Thursday, August 13, 2026

ਭਜਨ ਸਿੰਘ ਨਮਿਤ ਅੰਤਿਮ ਅਰਦਾਸ ਮੱਲ੍ਹੀਆਂ ਵਿਖੇ 13 ਸਤੰਬਰ ਨੂੰ

ਜੰਡਿਆਲਾ ਗੁਰੂ, 9 ਸਤੰਬਰ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਪੱਤਰਕਾਰ ਸੁਖਦੇਵ ਸਿੰਘ ਤੇ ਜਸਪਾਲ ਸਿੰਘ ਮੱਲ੍ਹੀ ਨੂੰ ਉਸ ਵਕਤ ਗਹਿਰਾ ਸਦਮਾ ਲੱਗਾ PUNJ0909201907ਜਦੋਂ ਉਹਨਾਂ ਦੇ ਪਿਤਾ ਭਜਨ ਸਿੰਘ (82) ਸਾਬਕਾ ਫੋਜੀ ਮੱਲੀਆਂ ਦੀ ਸਕੂਟਰ `ਤੇ ਜਾਂਦੇ ਸਮੇਂ ਅਚਾਨਕ ਅਟੈਕ ਹੋਣ ਨਾਲ ਮੌਤ ਹੋ ਗਈ।ਉਹਨਾਂ ਨੇ ਫੌਜ ਦੀ ਨੌਕਰੀ ਸਮੇਂ ਉਹਨਾਂ ਨੇ 1965 ਅਤੇ 1971 ਦੀ ਜੰਗ ਲੜੀ।ਇਸ ਵਕਤ ਉਹ ਆਪਣੇ ਪ੍ਰੀਵਾਰ ਨਾਲ ਮੱਲ੍ਹੀਆ ਵਿਖੇ ਰਹਿ ਰਹੇ ਸਨ।ਇਸ ਦੁੱਖ ਦੀ ਘੜੀ ਜੰਡਿਆਲਾ ਪ੍ਰੈਸ ਰਜਿ. ਦੇ ਪ੍ਰਧਾਨ ਵਰਿੰਦਰ ਸਿੰਘ ਮਲਹੋਤਰਾ, ਚੇਅਰਮੈਨ ਸੁਨੀਲ ਦੇਵਗਨ, ਮੀਤ ਪ੍ਰਧਾਨ ਕੁਲਦੀਪ ਸਿੰਘ ਭੁੱਲਰ ਅਤੇ ਮੈਂਬਰਾਂ ਨੇ ਸੁਖਦੇਵ ਸਿੰਘ ਤੇ ਜਸਪਾਲ ਸਿੰਘ ਮੱਲੀ ਨਾਲ ਦੁੱਖ ਦਾ ਪ੍ਰਗਟਾਵਾ ਕੀਤਾ ਹੈ।ਭਜਨ ਸਿੰਘ ਨਮਿਤ ਅੰਤਿਮ ਅਰਦਾਸ ਉਹਨਾਂ ਦੇ ਗ੍ਰਹਿ ਪਿੰਡ ਮੱਲ੍ਹੀਆਂ ਵਿਖੇ 13 ਸਤੰਬਰ ਨੂੰ ਹੋਵੇਗੀ।

Check Also

ਖ਼ਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਤੈਰਾਕੀ ‘ਚ ਪਹਿਲਾ ਹਾਸਲ ਕੀਤਾ ਸਥਾਨ

ਅੰਮ੍ਰਿਤਸਰ, 12 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸ – ਖਾਲਸਾ ਕਾਲਜ ਗਰਲਜ਼ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ …

Leave a Reply