Saturday, August 1, 2026

ਗੋਪਾਲਪੁਰਾ ਵਿਖੇ ਫਲ਼ਦਾਰ ਬੂਟੇ ਲਾ ਕੇ `ਬਾਗ ਗੁਰੂ ਨਾਨਕ` ਦੀ ਸ਼ੁਰੂਆਤ

ਕੱਥੂਨੰਗਲ, 15 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਇਥੋਂ ਨੇੜਲੇ ਪਿੰਡ ਗੋਪਾਲਪੁਰਾ ਦੇ ਵਾਟਰ ਵਰਕਸ ਵਿਖੇ ਕਰੀਬ 125 ਫਲ਼ਦਾਰ ਬੂਟੇ PUNJ1509201915ਲਗਾ ਕੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਨੂੰ ਸਮਰਪਿਤ `ਬਾਗ ਗੁਰੂ ਨਾਨਕ` ਸਥਾਪਿਤ ਕੀਤਾ ਗਿਆ।
      ਇਸ ਬਾਗ ਲਈ ਗੁਰੂ ਨਾਨਕ ਮੈਡੀਕੋਜ਼ ਸਾਹਮਣੇ ਗੁਰੂ ਰਾਮਦਾਸ ਹਸਪਤਾਲ ਓਠੀਆਂ ਦੇ ਮਾਲਕ ਗੁਰਪ੍ਰੀਤ ਸਿੰਘ ਸਿੱਧੂ ਮਜਵਿੰਡ ਅਤੇ ਸੇਵਾਮੁਕਤ ਮਾਸਟਰ ਸਲਵਿੰਦਰ ਕੁਮਾਰ ਗੋਪਾਲਪੁਰਾ ਨੇ ਦੋ ਵੱਖ-ਵੱਖ ਪਲਾਟਾਂ `ਚ ਸਥਾਪਿਤ ਬਾਗਾਂ ਲਈ ਫਲ਼ਦਾਰ ਬੂਟਿਆਂ ਦੀ ਸੇਵਾ ਕੀਤੀ।ਬੂਟੇ ਲਗਾਉਣ ਦੀ ਰਸਮ ਸਮਾਜ ਸੇਵੀ ਤੇ ਪੱਤਰਕਾਰ ਸੁਖਦੀਪ ਸਿੱਧੂ ਅਤੇ ਮਾਸਟਰ ਸਲਵਿੰਦਰ ਕੁਮਾਰ ਨੇ ਅਦਾ ਕੀਤੀ।ਉਹਨਾਂ ਕਿਹਾ ਕਿ ਪਿੰਡ ਦੇ ਕਿਰਤੀ ਪਰਿਵਾਰਾਂ ਦੇ ਬੱਚਿਆਂ ਵਾਸਤੇ ਇਹ ਫਲ਼ਦਾਰ ਬੂਟੇ ਲਾਏ ਗਏ ਹਨ।
 ਇਸ ਮੌਕੇ `ਤੇ ਲਖਵਿੰਦਰ ਸਿੰਘ ਗੋਪਾਲਪੁਰਾ, ਬਲਰਾਜ ਸਿੰਘ ਸਿੱਧੂ, ਜੋਗਿੰਦਰ ਸਿੰਘ ਗੋਪਾਲਪੁਰਾ, ਰਣਜੀਤ ਸਿੰਘ ਰੂਪੋਵਾਲੀ, ਚਰਨ ਸਿੰਘ, ਪਾਲ ਸਿੰਘ, ਬਲਦੇਵ ਸਿੰਘ ਤੇ ਨੰਬਰਦਾਰ ਨੱਥਾ ਸਿੰਘ ਮਜਵਿੰਡ ਵੀ ਮੌਜੂਦ ਸਨ।

Check Also

ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਵੇਰਕਾ ਵਿਖੇ ਬੂਟੇ ਲਗਾ ਕੇ ਦਿੱਤਾ ਵਾਤਾਵਰਣ ਨੂੰ ਸੰਭਾਲਣ ਦਾ ਸੰਦੇਸ਼

ਅੰਮ੍ਰਿਤਸਰ, 30 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਵਾਈਸ ਚਾਂਸਲਰ ਪ੍ਰੋ. ਕਰਮਜੀਤ ਸਿੰਘ ਦੇ ਵਿਸ਼ੇਸ਼ ਉਦਮ …

Leave a Reply