Tuesday, November 24, 2026

ਜਲੰਧਰ `ਚ ਹੋਣ ਵਾਲੀ ਫੌਜੀ ਭਰਤੀ ਦੀ ਲਿਖਤੀ ਪੀ੍ਰਖਿਆ ਹੁਣ 26 ਅਕਤੂਬਰ ਨੂੰ

ਜਲੰਧਰ, 15 ਸਤੰਬਰ (ਪੰਜਾਬ ਪੋਸਟ ਬਿਊਰੋ) – ਜਲੰਧਰ ਵਿੱਚ ਹੋਣ ਵਾਲੀ ਫੌਜੀ ਭਰਤੀ ਦੀ ਲਿਖਤੀ ਪ੍ਰੀਖਿਆ ਹੁਣ 26 ਅਕਤੂਬਰ 2019 Armyਨੂੰ ਹੋਵੇਗੀ।ਸੂਚਨਾ ਅਫਸਰ ਜਲੰਧਰ ਡਿਫੈਂਸ ਗਗਨਦੀਪ ਕੌਰ ਵਲੋਂ ਜਾਰੀ ਪ੍ਰੈਸ ਬਿਆਨ ਅਨੁਸਾਰ 1 ਤੋਂ 11 ਅਗਸਤ 2019 ਤੱਕ ਫੌਜ ਦੀ ਹੋਈ ਭਰਤੀ ਰੈਲੀ `ਚ ਸਾਰੇ ਮੈਡੀਕਲ ਫਿੱਟ ਉਮੀਦਵਾਰ 20 ਤੋਂ 24 ਸਤੰਬਰ 2019 ਤੱਕ ਆਪਣੀਆਂ 4 ਪਾਸਪੋਰਟ ਸਾਈਜ ਫੋਟੋ ਨਾਲ ਲੈ ਕੇ ਆਰਮੀ ਭਰਤੀ ਦਫਤਰ ਵਿੱਚ ਪਹੁੰਚ ਕੇ ਆਪਣਾ ਨਵਾਂ ਦਾਖਲਾ ਪੱਤਰ ਪ੍ਰਾਪਤ ਕਰਨ।ਉਮੀਦਵਾਰ ਆਪਣਾ ਨਵਾਂ ਦਾਖਲਾ ਪੱਤਰ (ਆਰ.ਐਮ.ਡੀ.ਐਸ) ਨੰਬਰ ਆਰਮੀ ਭਰਤੀ ਦਫਤਰ ਜਲੰਧਰ ਕੈਂਟ ਤੋਂ ਆਪ ਜਾ ਕੇ ਜਾਂ ਟੈਲੀਫੋਨ ਨੰਬਰ 181-2266066 ਤੋਂ ਪ੍ਰਾਪਤ ਕਰ ਸਕਦੇ ਹਨ।
 

Check Also

ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …

Leave a Reply