੁਸ਼ੀ ਵਿੱਚ ਕਰਵਾਈ।ਸੈਕਟਰੀ ਵਿਨੋਦ ਗੋਇਲ ਨੇ ਦੱਸਿਆ ਕਿ ਕਲੱਬ ਹਮੇਸ਼ਾਂ ਸਮਾਜ ਭਲਾਈ ਦੇ ਕੰਮ ਪਹਿਲ ਦੇ ਆਧਾਰ `ਤੇ ਕਰਦਾ ਹੈ।
ਇਸ ਮੋਕੇ ਰਜਿੰਦਰ ਗਰਗ, ਅਰੂਣ ਗੁਪਤਾ ਅਤੇ ਆਸ਼ੂ ਜੈਨ, ਡਾ. ਸ਼ੇਰ ਜੰਗ ਸਿੰਘ ਸਿੱਧੂ , ਡਾ. ਨਰਿੰਦਰ ਜੋਗਾ, ਮਨਮੋਹਿਤ ਗੋਇਲ, ਤਰਸੇਮ ਮੀਰਪੁਰੀਆਂ ਅਤੇ ਅਰੂਣ ਕੁਮਾਰ ਆਦਿ ਮੈਬਰ ਹਾਜ਼ਰ ਸਨ।ਸਕੂਲ ਪ੍ਰਿੰਸੀਪਲ ਨੇ ਸਾਰੇ ਮੈਬਰਾਂ ਦਾ ਧੰਨਵਾਦ ਕੀਤਾ ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media