
ਨਵੀਂ ਦਿੱਲੀ, 24 ਸਤੰਬਰ (ਅੰਮ੍ਰਿਤ ਲਾਲ ਮੰਨਣ)- ਰਾਜਧਾਨੀ ਟੁਰਿਸਟ ਡਰਾਇਵਰ ਯੂਨੀਅਨ ਦੇ ਵਫਦ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਭੁਪਿੰਦਰ ਸਿੰਘ ਭੁੂੱਲਰ ਦੀ ਅਗਵਾਈ ਹੇਠ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਨੁੂੰ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਬਾਹਰ ਟੈਕਸੀਆਂ ਅਤੇ ਟੂਰਿਸਟ ਬੱਸਾਂ ਨਾਲ ਦਿੱਲੀ ਟ੍ਰੈਫਿਕ ਪੁਲਿਸ ਵੱਲੋਂ ਕੀਤੇ ਜਾ ਰਹੇ ਧੱਕੇ ਬਾਰੇ ਮੰਗ ਪੱਤਰ ਦਿੱਤਾ।ਗੁਰਦੁਆਰਾ ਬੰਗਲਾ ਸਾਹਿਬ ਅਤੇ ਗੁਰਦੁਆਰਾ ਸੀਸ ਗੰਜ ਸਾਹਿਬ ਵਿਖੇ ਵਿਦੇਸ਼ੀ ਸੈਲਾਨੀਆਂ ਨੂੰ ਲੈ ਕੇ ਆਉਣ ਵਾਲੀਆਂ ਟੈਕਸੀਆਂ ਨੂੰ ਬਾਹਰ ਖੜੇ ਕਰਨ ਤੇ ਮੌਜੂਦ ਟੈ੍ਰਫਿਕ ਪੁਲਿਸ ਵੱਲੋਂ ਜ਼ਬਰੀ ਕੀਤੇ ਜਾ ਹਰੇ ਚਲਾਨਾ ਅਤੇ ਕ੍ਰੈਨ ਦੀ ਦੁਰਵਰਤੋਂ ਸਬੰਧੀ ਆਪਣੀ ਸ਼ਿਕਾਇਤਾਂ ਤੇ ਟ੍ਰੈਫਿਕ ਪੁਲਿਸ ਦੇ ਜੂਆਇੰਟ ਕਮੀਸ਼ਨਰ ਅਨਿਲ ਸ਼ੁਕਲਾ ਨਾਲ ਮੁਲਾਕਾਤ ਕਰਕੇ ਹਲ ਕਢਾਉਣ ਦੀ ਵੀ ਵਫਦ ਨੇ ਮੰਗ ਕੀਤੀ।
ਪ੍ਰਧਾਨ ਜੀ.ਕ. ਨੇ ਯੂਨਿਅਨ ਆਗੂਆਂ ਦੀਆਂ ਸਮਿਆਵਾਂ ਨੂੰ ਧਿਆਨ ਨਾਲ ਸੁਨਣ ਤੋਂ ਬਾਅਦ ਦਿੱਲੀ ਕਮੇਟੀ ਅਧਿਕਾਰੀਆਂ ਨੂੰ ਦਿੱਲੀ ਪੁਲਿਸ ਕਮੀਸ਼ਨਰ ਅਤੇ ਜੁਆਇੰਟ ਕਮੀਸ਼ਨਰ ਟ੍ਰੈਫਿਕ ਨੂੰ ਚਿੱਠੀ ਲਿੱਖ ਕੇ ਮੁਲਾਕਾਤ ਦਾ ਸਮਾਂ ਤੁਰੰਤ ਲੈਣ ਦੇ ਆਦੇਸ਼ ਦਿੱਤੇ ਤਾਂਕਿ ਗੁਰੂ ਘਰ ਦੇ ਦਰਸ਼ਨਾ ਲਈ ਆਉਣ ਵਾਲੀ ਸੰਗਤ ਨੂੰ ਟ੍ਰੈਫਿਕ ਪੁਲਿਸ ਵੱਲੋਂ ਪੇਸ਼ ਕੀਤੀਆਂ ਜਾ ਰਹੀਆਂ ਪਰੇਸ਼ਾਨੀਆਂ ਨੂੰ ਦੂਰ ਕੀਤਾ ਜਾ ਸਕੇ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media