ਸੰਗਰੂਰ/ ਲੌਨਗੋਵਾਲ, 6 ਸਤੰਬਰ (ਪੰਜਾਬ ਪੋਸਟ- ਜਗਸੀਰ ਸਿੰਘ) – ਪੰਜਾਬ ਲੈਂਡ ਰਿਕਾਰਡ ਸੋਸਾਇਟੀ ਦੇ ਅਧੀਨ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਜੀ.ਏ ਅੰਕੂਸ਼ ਮਹਿੰਦਰੂ ਨੂੰ ਮੰਗ ਪੱਤਰ ਦਿੱਤਾ।ਜਿਸ ਵਿੱਚ ਵਿੱਤ ਕਮਿਸ਼ਨਰ (ਮਾਲ) ਨੂੰ ਸਾਲ 2019 ਦਾ ਇੰਕਰੀਮੈਂਟ ਲਗਾਉਣ ਦੀ ਮੰਗ ਕੀਤੀ ਹੈ। ਪੀ.ਐਲ.ਆਰ.ਐਸ ਜਿਲਾ ਸੰਗਰੂਰ ਦੇ ਸਮੁਹ ਸਟਾਫ ਨੇ ਦੱਸਿਆ ਕਿ ਪੀ.ਐਲ.ਆਰ.ਐਸ ਵਲੋ ਅਪ੍ਰੈਲ ਮਹੀਨੇ ਵਿੱਚ ਲੱਗਣ ਵਾਲਾ ਇੰਕਰੀਮੈਂਟ ਹਾਲੇ ਤੱਕ ਜਾਰੀ ਨਹੀਂ ਕੀਤਾ ਗਿਆ ਹੈ।ਉਹਨਾਂ ਨੇ ਦੱਸਿਆ ਕਿ ਪੀ.ਐਲ.ਆਰ.ਐਸ ਸਟਾਫ ਨੂੰ ਕੋਈ ਡੀ.ਏ ਆਦਿ ਨਹੀਂ ਦਿੱਤਾ ਜਾਂਦਾ ਹੈ।ਕੇਵਲ ਸਲਾਨਾ ਇੰਕਰੀਮੈਂਟ ਹੀ ਮਿਲਦੀ ਹੈ ਅਤੇ ਉਹ ਵੀ ਅਪ੍ਰੈਲ ਮਹੀਨੇ ਤੋਂ ਜਾਰੀ ਨਹੀਂ ਕੀਤਾ ਗਿਆ ਹੈ। ਇਸ ਨਾਲ ਮੁਲਾਜ਼ਮਾਂ ਵਿੱਚ ਨਾਮੋਸ਼ੀ ਦੀ ਸਥਿਤੀ ਹੈ। ਤਕਰੀਬਨ ਪਿਛਲੇ 6 ਮਹੀਨੀਆਂ ਤੋਂ ਮੁਲਾਜ਼ਮ ਇੰਕਰੀਮੈਂਟ ਦਾ ਇੰਤਜਾਰ ਕਰ ਰਹੇ ਹਨ ।ਉਹਨਾਂ ਕਿਹਾ ਕਿ ਸਰਕਾਰ ਦੀ ਤਰਫੋਂ ਸਮੇਂ-2 `ਤੇ ਜਾਰੀ ਕੀਤੇ ਜਾ ਰਹੇ ਪ੍ਰੋਜੈਕਟਾਂ ਵਿੱਚ ਪੀ.ਐਲ.ਆਰ.ਐਸ ਦੇ ਕਰਮਚਾਰੀਆਂ ਵਲੋ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ ।ਜਿਸ ਵਿੱਚ ਕੰਪਿਊਟਰਾਇਜੇਸ਼ਨ ਆਫ ਲੈਂਡ ਰਿਕਾਰਡ, ਨੈਸ਼ਨਲ ਜੈਨਰਿਕ ਡਾਕੂਮੈਂਟ ਰਜਿਸਟਰੇਸ਼ਨ ਸਿਸਟਮ, ਰੈਵਨਿਉ ਕੋਰਟ ਮੈਨੇਜਮੈਂਟ ਸਿਸਟਮ, ਮੁਸਾਵਿਆਂ ਦੀ ਡੀਜ਼ੀਟਲਾਇਜੇਸ਼ਨ, ਕਿਸਾਨੀ ਕਰਜਾ ਮਾਫੀ ਦਾ ਕੰਮ, ਪ੍ਰਧਾਨ ਮੰਤਰੀ ਕਿਸਾਨ ਸਮਮਾਨ ਨਿਧੀ ਯੋਜਨਾਵਾਂ ਦੇ ਨਾਲ-ਨਾਲ ਚੋਣਾਂ ਦਾ ਕੰਮ ਸ਼ਾਮਲ ਹੈ ਹੈ ।ਇਸ ਦੇ ਬਾਵਜੂਦ ਵੀ ਪੀ.ਐਲ.ਆਰ.ਐਸ ਕਰਮਚਾਰੀਆਂ ਦੀ ਮੇਹਨਤ ਨੂੰ ਗੰਭੀਰਤਾ ਨਾਲ ਨਹੀਂ ਲਿਆ ਜਾ ਰਿਹਾ ਹੈ।ਇਸ ਮੋਕੇ ਜਿਲਾ ਪ੍ਰਧਾਨ ਪੀ.ਐਲ.ਆਰ.ਐਸ,ਸੰਗਰੂਰ ਰਣਜੀਤ ਸਿੰਘ ਅਤੇ ਹੋਰ ਸਟਾਫ ਮੈਂਬਰ ਮੋਜੂਦ ਰਹੇ।
Check Also
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਥਾਪਨਾ ਦਿਵਸ ਮੌਕੇ ਸ਼੍ਰੋਮਣੀ ਕਮੇਟੀ ਵੱਲੋਂ ਸਮਾਗਮ
ਅੰਮ੍ਰਿਤਸਰ, 5 ਜੁਲਾਈ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸ੍ਰੀ ਅਕਾਲ ਤਖ਼ਤ ਸਾਹਿਬ …
Punjab Post Daily Online Newspaper & Print Media