ਅੰਮ੍ਰਿਤਸਰ, 7 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਹਲਕਾ ਦੱਖਣੀ ਦੇ ਸਾਬਕਾ ਵਿਧਾਇਕ ਤੇ ਬੈਕਵਰਡ ਕਲਾਸ ਲੈਂਡ ਡਿਵੈਲਪਮੈਂਟ ਤੇ ਫਾਈਨਾਂਸ ਕਾਰਪੋਰੇਸ਼ਨ ਦੇ ਚੇਅਰਮੈਨ ਹਰਜਿੰਦਰ ਸਿੰਘ ਠੇਕੇਦਾਰ ਅਹੁੱਦਾ ਸੰਭਾਲਣ ਉਪਰੰਤ ਸਚਖੰਡ ਸੀ੍ਰ ਦਰਬਾਰ ਸਾਹਿਬ ਤੇ ਦੁਰਗਿਆਨਾ ਮੰਦਰ ਵਿਖੇ ਨਤਮਸ਼ਤਕ ਹੋਏ।ਉਨ੍ਹਾ ਨੇ ਪ੍ਰਮਾਤਮਾ ਦਾ ਸੁਕਰਾਨਾ ਕਰਦੇ ਹੋਏ ਗੁਰੁ ਘਰ ਦਾ ਅਸ਼ੀਰਵਾਦ ਹਾਸਲ ਕੀਤਾ।ਠੇਕੇਦਾਰ ਨੂੰ ਸ੍ਰੀ ਦਰਬਾਰ ਸਾਹਿਬ ਵਿਖੇ ਸੂਚਨਾ ਕੇਂਦਰ ਦੇ ਇੰਚਾਰਜ ਜਸਵਿੰਦਰ ਸਿੰਘ ਜੱਸੀ ਵਲੋਂ ਸਿਰਪਾਓ ਭੈਟ ਕਰਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਪ੍ਰਭਦਿਆਲ ਸਿੰਘ ਮਹਾਜਨ ਸਾਬਕਾ ਕੋਂਸਲਰ, ਸਾਬਕਾ ਕੋਂਸਲਰ ਜਰਨੈਲ ਸਿੰਘ ਸਲੂਜਾ, ਜੋਗਿੰਦਰ ਭਾਟੀਆ, ਰਾਜੂ ਮੋਹਕਮਪੁਰਾ, ਮਨਿੰਦਰਜੀਤ ਸਿੰਘ ਠੇਕੇਦਾਰ, ਬਲਜੀਤ ਸਿੰਘ ਮੋਦੇ, ਹਰਬੰਸ ਬਿੱਲਾ, ਰਿੰਕੂ ਮੋਹਕਮਪੁਰਾ, ਜਸਵਿੰਦਰ ਸਿੰਘ, ਅਵਤਾਰ ਸਿੰਘ ਤਾਰੀ, ਸਨੀ ਕਨੋਜੀਆ, ਜੱਜ ਕੇਸਰ, ਸਰਦੂਲ ਸਿੰਘ, ਭੀਸ਼ਮਪਾਲ, ਬਲਵਿੰਦਰ ਸਿੰਘ, ਗਗਨਪਾਲ ਸਿੰਘ, ਗੁਰਿੰਦਰ ਮਹਿਤਾ, ਸਰਪੰਚ ਬਾਲਾਚੱਕ, ਸਮਸੇਰ ਸਿੰਘ, ਦਲਜੀਤ ਸਿੰਘ ਲਾਲੀ ਤੇ ਸਤਨਾਮ ਸਿੰਘ ਆਦਿ ਮੌਜੂਦ ਸਨ।
Check Also
ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ
ਸੰਗਰੂਰ, 21 ਦਸੰਬਰ (ਜਗਸੀਰ ਲੌਂਗੋਵਾਲ) – ਬੜੂ ਸਾਹਿਬ ਵਲੋਂ ਸੰਚਾਲਿਤ ਅਕਾਲ ਅਕੈਡਮੀ ਫਤਿਹਗੜ੍ਹ ਗੰਢੂਆਂ ਵਿਖੇ …