Friday, April 17, 2026

ਸਚਖੰਡ ਸ੍ਰੀ ਦਰਬਾਰ ਸਾਹਿਬ ਨਤਸਮਸਤਕ ਹੋਏ ਨਵਨਿਯੁੱਕਤ ਚੇਅਰਮੈਨ ਹਰਜਿੰਦਰ ਸਿੰਘ ਠੇਕੇਦਾਰ

ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਹਲਕਾ ਦੱਖਣੀ ਦੇ ਸਾਬਕਾ ਵਿਧਾਇਕ ਤੇ ਬੈਕਵਰਡ ਕਲਾਸ ਲੈਂਡ ਡਿਵੈਲਪਮੈਂਟ ਤੇ ਫਾਈਨਾਂਸ PUNJ0709201917ਕਾਰਪੋਰੇਸ਼ਨ ਦੇ ਚੇਅਰਮੈਨ ਹਰਜਿੰਦਰ ਸਿੰਘ ਠੇਕੇਦਾਰ ਅਹੁੱਦਾ ਸੰਭਾਲਣ  ਉਪਰੰਤ ਸਚਖੰਡ ਸੀ੍ਰ ਦਰਬਾਰ ਸਾਹਿਬ ਤੇ ਦੁਰਗਿਆਨਾ ਮੰਦਰ ਵਿਖੇ ਨਤਮਸ਼ਤਕ ਹੋਏ।ਉਨ੍ਹਾ ਨੇ ਪ੍ਰਮਾਤਮਾ ਦਾ ਸੁਕਰਾਨਾ ਕਰਦੇ ਹੋਏ ਗੁਰੁ ਘਰ ਦਾ ਅਸ਼ੀਰਵਾਦ ਹਾਸਲ ਕੀਤਾ।ਠੇਕੇਦਾਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸੂਚਨਾ ਕੇਂਦਰ ਦੇ ਇੰਚਾਰਜ ਜਸਵਿੰਦਰ ਸਿੰਘ ਜੱਸੀ ਵਲੋਂ ਸਿਰਪਾਓ ਭੈਟ ਕਰਕੇ ਸਨਮਾਨਿਤ ਕੀਤਾ ਗਿਆ।
        ਇਸ ਮੌਕੇ ਪ੍ਰਭਦਿਆਲ ਸਿੰਘ ਮਹਾਜਨ ਸਾਬਕਾ ਕੋਂਸਲਰ, ਸਾਬਕਾ ਕੋਂਸਲਰ ਜਰਨੈਲ ਸਿੰਘ ਸਲੂਜਾ, ਜੋਗਿੰਦਰ ਭਾਟੀਆ, ਰਾਜੂ ਮੋਹਕਮਪੁਰਾ, ਮਨਿੰਦਰਜੀਤ ਸਿੰਘ ਠੇਕੇਦਾਰ, ਬਲਜੀਤ ਸਿੰਘ ਮੋਦੇ, ਹਰਬੰਸ ਬਿੱਲਾ, ਰਿੰਕੂ ਮੋਹਕਮਪੁਰਾ, ਜਸਵਿੰਦਰ ਸਿੰਘ, ਅਵਤਾਰ ਸਿੰਘ ਤਾਰੀ, ਸਨੀ ਕਨੋਜੀਆ, ਜੱਜ ਕੇਸਰ, ਸਰਦੂਲ ਸਿੰਘ, ਭੀਸ਼ਮਪਾਲ, ਬਲਵਿੰਦਰ ਸਿੰਘ, ਗਗਨਪਾਲ ਸਿੰਘ, ਗੁਰਿੰਦਰ ਮਹਿਤਾ, ਸਰਪੰਚ ਬਾਲਾਚੱਕ, ਸਮਸੇਰ ਸਿੰਘ, ਦਲਜੀਤ ਸਿੰਘ ਲਾਲੀ ਤੇ ਸਤਨਾਮ ਸਿੰਘ ਆਦਿ ਮੌਜੂਦ ਸਨ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply