ਜੰਡਿਆਲਾ ਗੁਰੂ, 9 ਸਤੰਬਰ (ਪੰਜਾਬ ਪੋਸਟ – ਹਰਿੰਦਰ ਪਾਲ ਸਿੰਘ) – ਸਥਾਨਕ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ ਵਿਖੇ ਅਧਿਆਪਕ ਦਿਵਸ ਸਮਾਗਮ
ਦੌਰਾਨ ਸਕੂਲ ਦੇ ਅਧਿਆਪਕਾਂ ਨੇ ਆਪਣੀ ਕਲਾ ਦਿਖਾਉਦਿਆਂ, ਗਿੱਧਾ, ਭੰਗੜਾ, ਸਕਿਟਾਂ, ਗੀਤ, ਖੇਡਾਂ ਵਿਚ ਭਾਗ ਲਿਆ।ਸ਼ੁਰੁਆਤ ਵਿੱਚ ਸ਼ਰਨਜੀਤ ਮੈਡਮ ਨੇ ਸ਼ਬਦ ਗਾਇਨ ਕੀਤਾ, ਉਪਰੰਤ ਸੁਖਚੈਨ ਸਿੰਘ (ਕੋਆਰਡੀਨੇਟਰ) ਨੇ ਅਧਿਆਪਕ ਦਿਵਸ `ਤੇ ਕਵਿਤਾ ਪੇਸ਼ ਕੀਤੀ।ਸੀਨਿਅਰ ਬਲਾਕ ਦੇ ਅਧਿਆਪਕਾਂ ਨੇ ਮੋਬਾਇਲ ਦੇ ਦੂਸ਼ਿਤ ਪ੍ਰਭਾਵਾਂ `ਤੇ ਸਕਿਟ ਪੇਸ਼ ਕੀਤੀ, ਮੇਨ ਬਲਾਕ ਦੇ ਅਧਿਆਪਕਾਂ ਨੇ ਪੰਜਾਬੀ ਗੀਤਾਂ `ਤੇ ਡਾਂਸ ਪੇਸ਼ ਕਰਕੇ ਖੂਬ ਰੌਣਕ ਲਾਈ।
ਕਿੰਡਰ-ਗਾਰਟਨ ਸਟਾਫ ਨੇ ਪੁਰਾਣੇ ਹਿੰਦੀ ਗੀਤਾਂ ਤੇ ਡਾਂਸ ਪੇਸ਼ ਕੀਤਾ।ਸਕੂਲ ਅਧਿਆਪਕਾ ਰਾਧਿਕਾ ਨੇ ਗੀਤ ਗਾਇਆ।ਪ੍ਰਵੀਨ ਨੰਦਾ ਨੇ “ਮੇਰਾ ਨਾਮ ਜੋਕਰ” ਗੀਤ ਰਾਹੀ ਕੋਰਿਓਗ੍ਰਾਫੀ ਪੇਸ਼ ਕਰਕੇ ਸਭ ਦੀਆਂ ਅੱਖਾਂ ਨਮ ਕਰ ਦਿੱਤੀਆਂ।ਸਕੂਲੀ ਮਾਸਟਰ ਤੇ ਬੱਚੇ ਸਕਿਟ ਨੇ ਹਸਾ ਹਸਾ ਕੇ ਸਭ ਦੇ ਢਿੱਡੀ ਪੀੜਾਂ ਪਾਈਆਂ।ਇਸ ਤੋਂ ਬਾਅਦ ਸਕੂਲ ਦੀਆਂ ਅਧਿਆਪਕਾਵਾਂ ਦੇ ਗਿੱਧੇ ਨੇ ਵਾਹ ਵਾਹ ਖੱਟੀ । ਸਕੂਲ ਦੇ ਵਾਈਸ ਪਿ੍ਰੰਸੀਪਲ ਗੁਰਪ੍ਰੀਤ ਕੌਰ, ਸ਼ਿਲਪਾ ਸ਼ਰਮਾ (ਕੋਆਰਡੀਨੇਟਰ) ਨਰਿੰਦਰਪਾਲ ਕੌਰ (ਕੋਆਰਡੀਨੇਟਰ) ਨੇ ਵੀ ਅਧਿਆਪਕ ਦਿਵਸ `ਤੇ ਸ਼ਾਨਦਾਰ ਆਈਟਮ ਪੇਸ਼ ਕਰਕੇ ਆਪਣੀ ਹਾਜਰੀ ਲਵਾਈ।ਸਟੇਜ ਸੈਕਟਰੀ ਦੀ ਭੂਮਿਕਾ ਨਵਜੀਤ ਕੌਰ, ਜਸਬੀਰ ਸਿੰਘ ਅਤੇ ਸੁਰਿੰਦਰ ਕੌਰ ਨੇ ਬਾਖੂਬੀ ਨਿਭਾਈ ।
ਕੁਲਵੰਤ ਸਿੰਘ ਰਿਟਾਇਰਡ ਮਾਸਟਰ ਅਤੇ ਸ੍ਰੀਮਤੀ ਅਮਰਜੀਤ ਕੌਰ ਰਿਟਾਇਰਡ ਟੀਚਰ ਵਿਸ਼ੇਸ਼ ਤੌਰ `ਤੇ ਸ਼ਾਮਲ ਹੋਏ। ਡਾਇਰਕੈਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਸਕੂਲ ਦੇ ਪ੍ਰਿੰਸੀਪਲ ਸ੍ਰੀਮਤੀ ਅਮਰਪ੍ਰੀਤ ਕੌਰ ਨੇ ਸਕੂਲ ਦੇ ਅਧਿਆਪਕਾਂ ਦੀਆਂ ਵਧੀਆ ਸੇਵਾਵਾਂ ਬਦਲੇ ਉਹਨਾਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਕੇਕ ਕਟਿਆ।
Check Also
ਖ਼ਾਲਸਾ ਕਾਲਜ ਵੈਟਰਨਰੀ ਵਿਖੇ ‘ਵਿਗਿਆਨਕ ਪਸ਼ੂ-ਪਾਲਣ ਪ੍ਰਬੰਧਨ’ ਵਿਸ਼ੇ ‘ਤੇ ਰਾਸ਼ਟਰੀ ਵਰਕਸ਼ਾਪ
ਅੰਮ੍ਰਿਤਸਰ, 13 ਅਗਸਤ (ਸੁਖਬੀਰ ਸਿੰਘ ਖੁਰਮਣੀਆਂ)¸- ਖਾਲਸਾ ਕਾਲਜ ਆਫ਼ ਵੈਟਰਨਰੀ ਐਂਡ ਐਨੀਮਲ ਸਾਇੰਸਿਜ਼ ਦੇ ਵਿਭਾਗ …
Punjab Post Daily Online Newspaper & Print Media