Monday, April 6, 2026

ਪੰਜਾਬ ਲੈਂਡ ਰਿਕਾਰਡ ਸੋਸਾਇਟੀ ਦੇ ਮਲਾਜ਼ਮਾਂ ਨੇ ਮੰਗਾਂ ਸਬੰਧੀ ਦਿੱਤਾ ਮੈਮੋਰੈਂਡਮ

PUNJ0609201910ਸੰਗਰੂਰ/ ਲੌਨਗੋਵਾਲ, 6 ਸਤੰਬਰ (ਪੰਜਾਬ ਪੋਸਟ- ਜਗਸੀਰ ਸਿੰਘ) – ਪੰਜਾਬ ਲੈਂਡ ਰਿਕਾਰਡ ਸੋਸਾਇਟੀ ਦੇ ਅਧੀਨ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਜੀ.ਏ ਅੰਕੂਸ਼ ਮਹਿੰਦਰੂ ਨੂੰ ਮੰਗ ਪੱਤਰ ਦਿੱਤਾ।ਜਿਸ ਵਿੱਚ ਵਿੱਤ ਕਮਿਸ਼ਨਰ (ਮਾਲ) ਨੂੰ ਸਾਲ 2019 ਦਾ ਇੰਕਰੀਮੈਂਟ ਲਗਾਉਣ ਦੀ ਮੰਗ ਕੀਤੀ ਹੈ। ਪੀ.ਐਲ.ਆਰ.ਐਸ ਜਿਲਾ ਸੰਗਰੂਰ ਦੇ ਸਮੁਹ ਸਟਾਫ ਨੇ ਦੱਸਿਆ ਕਿ ਪੀ.ਐਲ.ਆਰ.ਐਸ ਵਲੋ ਅਪ੍ਰੈਲ ਮਹੀਨੇ ਵਿੱਚ ਲੱਗਣ ਵਾਲਾ ਇੰਕਰੀਮੈਂਟ ਹਾਲੇ ਤੱਕ ਜਾਰੀ ਨਹੀਂ ਕੀਤਾ ਗਿਆ ਹੈ।ਉਹਨਾਂ ਨੇ ਦੱਸਿਆ ਕਿ ਪੀ.ਐਲ.ਆਰ.ਐਸ ਸਟਾਫ ਨੂੰ ਕੋਈ ਡੀ.ਏ ਆਦਿ ਨਹੀਂ ਦਿੱਤਾ ਜਾਂਦਾ ਹੈ।ਕੇਵਲ ਸਲਾਨਾ ਇੰਕਰੀਮੈਂਟ ਹੀ ਮਿਲਦੀ ਹੈ ਅਤੇ ਉਹ ਵੀ ਅਪ੍ਰੈਲ ਮਹੀਨੇ ਤੋਂ ਜਾਰੀ ਨਹੀਂ ਕੀਤਾ ਗਿਆ ਹੈ। ਇਸ ਨਾਲ ਮੁਲਾਜ਼ਮਾਂ ਵਿੱਚ ਨਾਮੋਸ਼ੀ ਦੀ ਸਥਿਤੀ ਹੈ। ਤਕਰੀਬਨ ਪਿਛਲੇ 6 ਮਹੀਨੀਆਂ ਤੋਂ ਮੁਲਾਜ਼ਮ ਇੰਕਰੀਮੈਂਟ ਦਾ ਇੰਤਜਾਰ ਕਰ ਰਹੇ ਹਨ ।ਉਹਨਾਂ ਕਿਹਾ ਕਿ ਸਰਕਾਰ ਦੀ ਤਰਫੋਂ ਸਮੇਂ-2 `ਤੇ ਜਾਰੀ ਕੀਤੇ ਜਾ ਰਹੇ ਪ੍ਰੋਜੈਕਟਾਂ ਵਿੱਚ ਪੀ.ਐਲ.ਆਰ.ਐਸ ਦੇ ਕਰਮਚਾਰੀਆਂ ਵਲੋ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ।ਜਿਸ ਵਿੱਚ ਕੰਪਿਊਟਰਾਇਜੇਸ਼ਨ ਆਫ ਲੈਂਡ ਰਿਕਾਰਡ, ਨੈਸ਼ਨਲ ਜੈਨਰਿਕ ਡਾਕੂਮੈਂਟ ਰਜਿਸਟਰੇਸ਼ਨ ਸਿਸਟਮ, ਰੈਵਨਿਉ ਕੋਰਟ ਮੈਨੇਜਮੈਂਟ ਸਿਸਟਮ, ਮੁਸਾਵਿਆਂ ਦੀ ਡੀਜ਼ੀਟਲਾਇਜੇਸ਼ਨ, ਕਿਸਾਨੀ ਕਰਜਾ ਮਾਫੀ ਦਾ ਕੰਮ, ਪ੍ਰਧਾਨ ਮੰਤਰੀ ਕਿਸਾਨ ਸਮਮਾਨ ਨਿਧੀ ਯੋਜਨਾਵਾਂ ਦੇ ਨਾਲ-ਨਾਲ ਚੋਣਾਂ ਦਾ ਕੰਮ ਸ਼ਾਮਲ ਹੈ ਹੈ ।ਇਸ ਦੇ ਬਾਵਜੂਦ ਵੀ ਪੀ.ਐਲ.ਆਰ.ਐਸ ਕਰਮਚਾਰੀਆਂ ਦੀ ਮੇਹਨਤ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਹੈ।ਇਸ ਮੋਕੇ ਜਿਲਾ ਪ੍ਰਧਾਨ ਪੀ.ਐਲ.ਆਰ.ਐਸ,ਸੰਗਰੂਰ ਰਣਜੀਤ ਸਿੰਘ ਅਤੇ ਹੋਰ ਸਟਾਫ ਮੈਂਬਰ ਮੋਜੂਦ ਰਹੇ।
 

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply