ਸੰਗਰੂਰ / ਲੌਂਗੋਵਾਲ, 7 ਸਤੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਲਾਇਨਜ਼ ਕਲੱਬ ਸੁਨਾਮ (ਮੇਨ) ਵਲੋਂ ਭਾਰਤ ਦੇ ਪਹਿਲੇ ਰਾਸ਼ਟਰਪਤੀ ਡਾ. ਰਾਧਾ
ਕ੍ਰਿਸ਼ਨਨ ਜੀ ਦਾ ਜਨਮ ਦਿਵਸ ਅਧਿਆਪਕ ਦਿਵਸ ਵਜੋਂ ਸਥਾਨਕ ਅਪੋਲੋ ਸਟੱਡੀ ਸੈਂਟਰ ਵਿਖੇ ਮਨਾਇਆ ਗਿਆ।ਇੱਕ ਸਮਾਗਮ `ਚ ਰਵਿੰਦਰ ਸਿੰਘ ਚੀਮਾ ਪ੍ਰਧਾਨ ਆੜਤੀਆ ਐਸੋਸੀਏਸ਼ਨ ਨੇ ਮੁੱਖ ਮਹਿਮਾਨ ਅਤੇ ਪਰਮਜੀਤ ਸਿੰਘ ਆਨੰਦ ਸਾਬਕਾ ਜੋਨ ਚੇਅਰਮੈਨ ਲਾਇਨਜ਼ ਕਲੱਬ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ।ਸੈਂਟਰ ਦੇ ਚੇਅਰਮੈਨ ਅਸ਼ਵਨੀ ਕੁਮਾਰ ਜੈਨ ਅਤੇ ਪ੍ਰਿੰਸੀਪਲ ਮੈਡਮ ਸ਼ਿਖਾ ਜੈਨ ਨੇ ਆਏ ਹੋਏ ਮਹਿਮਾਨਾਂ ਦਾ ਸਵਾਗਤ ਕੀਤਾ।ਸਮਾਗਮ ਨੂੰ ਸੰਬੋਧਨ ਕਰਦੇ ਹੋਏ ਮੁੱਖ ਮਹਿਮਾਨ ਰਵਿੰਦਰ ਸਿੰਘ ਚੀਮਾ ਨੇ ਡਾ. ਰਾਧਾ ਕ੍ਰਿਸ਼ਨਣ ਦੀ ਜੀਵਨੀ ਤੇ ਰੋਸ਼ਨੀ ਪਾਈ।ਸਮਾਗਮ ਨੂੰ ਅਸ਼ਵਨੀ ਕੁਮਾਰ ਜੈਨ, ਮੈਡਲ ਸ਼ਿਖਾ ਜੈਨ ਅਤੇ ਅਮਨਦੀਪ ਕੌਰ ਨੇ ਵੀ ਸੰਬੋਧਨ ਕੀਤਾ।
ਇਸ ਮੌਕੇ ਸੈਂਟਰ ਦੇ ਅਧਿਆਪਕਾਂ ਰਣਬੀਰ ਸਿੰਘ, ਨਵਜੋਤ ਕੌਰ, ਮੋਹਿਤ ਸਿੰਘ, ਮਾਨਵਜੀਤ, ਅਭਿਸ਼ੇਕ ਗਰਗ, ਭਾਸਕਰ ਧੀਮਾਨ ਅਤੇ ਨਵਜੋਤ ਕੌਰ ਪੀ.ਟੀ.ਈ ਦਾ ਸਨਮਾਨ ਕੀਤਾ ਗਿਆ।ਕਲੱਬ ਦੇ ਪ੍ਰਧਾਨ ਵਿਨੋਦ ਕਾਂਸਲ ਨੇ ਹਾਜ਼ਰ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ ਅਤੇ ਸਨਮਾਨਿਤ ਅਧਿਆਪਕਾਂ ਨੂੰ ਵਧਾਈ ਦਿੱਤੀ।ਕਲੱਬ ਮੈਂਬਰ ਰਾਜੀਵ ਕੌਸ਼ਿਕ ਵੀ ਮੌਜੂਦ ਰਹੇ।
Check Also
ਖਾਲਸਾ ਯੂਨੀਵਰਸਿਟੀ ਵੱਲੋਂ ‘ਕਲਾ ਥਰੈਪੀ ਰਾਹੀਂ ਮਾਨਸਿਕ ਇਲਾਜ’ ਵਿਸ਼ੇ ‘ਤੇ ਦੋ ਰੋਜ਼ਾ ਵਰਕਸ਼ਾਪ
ਅੰਮ੍ਰਿਤਸਰ, 26 ਅਗਸਤ (ਸੁਖਬੀਰ ਸਿੰਘ ਖੁਰਮਣੀਆਂ) -¸ਖ਼ਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਸੋਸ਼ਲ ਸਾਇੰਸਿਜ਼ ਵੱਲੋਂ ‘ਕਲਾ …
Punjab Post Daily Online Newspaper & Print Media