Wednesday, October 7, 2026

`ਤਕਨਾਲੋਜੀ ਦੀ ਵਰਤੋਂ ਕਰਦਿਆਂ ਸਮਾਜਿਕ ਮੱਦਿਆਂ ਦੇ ਹੱਲ` ਸੰਭਵ – ਸਮੀਰ

PPNJ1109201905ਅੰਮ੍ਰਿਤਸਰ, 11 ਸਤੰਬਰ (ਪੰਜਾਬ ਪੋਸਟ- ਸੁਖਬੀਰ ਸਿੰਘ ਖੁਰਮਣੀਆਂ) – ਆਈ.ਟੀ ਕੰਪਨੀ ਟਾਟਾ ਕੰਸਲਟੈਂਸੀ ਸਰਵਿਸਿਜ਼ (ਟੀ.ਸੀ.ਐਸ) ਵਲੋਂ ਗੁਰੂੂ ਨਾਨਕ ਦੇਵ ਯੂਨੀਵਰਸਿਟੀ ਵਿਖੇ “ਡਿਜੀਟਲ ਇੰਪੈਕਟ ਸਕੁਐਰ” ਵਿਸ਼ੇ ਉਤੇ ਸੈਮੀਨਾਰ ਕੀਤਾ ਗਿਆ।ਇਹ ਪ੍ਰੋਗਰਾਮ ਯੂਨੀਵਰਸਿਟੀ ਦੇ ਪਲੇਸਮੈਂਟ ਵਿਭਾਗ ਦੁਆਰਾ ਕੀਤਾ ਗਿਆ ਸੀ ਜਿਸਦਾ ਉਦੇਸ਼ ਨੌਜਵਾਨ ਇੰਜੀਨੀਅਰਾਂ ਨੂੰ ਤਕਨਾਲੋਜੀ ਦੀ ਵਰਤੋਂ ਨਾਲ ਰੋਜ਼ਾਨਾ ਜ਼ਿੰਦਗੀ ਦੇ ਮਸਲਿਆਂ ਨੂੰ ਹੱਲ ਕਰਨ ਲਈ ਉਤਸ਼ਾਹਤ ਕਰਨਾ ਸੀ। ਕੰਪਿਉਂਟਰ ਇੰਜੀਨੀਅਰਾਂ ਐਂਡ ਟੈਕਨੋਲੋਜੀ, ਕੰਪਿਉਟਰ ਸਾਇੰਸ  ਦੇ ਇਲੈਕਟ੍ਰਾਨਿਕ ਵਿਭਾਗ ਦੇ ਨਾਲ ਨਾਲ ਹੋਰ ਵਿਭਾਗਾਂ ਦੇ ਫੈਕਲਟੀ ਮੈਂਬਰ ਵੀ ਇਸ ਸੈਮੀਨਾਰ ਵਿੱਚ ਸ਼ਾਮਲ ਹੋਏ।
  ਟਾਟਾ ਕੰਸਲਟੈਂਸੀ ਸਰਵਿਸਿਜ,਼ ਨਾਸਿਕ ਦੇ ਇਨੋਵੇਟਿਵ ਕੋਚ ਸ਼੍ਰੀ ਸਾਮੀਰ ਇਸ ਪ੍ਰੋਗਰਾਮ ਦੇ ਮੁਖ ਬੁਲਾਰੇ ਸਨ। ਉਨ੍ਹਾਂ ਨੇ ਤਕਨਾਲੋਜੀ ਦੀ ਵਰਤੋਂ ਕਰਦਿਆਂ ਸਮਾਜਿਕ ਮਸਲਿਆਂ ਦੇ ਹੱਲ ਲਈ ਭਾਸ਼ਣ ਦਿੱਤਾ। ਉਨ੍ਹਾਂ ਕਿਹਾ ਕਿ ਡੀ.ਆਈ.ਐਸ.ਕ ੴਹਟਟਪ://ਡੀ.ਆਈ.ਐਸ.