ਭੀਖੀ/ਮਾਨਸਾ, 6 ਸਤੰਬਰ (ਪੰਜਾਬ ਪੋਸਟ – ਕਮਲ ਕਾਂਤ) – ਸਿੱਖਿਆ ਵਿਕਾਸ ਮੰਚ ਮਾਨਸਾ ਵਲੋਂ ਜਿਲ੍ਹਾ ਪ੍ਰਸ਼ਾਸਨ, ਸਿੱਖਿਆ ਵਿਭਾਗ, ਨਹਿਰੂ ਯੁਵਾ ਤੇ ਯੁਵਕ ਸੇਵਾਵਾਂ ਦੀ ਸਰਪ੍ਰਸਤੀ ਹੇਠ ਅਧਿਆਪਕ ਦਿਵਸ ਮੌਕੇ ਬੱਚਤ ਭਵਨ ਵਿਖੇ ਹੋਏ ਜਿਲ੍ਹਾ ਪੱਧਰੀ ਸਮਾਗਮ ਦੌਰਾਨ ਜਿਲ੍ਹੇ ਦੇ 31 ਹੋਣਹਾਰ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।ਡਿਪਟੀ ਕਮਿਸ਼ਨਰ ਅਪਨੀਤ ਰਿਆਤ ਨੇ ਕਿਹਾ ਕਿ ਸਖਤ ਮਿਹਨਤ ਅਤੇ ਸਮਰਪਿਤ ਭਾਵਨਾ ਕਰਕੇ ਜਿਥੇ ਮਾਨਸਾ ਜਿਲ੍ਹੇ ਦੇ 10ਵੀ,12ਵੀਂ ਦੇ ਵਿਦਿਆਰਥੀ ਪੰਜਾਬ ਭਰ `ਚੋ ਮੋਹਰੀ ਰਹੇ ਨੇ, ਉਥੇ ਵੱਡੀ ਗਿਣਤੀ `ਚ ਸਮਾਰਟ ਸਕੂਲਾਂ ਦੀਆਂ ਆਧੁਨਿਕ ਸਹੂਲਤਾਂ ਕਾਰਨ ਵਿਦਿਆ ਦੇ ਮਿਆਰ `ਚ ਹੋਏ ਵਾਧੇ ਕਾਰਨ ਮਾਪਿਆਂ ਦਾ ਰੁਝਾਨ ਸਰਕਾਰੀ ਸਕੂਲਾਂ ਵੱਲ ਵਧਿਆ ਹੈ।
ਸਮਾਗਮ ਦੀ ਪ੍ਰਧਾਨਗੀ ਕਰਦਿਆਂ ਐਸ.ਐਸ.ਪੀ ਡਾ. ਨਰਿੰਦਰ ਭਾਰਗਵ ਤੇ ਐਸ.ਡੀ.ਐਮ ਅਭਿਜੀਤ ਕਪਲਿਸ਼ ਨੇ ਕਿਹਾ ਕਿ ਅਧਿਆਪਕ ਵਰਗ ਦਾ ਚੰਗੇ ਸਮਾਜ ਦੀ ਸਿਰਜਣਾ `ਚ ਅਹਿਮ ਯੋਗਦਾਨ ਹੈ, ਜਿਸ ਕਰਕੇ ਉਨ੍ਹਾਂ ਦੀ ਜਿੰਮੇਵਾਰੀ ਹੋਰ ਵੀ ਵਧ ਜਾਂਦੀ ਹੈ ਕਿ ਉਹ ਕਿਤਾਬੀ ਗਿਆਨ ਤੱਕ ਸੀਮਤ ਨਾ ਰਹਿ ਕੇ ਜਿੰਦਗੀ ਦੀਆਂ ਚੰਗੀਆਂ ਕਦਰਾਂ ਕੀਮਤਾਂ ਦਾ ਪਾਠ ਵੀ ਵਿਦਿਆਰਥੀਆਂ ਨੂੰ ਪੜਾਉਣ ਤਾਂ ਕਿ ਉਹ ਭਵਿੱਖ ਵਿੱਚ ਨਸ਼ਿਆਂ ਅਤੇ ਹੋਰ ਮਾੜੀਆਂ ਅਲਾਮਤਾਂ ਤੋ ਦੂਰ ਰਹਿਣ। ਯੁਵਕ ਸੇਵਾਵਾਂ ਦੇ ਸਹਾਇਕ ਡਾਇਰੈਕਟਰ ਰਘਵੀਰ ਸਿੰਘ ਮਾਨ, ਨਹਿਰੂ ਯੁਵਾ ਕੇਂਦਰ ਦੇ ਬੁਲਾਰੇ ਸੰਦੀਪ ਘੰਡ, ਡਿਪਟੀ ਡੀ.ਈ.ਓ ਜਗਰੂਪ ਭਾਰਤੀ ਨੇ ਵੀ ਸਨਮਾਨਿਤ ਅਧਿਆਪਕਾਂ ਨੂੰ ਵਧਾਈ ਦਿੰਦਿਆ ਉਨ੍ਹਾ ਵੱਲੋ ਕੀਤੇ ਕਾਰਜਾਂ ਦੀ ਪ੍ਰਸ਼ੰਸਾ ਕੀਤੀ।
