
ਅੰਮ੍ਰਿਤਸਰ, 23 ਸਤੰਬਰ (ਸੁਖਬੀਰ ਸਿੰਘ) – ਪੰਜਾਬੀ ਲੋਕ ਗਾਇਕ ਸੁਖਰਾਜ ਰਾਜੂ ਦਾ ਕਹਿਣਾ ਹੈ ਕਿ ਉਸ ਦੇ ਗੀਿਤਾਂ ਨੂੰ ਸਰੋਤਿਆਂ ਵਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।ਆਪਣੇ ਗ੍ਰਹਿ ਵਿਖੇ ਸਾਡੇ ਪੱਤਰਕਾਰ ਨੂੰ ਜਾਣਕਾਰੀ ਦਿੰਦੇ ਹੋਏਰਾਜੂ ਨੇ ਕਿਹਾ ਕਿ ਕਿਹਾ ਕਿ ਉਸ ਦੀ ਗਾਇਕੀ ਦਾ ਸਫਰ ਨਵਾਂ ਕੋਟ ਪਿੰਡ ਧਰਮਚੰਦ ਕਲਾਂ ਤੋਂ ਸ਼ੁਰੂ ਹੋਇਆ ਸੀ। ਜੋ ਕਿ ਸਰੋਤਿਆਂ ਵੱਲੋਂ ਮਿਲੇ ਮਾਨ-ਸਨਮਾਨ ਅਤੇ ਪਿਆਰ ਸਦਕਾ ਨਿਰੰਤਰ ਜਾਰੀ ਹੈ। ਉਨਾਂ ਨੇ ਹੋਰ ਕਿਹਾ ਕਿ ਰਿਲੀਜ ਹੋਈ ਐਲਬਮ ਨੱਚਣਾ ਢੋਲ ਤੇ ਵੀ ਸਰੋਤਿਆਂ ਨੇ ਪਸੰਦ ਕੀਤੀ ਹੈ। ਅਤੇ ਜਲਦੀ ਹੀ ਨਵੀ ਐਲਬਮ ਮਾਂ ਮਾਰਕੀਟ ਵਿੱਚ ਰਿਲੀਜ ਹੋ ਰਹੀ ਹੈ।ਇਸ ਐਲਬਮ ਵਿੱਚ ਕੁੱਲ ਅੱਠ ਗੀਤ ਹਨ ਤੇ ਸਾਰੇ ਹੀ ਗੀਤ ਖੁਦ ਦੇ ਲਿਖੇ ਹੋਏ ਹਨ।ਇਸ ਆ ਰਹੀ ੈਲਬਮ ਵਿੱਚ ਸੋਲੋ ਗੀਤ ਗਾਏ ਗਏ ਹਨ, ਜੋ ਸਾਰੇ ਹੀ ਗੀਤ ਪਰਿਵਾਰਿਕ ਹਨ।ਉਨ੍ਹਾਂ ਨੇ ਅੱਜ ਦੇ ਸਮੇਂ ਦੀ ਪੱਛਮੀ ਸ਼ੱਭਿਅਤਾ ਅਤੇ ਲੱਚਰ ਗਾਇਕੀ ਤੋਂ ਪਰਹੇਜ ਰੱਖਣ ਦੀ ਅਪੀਲ ਕਰਦਿਆਂ ਕਿਹਾ ਉਨਾਂ ਨੇ ਗਾਇਕੀ ਦੀ ਸਿੱਖਿਆ ਬਲਕਾਰ ਅਣਖੀਲਾ ਤੋਂ ਹਾਸਲ ਕੀਤੀ ਹੈ ਅਤੇ ਉਹ ਉਸ ਦੇ ਮਾਤਾ-ਪਿਤਾ ਸਮਾਨ ਹਨ।
Check Also
ਯੂ.ਕੇ ਐਮ.ਪੀ ਬੀਬੀ ਪ੍ਰੀਤ ਕੌਰ ਗਿੱਲ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੋਏ ਨਤਮਸਤਕ
ਅੰਮ੍ਰਿਤਸਰ, 22 ਮਾਰਚ (ਜਗਦੀਪ ਸਿੰਘ) – ਯੂ.ਕੇ ਬਰਮਿੰਘਮ ਦੇ ਐਜਬੈਸਟਨ ਤੋਂ ਐਮ.ਪੀ ਬੀਬੀ ਪ੍ਰੀਤ ਕੌਰ …
Punjab Post Daily Online Newspaper & Print Media