ਸੰਗਰੂਰ / ਲੌਂਗੋਵਾਲ, 7 ਸਤੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਸ਼ਹੀਦ ਬਾਬਾ ਦੀਪ ਸਿੰਘ ਪਬਲਿਕ ਸਕੂਲ ਜਖੇਪਲ ਵਿਖੇ ਅਧਿਆਪਕ ਦਿਵਸ
ਮਨਾਇਆ ਗਿਆ।ਡਾ. ਰਮਨਦੀਪ ਕੌਰ ਐਸ.ਯੂ.ਐਸ ਕਾਲਜ, ਪ੍ਰਿੰਸੀਪਲ ਮਨਦੀਪ ਕੌਰ ਗਿੱਲ ਤੋਲਾਵਾਲ, ਮੈਡਮ ਸੀਮਾ ਪਰਾਸ਼ਰ ਸੁਨਾਮ, ਹਰਦੇਵ ਸਿੰਘ ਕਾਮਰਸ ਪ੍ਰੋਫੈਸਰ, ਡੀ.ਪੀ ਪਰਮਿੰਦਰ ਸਿੰਘ, ਪੂਜਾ ਗੁਪਤਾ, ਸਿੰਪਲ ਬੱਤਰਾ, ਅਨੀਤਾ ਕਾਂਸਲ, ਮੈਡਮ ਵੀਨਾ ਰਾਣੀ, ਅਭਿਸ਼ੇਕ ਕੁਮਾਰ ਅਤੇ ਸ਼ਿਵ ਕੁਮਾਰ ਨੂੰ ਉਨ੍ਹਾਂ ਵਲੋਂ ਕੀਤੇ ਗਏ ਪ੍ਰਸੰਸਾਯੋਗ ਕੰਮਾਂ ਕਾਰਨ ਸਨਮਾਨਿਤ ਕੀਤਾ ਗਿਆ।
ਮੈਡਮ ਮਨਦੀਪ ਕੌਰ ਗਿੱਲ ਨੇ ਕਿਹਾ ਕਿ ਸਰਕਾਰੀ ਸਕੂਲਾਂ ਨੂੰ ਸਮਾਜ ਵਲੋਂ ਅਣਦੇਖਿਆ ਕੀਤਾ ਜਾ ਰਿਹਾ ਹੈ, ਜਦੋਂ ਕਿ ਸਰਕਾਰੀ ਸਕੂਲਾਂ ਵਿੱਚ ਪ੍ਰਾਈਵੇਟ ਸਕੂਲਾਂ ਦੀ ਤੁਲਨਾ ਵਿੱਚ ਵੱਧ ਕਾਬਲੀਅਤ ਵਾਲੇ ਅਧਿਆਪਕ ਹੁੰਦੇ ਹਨ।ਸਰਕਾਰੀ ਸਕੂਲਾਂ ਵਿੱਚ ਜਿਆਦਾਤਰ ਅਧਿਆਪਕਾਂ ਵਿੱਚ ਡੈਡੀਕੇਸ਼ਨ ਦੀ ਕਮੀ ਦੇਖਣ ਨੂੰ ਮਿਲਦੀ ਹੈ।ਉਨ੍ਹਾਂ ਕਿਹਾ ਕਿ ਤੋਲਾਵਾਲ ਦੇ ਸਰਕਾਰੀ ਸਕੂਲ ਵਿੱਚ ਪਿਛਲੇ 11 ਮਹੀਨਿਆਂ ਵਿੱਚ ਬੱਚਿਆਂ ਦੀ ਗਿਣਤੀ ਦੁੱਗਣੀ ਕਰ ਲਈ ਗਈ ਹੈ।ਡਾ. ਰਮਨਦੀਪ ਕੌਰ ਨੇ ਕਿਹਾ ਕਿ ਸਾਨੂੰ ਆਪਣਾ ਕੰਮ ਕਰਦੇ ਹੋਏ ਬੱਚਿਆਂ ਦੇ ਭਵਿੱਖ ਨਾਲ ਖਿਲਵਾੜ ਨਹੀਂ ਕਰਨਾ ਚਾਹੀਦਾ ਹੈ।ਮੈਡਮ ਮਮਤਾ ਵਲੋਂ ਕਈ ਮਨੋਰੰਜਕ ਅਤੇ ਗਿਆਨ ਵਿੱਚ ਵਾਧਾ ਕਰਨ ਵਾਲੀਆਂ ਗੇਮਾਂ ਖਿਡਾਈਆਂ ਗਈਆਂ।ਸੰਸਥਾ ਵਲੋਂ ਸਾਰੇ ਅਧਿਆਪਕਾਂ ਨੂੰ ਸਨਾਮਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।ਸੀਮਾ ਪਰਾਸ਼ਰ ਨੇ `ਮੇਰਾ ਆਪ ਕੀ ਕ੍ਰਿਪਾ ਸੇ ਸਭ ਕਾਮ ਹੋ ਰਹਾ ਹੈ, ਕਰਤੇ ਹੋ ਤੁਮ ਕਨ੍ਹੀਆ, ਮੇਰਾ ਨਾਮ ਹੋ ਰਹਾ ਹੈ` ਭਜਨ ਗਾ ਕੇ ਸਮਾਗਮ ਸੰਪਨ ਕੀਤਾ।
Check Also
ਗਾਂਧੀ ਜੈਯੰਤੀ ਸਵੱਛਤਾ ਜਾਗਰੂਕਤਾ ਦਿਵਸ ਵਜੋਂ ਮਨਾਈ ਗਈ
ਅੰਮ੍ਰਿਤਸਰ, 6 ਅਕਤੂਬਰ (ਪੰਜਾਬ ਪੋਸਟ ਬਿਊਰੋ) – ਨਗਰ ਨਿਗਮ ਅੰਮ੍ਰਿਤਸਰ ਵੱਲੋਂ ਫਸਟ ਪੰਜਾਬ ਬਟਾਲੀਅਨ ਐਨ.ਸੀ.ਸੀ …
Punjab Post Daily Online Newspaper & Print Media