ਸਿੱਖਿਆ ਵਿਕਾਸ ਮੰਚ ਦੇ ਪ੍ਰਧਾਨ ਹਰਦੀਪ ਸਿੱਧੂ ਅਤੇ ਜਨਰਲ ਸਕੱਤਰ ਰਾਜੇਸ਼ ਬੁਢਲਾਡਾ ਨੇ ਦੱਸਿਆ ਕਿ ਸਨਮਾਨਿਤ ਅਧਿਆਪਕਾਂ `ਚ ਉਘੇ ਨੋਜਵਾਨ ਲੇਖਕ ਤੇ ਚਿੰਤਕ ਪ੍ਰੋ. ਗੁਰਦੀਪ ਢਿਲੋਂ ਗੁਰੂ ਨਾਨਕ ਕਾਲਜ ਬੁਢਲਾਡਾ, ਕਹਾਣੀਕਾਰਾ ਅਧਿਆਪਕਾ ਗੁਰਪ੍ਰੀਤ ਕੌਰ ਚਹਿਲ ਸਸਸ ਚਹਿਲਾਵਾਲੀ, ਸਕੂਲਾਂ ਦੀ ਨਹਾਰ ਬਦਲਣ ਵਾਲੇ ਲੈਕਚਰਾਰ ਨਿਰਮਲ ਸਿੰਘ ਸਸਸ ਰਾਮਗੜ੍ਹ ਸ਼ਾਹਪੁਰੀਆ, ਆਰਤੀ ਅੰਗਰੇਜ਼ੀ ਮਿਸਟ੍ਰੈਸ ਸਸਸ ਸਰਦੂਲਗੜ੍ਹ (ਲੜਕੇ), ਕੁਲਦੀਪ ਕੌਰ ਸ.ਪ੍ਰ.ਸ ਪਿੰਡ ਮਾਨਸਾ, ਪ੍ਰਿਸੀਪਲ ਵਿਜੇ ਕੁਮਾਰ ਬੁਢਲਾਡਾ, ਪ੍ਰੀਤਮ ਸਿੰਘ ਹਾਕਮਵਾਲਾ, ਪ੍ਰਵੀਨ ਰਾਣੀ ਰਾਮਪੁਰ ਮੰਡੇਰ,ਸਾਬਕਾ ਖੇਡ ਅਫਸਰ ਬਲਦਰਸ਼ਨ ਸਿੰਘ, ਅੰਗਰੇਜ ਸਿੰਘ ਸਾਹਨੇਵਾਲੀ, ਸਰਿਤਾ ਮਾਨਸਾ,ਗੀਤਾ ਰਾਣੀ ਦੋਦੜਾ, ਜਗਤਾਰ ਲਾਡੀ, ਲਖਵੀਰ ਬੁਰਜਰਾਠੀ, ਚਰਨਜੀਤ ਸਿੰਘ, ਇਕਬਾਲ ਉੱਭਾ, ਵਿਜੇ ਸੇਖੁਪੁਰ ਖੁਡਾਲ, ਸੁਖਵੀਰ ਗਿੱਲ ਅਸਪਾਲ, ਗੁਰਜਿੰਦਰ ਸਿੰਘ ਉਭਾ, ਅਮਰ ਸਿੰਘ ਸਰਦੂਲਗੜ, ਹਰਬੀਰ ਸਿੰਘ ਸੰਘਾ, ਮਲਕੀਅਤ ਦਾਤੇਵਾਸ, ਸਤੀਸ਼ ਲੇਖਾਕਾਰ ਬਰੇਟਾ, ਗਰਪ੍ਰੀਤ ਕੌਰ ਅਪਰੇਟਰ ਬੁਢਲਾਡਾ, ਪ੍ਰਿੰਸੀਪਲ ਗਰਸੇਵ ਸਿੰਘ ਭੈਣੀ ਬਾਘਾ, ਸ.ਪ੍ਰ ਸਕੂਲ ਸੱਦਾ ਸਿੰਘ ਵਾਲਾ, ਦਲੇਲ ਸਿੰਘ ਵਾਲਾ ਸ਼ਾਮਲ ਹਨ।ਮੰਚ ਦਾ ਵਿਸ਼ੇਸ਼ ਸਹਿਯੋਗ ਬਦਲੇ ਅਧਿਆਪਕ ਕਾਕਾ ਅਮਰਿੰਦਰ ਸਿੰਘ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਮੌਕੇ ਹਰਿੰਦਰ ਮਾਨਸ਼ਾਹੀਆ, ਗੁਰਦਾਸ ਸਿੱਧੂ, ਰਾਜਦੀਪ ਬਰੇਟਾ, ਬਲਜਿੰਦਰ ਬਰੇਟਾ, ਅਮੋਲਕ ਸਿੰਘ, ਮੰਚ ਮੈਂਬਰ ਸੁਦਰਸ਼ਨ ਰਾਜੂ, ਯੋਗਿਤਾ ਜੋਸ਼ੀ, ਈਸ਼ਾ ਮੌਗਾ, ਸੁਰਿੰਦਰ ਕੌਰ, ਗੁਰਪ੍ਰੀਤ ਕੌਰ, ਮਨਜੀਤ ਕਲਹਿਰੀ, ਗੁਰਦਾਸ ਬੋੜਾਵਾਲ, ਬਿੱਟੂ ਔਲਖ ਅਤੇ ਨਿਰਮਲ ਮੌਜੀਆਂ ਹਾਜ਼ਰ ਸਨ।
Check Also
ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ
ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …
Punjab Post Daily Online Newspaper & Print Media