ਕੈੇ ਦਾ ਪਲੇਟਫਾਰਮ ਦੇਸ਼ ਭਰ ਦੇ ਹੋਣਹਾਰ ਵਿਦਿਆਰਥੀਆਂ ਨੂੰ ਸਿਹਤ,ਸਫਾਈ, ਸਿੱਖਿਆ , ਹੁਨਰ, ਵਿੱਤੀ, ਨਿਜੀ ਸੁਰੱਖਿਆ, ਜਲ, ਵਾਤਾਵਰਣ, ਖੁਰਾਕ ਅਤੇ ਖੇਤੀਬਾੜੀ ਵਰਗੇ ਖੇਤਰਾਂ ਵਿੱਚ ਸਮਾਜਿਕ ਮੁੱਦਿਆਂ ਨੂੰ ਸੁਲਝਾਉੁਣ ਅਤੇ ਚੁਣੌਤੀਆਂ ਨੂੰ ਦਬਾਉਣ ਲਈ ਮੌਕਾ ਪ੍ਰਦਾਨ ਕਰਦਾ ਹੈ।ਉਨ੍ਹਾਂ ਕਿਹਾ ਕਿ ਟੀ.ਸੀ.ਐਸ 6 ਮਹੀਨਿਆਂ ਦੀ ਇੰਟਰਨਸ਼ਿਪ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਉਪਰੋਕਤ ਸਮਾਜਿਕ ਮੁੱਦਿਆਂ `ਤੇ ਆਪਣੇ ਵਿਚਾਰਾਂ ਨੂੰ ਲਾਗੂੂ ਕਰਨ ਲਈ ਵਿੱਤੀ ਅਤੇ ਤਕਨੀਕੀ ਸਹਾਇਤਾ ਪ੍ਰਦਾਨ ਕਰੇਗੀ।
              ਉਨ੍ਹਾਂ ਕਿਹਾ ਕਿ ਸਮਾਜ ਸੁਧਾਰ ਲਈ ਉਨ੍ਹਾਂ ਦੀ ਕੰਪਨੀ ਇਕ ਵਧੀਆ ਮੰਚ ਪ੍ਰਦਾਨ ਕਰਦੀ ਹੈ।ਇਸ ਪਲੇਟਫਾਰਮ ਰਾਹੀਂ ਨਾਗਰਿਕ ਜਰੂਰਤਾਂ ਅਤੇ ਮੰਗਾਂ ਨੂੰ ਡਿਜੀਟਲ ਪਲੇਟਫਾਰਮ ਦੇ ਰਾਹੀਂ ਸਰਕਾਰ ਤੱਕ ਪਹੁੰਚਾਇਆ ਜਾ ਸਕਦਾ।ਉਨ੍ਹਾਂ ਕਿਹਾ ਕਿ ਸਿੱਖਿਆਂ ਸ਼ਸਤਰੀਆਂ ਅਤੇ ਵਿਦਿਆਰਥੀਆ ਵਿਚਕਾਰਲਾ ਫਾਸਲਾ ਡਿਜੀਟਲਾਈਜ਼ੇਸ਼ਨ ਰਾਹੀਂ ਖਤਮ ਕੀਤਾ ਜਾ ਸਕਦਾ ਹੈ।ਪਲੇਸਮੈਂਟ ਵਿਭਾਗ ਦੇ ਵਿਦਿਆਰਥੀਆਂ ਨੂੰ ਅਪਡੇਟ ਕਰਨ ਲਈ ਉਦਯੋਗ ਦੇ ਮਾਹਰਾਂ ਦੇ ਸੈਮੀਨਾਰ ਕਰਵਾਉਣ ਦੀ ਉਨ੍ਹਾਂ ਸ਼ਲਾਘਾ ਕੀਤੀ।   

Check Also

ਵਿਧਾਇਕ ਡਾ. ਇੰਦਰਬੀਰ ਸਿੰਘ ਨਿੱਝਰ ਨੇ ਜਗੀਰ ਸਿੰਘ ਨਾਗਰਾ ਦੇ ਦੇਹਾਂਤ ’ਤੇ ਦੁੱਖ ਪ੍ਰਗਟਾਇਆ

ਅੰਮ੍ਰਿਤਸਰ, 4 ਅਕਤੂਬਰ (ਸੁਖਬੀਰ ਸਿੰਘ ਖੁਰਮਣੀਆਂ ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸਾਬਕਾ ਡਿਪਟੀ …

Leave a Reply