Wednesday, October 7, 2026

ਅੰਮ੍ਰਿਤਸਰ-ਜਲੰਧਰ-ਫਿਲੌਰ ਸੜਕ ਦਾ ਨਾਂ ਮਹਾਰਾਜਾ ਰਣਜੀਤ ਸਿੰਘ ਮਾਰਗ ਰੱਖਣ ਦੀ ਮੰਗ

Charanjit Gumtalaਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ ਬਿਊਰੋ) – ਅੰਮ੍ਰਿਤਸਰ ਵਿਕਾਸ ਮੰਚ ਦੇ ਸਰਪ੍ਰਸਤ ਡਾ. ਚਰਨਜੀਤ ਸਿੰਘ ਗੁਮਟਾਲਾ ਨੇ ਅੰਮ੍ਰਿਤਸਰ ਤੋਂ ਫਲੌਰ ਤੀਕ ਬਰਾਸਤਾ ਜਲੰਧਰ, ਫਗਵਾੜਾ ਜਾਂਦੀ ਸੜਕ ਦਾ ਨਾਂ ਮਹਾਰਾਜਾ ਰਣਜੀਤ ਸਿੰਘ ਮਾਰਗ ਰੱਖਣ ਦੀ ਮੰਗ ਕੀਤੀ ਹੈ।ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਲਿਖੇ ਪੱਤਰ ਵਿੱਚ ਮੰਚ ਆਗੂ ਨੇ ਕਿਹਾ ਕਿ ਇਹ ਸੜਕ ਕਿਉਂਕਿ ਮਹਾਰਾਜਾ ਰਣਜੀਤ ਸਿੰਘ ਨੇ ਬਣਵਾਈ ਸੀ, ਇਸ ਲਈ ਇਸ ਦਾ ਨਾਂ ਮਹਾਰਾਜਾ ਰਣਜੀਤ ਸਿੰਘ ਮਾਰਗ ਰੱਖਣਾ ਚਾਹੀਦਾ ਹੈ।ਮਹਾਰਾਜਾ ਰਣਜੀਤ ਸਿੰਘ ਤੋਂ ਪਹਿਲਾਂ ਜਿਹੜੀ ਸੜਕ ਜੀ.ਟੀ ਰੋਡ ਸੀ ਉਸ ਨੂੰ ਸ਼ੇਰ ਸ਼ਾਹ ਸੂਰੀ ਨੇ ਬਣਵਾਇਆ ਸੀ ਜੋ  ਲਾਹੌਰ ਤੋਂ ਸਤਲੁਜ ਦਰਿਆ ਤੀਕ ਜਾਂਦੀ ਸੀ।ਉਸ ਦਾ ਰਸਤਾ ਲਾਹੌਰ ਤੋਂ ਰਾਜਾਤਾਲ, ਸਰਾਏ ਅਮਾਨਤ ਖਾਂ, ਨੂਰ ਦੀ, ਤਰਨਤਾਰਨ, ਵੈਰੋਵਾਲ, ਸੁਲਤਾਨ ਪੁਰ ਲੋਧੀ, ਜਹਾਂਗੀਰ, ਨਕੋਦਰ ਤੇ ਨੂਰ ਮਹਿਲ ਸੀ।
 

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply