Thursday, April 16, 2026

ਰੈਲੀ `ਚ ਸ਼ਾਮਲ ਹੋ ਲਈ ਜਾ ਰਹੇ ਧਰਨਾਕਾਰੀਆਂ ਨੂੰ ਰਸਤੇ `ਚ ਰੋਕਣ `ਤੇ ਲਾਇਆ ਧਰਨਾ

ਕੇਂਦਰ ਅਤੇ ਸੂਬਾ ਸਰਕਾਰ ਖਿਲਾਫ ਕੀਤੀ ਗਈ ਜ਼ਬਰਦਸਤ ਨਾਅਰੇਬਾਜ਼ੀ
ਲੌਂਗੋਵਾਲ, 16 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਜੰਮੂ ਕਸ਼ਮੀਰ ਸੰਘਰਸ਼ ਹਮਾਇਤੀ ਕਮੇਟੀ ਪੰਜਾਬ ਦੇ ਸੱਦੇ `ਤੇ ਕਸ਼ਮੀਰੀ PUNJ1609201908ਕੌਮ ਨਾਲ ਹੋ ਰਹੇ ਧੱਕੇ ਅਤੇ ਜਬਰ ਖਿਲਾਫ਼ ਮੋਹਾਲੀ ਵਿਖੇ ਰੈਲੀ ਕੀਤੀ ਜਾਣੀ ਸੀ।ਇਸ ਰੈਲੀ ਵਿੱਚ ਭਾਗ ਲੈਣ ਲਈ ਹਜ਼ਾਰਾਂ ਕਿਸਾਨਾਂ, ਨੌਜਵਾਨਾਂ ਅਤੇ ਔਰਤਾਂ ਦੇ ਕਾਫ਼ਲੇ ਤਿਆਰ ਸਨ।ਪਰ ਕੇਂਦਰ ਸਰਕਾਰ ਦੇ ਇਸ਼ਾਰੇ `ਤੇ ਪੰਜਾਬ ਦੀ ਕਾਂਗਰਸ ਸਰਕਾਰ ਵਲੋਂ ਮਾਣਯੋਗ ਹਾਈਕੋਰਟ ਦੇ ਹੁਕਮਾਂ ਮੁਤਾਬਕ ਇਸ ਰੈਲੀ `ਤੇ ਪਾਬੰਦੀ ਲਾ ਦਿੱਤੀ ਗਈ।
          ਜਿਸ ਦੇ ਰੋਸ ਵਜੋਂ ਜਿਲਾ ਸੰਗਰੂਰ ਬਰਨਾਲਾ ਅਤੇ ਮੋਗਾ ਦੇ ਕਿਸਾਨਾਂ ਦੇ ਕਾਫ਼ਲੇ ਪੁਲਿਸ ਦੀਆਂ ਰੋਕਾਂ ਦੇ ਬਾਵਜੂਦ ਵੀ ਪਿੰਡਾਂ ਵਿਚੋਂ ਇਸ ਧਰਨੇ ਵਿੱਚ ਸ਼ਾਮਲ ਹੋਣ ਲਈ ਨਿਕਲੇ ਅਤੇ ਹਜ਼ਾਰਾਂ ਦੀ ਗਿਣਤੀ ਵਿੱਚ ਇਨ੍ਹਾਂ ਕਾਫ਼ਲਿਆਂ ਨੂੰ ਬਰਨਾਲਾ ਜ਼ਿਲ੍ਹੇ ਦੇ ਪ੍ਰਸ਼ਾਸਨ ਨੇ ਪਿੰਡ ਬਡਬਰ ਕੋਲ ਨਾਕੇ ਲਾ ਕੇ ਰੋਕ ਲਿਆ ਤਾਂ ਕਿਸਾਨਾਂ ਨੇ ਉਥੇ ਹੀ ਧਰਨਾ ਲਾ ਕੇ ਪ੍ਰਦਰਸ਼ਨ ਸ਼ੁਰੂ ਕਰ ਦਿੱਤਾ।ਵੱਖ-ਵੱਖ ਬੁਲਾਰਿਆਂ ਨੇ ਇ ਸਮੇਂ ਕਿਹਾ ਕਿ ਕਸ਼ਮੀਰੀ ਕੌਮ ਨੂੰ 1947  ਤੋਂ ਮਿਲੀ ਸਵੈ ਨਿਰਣੇ ਦੇ ਹੱਕ ਦੀ ਧਾਰਾ 370 ਅਤੇ 35 ਏ ਨੂੰ ਤੋੜ ਕੇ ਉਨ੍ਹਾਂ ਦੀ ਆਜ਼ਾਦੀ ਖੋਹ ਲਈ ਹੈ।ਸੂਬੇ ਅੰਦਰ ਮੀਡੀਆ `ਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ ਹਨ, ਸਥਾਨਕ ਆਗੂਆਂ ਅਤੇ ਵਰਕਰਾਂ ਨੂੰ ਫੜ ਕੇ ਜੇਲ੍ਹਾਂ ਵਿੱਚ ਜਾਂ ਘਰਾਂ ਵਿੱਚ ਨਜ਼ਰਬੰਦ ਕਰ ਦਿੱਤਾ ਗਿਆ ਹੈ।ਜੰਮੂ ਕਸ਼ਮੀਰ ਅੰਦਰ ਲੱਖਾਂ ਦੀ ਗਿਣਤੀ ਵਿੱਚ ਫ਼ੌਜ ਭੇਜ ਕੇ ਦਹਿਸ਼ਤ ਸਿਰਜੇ ਮਾਹੌਲ ਨਾਲ ਕਿਰਤੀ ਲੋਕਾਂ ਕੰਮਕਾਜ ਠੱਪ ਕਰ ਦਿੱਤੇ ਗਏ ਹਨ ਅਤੇ ਲੋਕ ਮੰਦਹਾਲੀ ਦਾ ਸ਼ਿਕਾਰ ਹੋ ਰਹੇ ਹਨ ।
          ਇਸ ਮੌਕੇ ਪੰਜਾਬ ਦੀਆਂ 11 ਜਨਤਕ ਜਮਹੂਰੀ ਜਥੇਬੰਦੀਆਂ ਦੇ ਆਗੂਆਂ ਨੇ ਮੰਗ ਕੀਤੀ ਕਿ ਕਸ਼ਮੀਰੀ ਲੋਕਾਂ ਨੂੰ ਸਵੈ ਨਿਰਣੇ ਦਾ ਹੱਕ ਦਿਵਾਉਂਦੀ ਧਾਰਾ 35 ਏ ਨੂੰ ਤੁਰੰਤ ਬਹਾਲ ਕੀਤਾ ਜਾਵੇ ਅਤੇ ਕਸ਼ਮੀਰ ਵਿਚੋਂ ਫ਼ੌਜਾਂ ਨੂੰ ਵਾਪਸ ਬੁਲਾਇਆ ਜਾਵੇ।ਕਸ਼ਮੀਰ ਦੇ ਲੋਕਾਂ `ਤੇ ਲਾਈਆਂ  ਪਾਬੰਦੀਆਂ ਖ਼ਤਮ ਕੀਤੀਆਂ ਜਾਣ ਅਤੇ ਸੂਬੇ ਦੇ ਸਿਆਸੀ ਆਗੂਆਂ ਤੇ ਵਰਕਰਾਂ ਨੂੰ ਰਿਹਾਅ ਕੀਤਾ ਜਾਵੇ। ਇਸ ਤੋਂ ਇਲਾਵਾ ਪਿੰਡ ਸੇਖਾ ਬਰਨਾਲਾ ਵਿਖੇ ਵੀ ਕਿਸਾਨਾਂ ਦੇ ਕਾਫ਼ਲਿਆਂ ਰੋਕਿਆ ਗਿਆ ਤਾਂ ਰੋਹ ਵਿੱਚ ਆਏ ਕਿਸਾਨਾਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਜ਼ਬਰਦਸਤ ਨਾਅਰੇਬਾਜ਼ੀ ਕੀਤੀ।
     ਪਿੰਡ ਬਡਬਰ ਵਿਖੇ ਧਰਨੇ ਨੂੰ ਕਿਸਾਨ ਯੂਨੀਅਨ ਦੇ ਜਿਲਾ ਪ੍ਰਧਾਨ ਚਮਕੌਰ ਸਿੰਘ, ਸੂਬਾ ਆਗੂ ਰੂਪ ਸਿੰਘ, ਖਜਾਨਚੀ ਭਗਤ ਸਿੰਘ, ਧੰਨਾ ਸਿੰਘ, , ਜਿ਼ਲ੍ਹਾ ਜਨਰਲ ਸਕੱਤਰ ਜਰਨੈਲ ਸਿੰਘ ਬਦਰਾ, ਜ਼ਿਲਾ ਮੀਤ ਪ੍ਰਧਾਨ ਬੁੱਕਣ ਸਿੰਘ, ਹਰਜੀਤ ਸਿੰਘ, ਜੱਜ ਸਿੰਘ, ਕ੍ਰਿਸ਼ਨ ਸਿੰਘ, ਬਲੌਰ ਸਿੰਘ, ਦਰਸ਼ਨ ਸਿੰਘ ਚੀਮਾ, ਕਰਨੈਲ ਸਿੰਘ ਹਰੇੜੀ, ਬਲਵਿੰਦਰ ਸਿੰਘ ਕਾਲਾਬੂਲਾ, ਮੋਗਾ ਜ਼ਿਲ੍ਹੇ ਦੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਆਗੂ ਦਰਸ਼ਨ ਸਿੰਘ ਹਿੰਮਤਪੁਰਾ, ਕਿਸਾਨ ਆਗੂ ਬੂਟਾ ਸਿੰਘ ਭਾਗੀਕੇ ਨੇ ਸੰਬੋਧਨ ਕੀਤਾ।ਸਟੇਜ ਸਕੱਤਰ ਦੀ ਕਾਰਵਾਈ ਜਰਨੈਲ ਸਿੰਘ ਜਵੰਧਾ ਨੇ ਸੰਭਾਲੀ ।
 

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply