Monday, July 6, 2026

ਫਿਲਮ ‘ਮਾਸਟਰ ਜੀ’ ਦਾ ਪੋਸਟਰ ਡੀ.ਸੀ ਮਾਨਸਾ ਨੇ ਕੀਤਾ ਰਲੀਜ਼

PUNJ0609201906ਭੀਖੀ/ਮਾਨਸਾ, 6 ਸਤੰਬਰ (ਪੰਜਾਬ ਪੋਸਟ – ਕਮਲ ਕਾਂਤ) –  ਲਘੂ ਫਿਲਮ ਮਾਸਟਰ ਜੀ ਦਾ ਪੋਸਟਰ ਬੀਤੇ ਦਿਨੀ ਡਿਪਟੀ ਕਮਿਸ਼ਨਰ ਮਾਨਸਾ ਸ੍ਰੀਮਤੀ ਅਪਨੀਤ ਰਿਆਤ ਨੇ ਰਲੀਜ਼ ਕੀਤਾ।ਭੈਣੀ ਬਾਘਾ ਪ੍ਰੋਡਕਸ਼ਨਜ਼ ਦੇ ਬੈਨਰ ਹੇਠ ਬਣੀ ਇਸ ਫਿਲਮ ਵਿੱਚ ਅਧਿਆਪਕਾਂ ਦੇ ਗਿਆਨ ਵੰਡਣ ਦੇ ਕਾਰਜਾਂ ਦੇ ਨਾਲ ਨਾਲ ਨੈਤਿਕ ਕਾਰਜ਼ਾਂ ਵਿੱਚ ਵੀ ਹਿੱਸਾ ਲੈਂਦੇ ਫਿਲਮਾਇਆ ਗਿਆ ਹੈ।ਇਸ ਫਿਲਮ ਦਾ ਫਿਲਮਾਂਕਨ ਮਾਨਸਾ ਅਤੇ ਇਸ ਦੇ ਵੱਖ ਵੱਖ ਪਿੰਡਾਂ ਵਿੱਚ ਜਾ ਕੇ ਕੀਤਾ ਗਿਆ ਹੈ।ਸਮਾਜ ਸੇਵੀ ਤਰਸੇਮ ਸੇਮੀ ਨੇ ਦੱਸਿਆ ਕਿ ਇਹ ਫਿਲਮ ਸਾਡੇ ਸਮਾਜ ਦੇ ਨਿਰਮਾਤਾ ਅਧਿਆਪਕਾਂ ਵਿੱਚ ਇੱਕ ਨਵੀਂ ਊਰਜਾ ਪੈਦਾ ਕਰੇਗੀ ਅਤੇ ਇਹ ਫਿਲਮ ਰਲੀਜ਼ ਹੋਣ ਉਪਰੰਤ ਯੂ ਟਿਊਬ ਚੈਨਲ ‘ਭੈਣੀ ਬਾਘਾ ਪ੍ਰੋਡਕਸ਼ਨਜ’ ਅਤੇ ਹੋਰ ਸ਼ੋਸਲ ਸਾਈਟਾਂ `ਤੇ ਦੇਖੀ ਜਾ ਸਕੇਗੀ।ਇਸ ਮੌਕੇ ਫਿਲਮ ਦੀ ਸਮੁੱਚੀ ਟੀਮ ਗੁਰਪ੍ਰੀਤ ਕੌਰ, ਸਿਮਰਜੀਤ ਕੌਰ ਸਿੰਮੀ, ਹਰਸ਼ ਅਰੋੜਾ, ਅਜਮੀਤ ਸਿੱਧੂ, ਪਰਵਿੰਦਰ ਮਾਨ, ਮਾਨ ਜਸਵੰਤ, ਹਰਦੀਪ ਸਿੱਧੂ, ਕਮਲਜੀਤ ਸਿੰਘ ਅਜੇ ਆਦਿ ਹਾਜ਼ਰ ਸਨ ।

 

Check Also

ਮਸ਼ਰੂਮ ਉਤਪਾਦਨ ਯੂਨਿਟ ਸਥਾਪਤ ਕਰਨ ਲਈ ਕਿਸਾਨ ਲੈ ਸਕਦੇ ਹਨ ਸਬਸਿਡੀ – ਚੇਅਰਮੈਨ ਬਰਾੜ

ਅੰਮ੍ਰਿਤਸਰ, 5 ਜੁਲਾਈ (ਸੁਖਬੀਰ ਸਿੰਘ) – ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ …

Leave a Reply