Saturday, April 18, 2026

ਡਿੰਪਲ ਚੱਡਾ ਵੱਲੋਂ ਆਪਣੇ ਹਲਕੇ ਵਿੱਚ ਚਲਾਈ ਜਾ ਰਹੀ ਵਿਕਾਸ ਦੇ ਕਾਰਜਾਂ ਦੀ ਲਹਿਰ

PPN24091411ਨਵੀਂ ਦਿੱਲੀ, 24 ਸਤੰਬਰ (ਅੰਮ੍ਰਿਤ ਲਾਲ ਮੰਨਣ)- ਯੂਥ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਅਤੇ ਨਿਗਮ ਪਾਰਸ਼ਦ ਡਿੰਪਲ ਚੱਡਾ ਵੱਲੋਂ ਆਪਣੇ ਹਲਕੇ ਵਿੱਚ ਲਗਭਗ 50 ਲੱਖ ਦੀ ਲਾਗਤ ਨਾਲ  ਨਵੀਂ ਆਰ.ਐਮ.ਸੀ. ਸੜਕ ਬਨਾਉਣ ਦਾ ਉਧਘਾਟਨ ਕੀਤਾ ਗਿਆ। ਸਥਾਨਕ ਨਿਵਾਸੀਆਂ ਦੀ ਮੌਜੂਦਗੀ ਵਿੱਚ ਚੱਡਾ ਵੱਲੋਂ ਪੀਪਲ ਵਾਲੀ ਗਲੀ, ਵਿਸ਼ਨੂੰ ਗਾਰਡਨ ਵਿਖੇ ਰਸਮੀ ਤੌਰ ਤੇ ਲਡੂ ਵੰਡ ਕੇ ਕੰਮ ਦੀ ਸ਼ੂਰੁਆਤ ਕੀਤੀ ਗਈ। ਇਸ ਸੜਕ ਦੇ ਪੱਕਾ ਹੋਣ ਨਾਲ ਇਲਾਕਾ ਨਿਵਾਸੀਆਂ ਨੂੰ ਬਰਸਾਤਾਂ ਵਿੱਚ ਕੀਚੜ ਆਦਿਕ ਹੋਣ ਕਰਕੇ ਪੈਦਾ ਹੋਣ ਵਾਲੀਆਂ ਪਰੇਸ਼ਾਨੀਆਂ ਤੋਂ ਵੀ ਨਿਜ਼ਾਤ ਮਿਲਣ ਦਾ ਚੱਡਾ ਨੇ ਦਾਅਵਾ ਕੀਤਾ। ਆਪਣੇ ਹਲਕੇ ਵਿੱਚ ਵਿਕਾਸ ਦੀ ਲਹਿਰ ਚਲਾਉਣ ਦੀ ਗੱਲ ਕਰਦੇ ਹੋਏ ਆਪਣੇ ਹਲਕੇ ਦੇ ਲੋਕਾਂ ਤੋਂ ਸਭ ਤੋਂ ਵੱਧ ਪਿਆਰ ਉਨ੍ਹਾਂ ਵੱਲੋਂ ਕੀਤੇ ਜਾ ਰਹੇ ਕਾਰਜ਼ਾ ਕਰਕੇ ਮਿਲਣ ਦੀ ਵੀ ਉਨ੍ਹਾਂ ਗੱਲ ਕਹੀ। ਇਸ ਮੌਕੇ ਭਾਜਪਾ ਦੇ ਮੰਡਲ ਪ੍ਰਧਾਨ ਅਮਰਦੀਪ ਕਪਿਲਾ, ਸਾਬਕਾ ਪ੍ਰਧਾਨ ਲਖਵਿੰਦਰ ਜੌਲੀ, ਅਭਿਸ਼ੇਕ ਯਾਦਵ, ਸੁਸ਼ਿਲ ਕੁਮਾਰ ਸਣੇ ਅਕਾਲੀ ਦਲ ਤੇ ਭਾਜਪਾ ਦੇ ਸੈਂਕੜੈ ਕਾਰਕੁੰਨ ਮੌਜੂਦ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply