ਲੌਂਗੋਵਾਲ, 16 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪਿਛਲੇ ਦਿਨੀਂ ਮਾਤਾ ਸੁੰਦਰੀ ਕਾਲਜ ਲੜਕੀਆਂ ਮਾਨਸਾ ਵਿਖੇ ਹੋਈ ਪੰਜਾਬੀ ਯੂਨੀਵਰਸਿਟੀ ਅੰਤਰ ਕਾਲਜ (ਲੜਕੀਆਂ) ਬਾਸਕਟਬਾਲ ਚੈਂਪੀਅਨਸਿਪ ਵਿੱਚ ਅਕਾਲ ਡਿਗਰੀ ਕਾਲਜ ਮਸਤੂਆਣਾ ਸਾਹਿਬ ਦੀ ਟੀਮ ਨੇ ਜਿੱਤ ਪ੍ਰਾਪਤ ਕਰਕੇ ਕਾਲਜ ਦਾ ਨਾਮ ਹੀ ਨਹੀਂ ਬਲਕਿ ਆਪਣੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ।
ਇਸ ਜੇਤੂ ਟੀਮ ਦਾ ਕਾਲਜ ਪਹੁੰਚਣ ਤੇ ਕਾਲਜ ਪ੍ਰਿੰਸੀਪਲ ਡਾ. ਦਰਸਨ ਕੌਰ ਦੀ ਅਗਵਾਈ ਵਿੱਚ ਸਮੂਹ ਸਟਾਫ ਵਲੋਂ ਭਰਵਾਂ ਸਵਾਗਤ ਕੀਤਾ ਗਿਆ।ਅਕਾਲ ਕਾਲਜ ਕੌਂਸਲ ਦੇ ਮੁੱਖ ਪ੍ਰਬੰਧਕ ਕੈਪਟਨ ਭੁਪਿੰਦਰ ਸਿੰਘ ਪੂਨੀਆ ਅਤੇ ਸਕੱਤਰ ਜਸਵੰਤ ਸਿੰਘ ਖਹਿਰਾ ਨੇ ਇਸ ਜੇਤੂ ਟੀਮ ਤੋਂ ਇਲਾਵਾ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਸੁਖਜੀਤ ਸਿੰਘ ਅਤੇ ਟੀਮ ਕੋਚ ਗੁਰਵਿੰਦਰ ਸਿੰਘ ਨੂੰ ਵਧਾਈਆਂ ਦਿੱਤੀਆਂ ਅਤੇ ਕਾਲਜ ਵਲੋਂ ਟੀਮ ਦਾ ਸਨਮਾਨ ਵੀ ਕੀਤਾ ਗਿਆ। ਪ੍ਰੋ. ਸੁਖਜੀਤ ਸਿੰਘ ਘੁਮਾਣ ਨੇ ਦੱਸਿਆ ਕਿ ਟੂਰਨਾਮੈਂਟ ਦੌਰਾਨ ਸਪਨਾ ਨੂੰ ਬੈਸਟ ਪਲੇਅਰ ਚੁਣਿਆ ਗਿਆ ਅਤੇ ਖਿਡਾਰਨਾਂ ਦਮਨਪ੍ਰੀਤ ਕੌਰ, ਰਾਧਾ ਰਾਣੀ, ਪ੍ਰੀਤੀ ਕੁਮਾਰੀ ਆਦਿ ਨੇ ਬਿਹਤਰੀਨ ਪ੍ਰਦਰਸਨ ਕੀਤਾ।
ਜਿਕਰਯੋਗ ਹੈ ਕਿ ਕਾਲਜ ਦੀ ਟੀਮ ਵਿਚੋਂ ਚਾਰ ਖਿਡਾਰਨਾਂ ਨੂੰ ਯੂਨੀਵਰਸਿਟੀ ਟੀਮ ਲਈ ਚੁਣਿਆ ਗਿਆ ਹੈ। ਇਸ ਮੌਕੇ ਪ੍ਰੋ. ਬਲਵਿੰਦਰ ਕੌਰ, ਪ੍ਰੋ. ਨਿਰਪਜੀਤ ਸਿੰਘ, ਪ੍ਰੋ. ਮਨਪ੍ਰੀਤ ਸਿੰਘ ਗਿੱਲ, ਅਮਰਿੰਦਰ ਸਿੰਘ ਭੁਟਾਲ ਅਤੇ ਸੰਦੀਪ ਸਿੰਘ ਕਿਸਨਗੜੀਆ ਸਮੇਤ ਹੋਰ ਸਟਾਫ ਮੈਂਬਰ ਵੀ ਹਾਜਰ ਸਨ।
Check Also
ਕੇਂਦਰ ਸਰਕਾਰ ਦੀਆਂ ਸਕੀਮਾਂ ਸਬੰਧੀ ਕੈਂਪ ਦਾ ਆਯੋਜਨ
ਸੰਗਰੁਰ, 13 ਜੁਲਾਈ (ਜਗਸੀਰ ਲੌਂਗੋਵਾਲ) – ਸ੍ਰੀ ਮੰਥਰੀ ਸ੍ਰੀ ਨਿਵਾਸੁਲੂ ਜੀ ਸੰਗਠਨ ਮਹਾਂਮੰਤਰੀ ਭਾਜਪਾ ਪੰਜਾਬ …