ਜਲੰਧਰ, 15 ਸਤੰਬਰ (ਪੰਜਾਬ ਪੋਸਟ ਬਿਊਰੋ) – ਜਲੰਧਰ ਵਿੱਚ ਹੋਣ ਵਾਲੀ ਫੌਜੀ ਭਰਤੀ ਦੀ ਲਿਖਤੀ ਪ੍ਰੀਖਿਆ ਹੁਣ 26 ਅਕਤੂਬਰ 2019
ਨੂੰ ਹੋਵੇਗੀ।ਸੂਚਨਾ ਅਫਸਰ ਜਲੰਧਰ ਡਿਫੈਂਸ ਗਗਨਦੀਪ ਕੌਰ ਵਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ 1 ਤੋਂ 11 ਅਗਸਤ 2019 ਤੱਕ ਫੌਜ ਦੀ ਹੋਈ ਭਰਤੀ ਰੈਲੀ `ਚ ਸਾਰੇ ਮੈਡੀਕਲ ਫਿੱਟ ਉਮੀਦਵਾਰ 20 ਤੋਂ 24 ਸਤੰਬਰ 2019 ਤੱਕ ਆਪਣੀਆਂ 4 ਪਾਸਪੋਰਟ ਸਾਈਜ ਫੋਟੋ ਨਾਲ ਲੈ ਕੇ ਆਰਮੀ ਭਰਤੀ ਦਫਤਰ ਵਿੱਚ ਪਹੁੰਚ ਕੇ ਆਪਣਾ ਨਵਾਂ ਦਾਖਲਾ ਪੱਤਰ ਪ੍ਰਾਪਤ ਕਰਨ।ਉਮੀਦਵਾਰ ਆਪਣਾ ਨਵਾਂ ਦਾਖਲਾ ਪੱਤਰ (ਆਰ.ਐਮ.ਡੀ.ਐਸ) ਨੰਬਰ ਆਰਮੀ ਭਰਤੀ ਦਫਤਰ ਜਲੰਧਰ ਕੈਂਟ ਤੋਂ ਆਪ ਜਾ ਕੇ ਜਾਂ ਟੈਲੀਫੋਨ ਨੰਬਰ 181-2266066 ਤੋਂ ਪ੍ਰਾਪਤ ਕਰ ਸਕਦੇ ਹਨ।
Check Also
ਗੁਰੂ ਨਾਨਕ ਦੇਵ ਯੂਨੀਵਰਸਿਟੀ ਪੰਜਾਬੀ ਭਾਸ਼ਾ ਦੇ ਪ੍ਰਚਾਰ ਤੇ ਪ੍ਰਸਾਰ ਲਈ ਵਚਨਬੱਧ – ਪ੍ਰੋ. ਕਰਮਜੀਤ ਸਿੰਘ
ਅੰਮ੍ਰਿਤਸਰ, 16 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਅਧਿਐਨ ਸਕੂਲ …
Punjab Post Daily Online Newspaper & Print Media