Sunday, September 20, 2026

ਮਾਲਵੜਾ ਪਰਿਵਾਰ ਵਲੋਂ ਗੋਬਿੰਦ ਸਿੰਘ ਲੌਂਗੋਵਾਲ ਦਾ ਸਨਮਾਨ

ਲੌਂਗੋਵਾਲ, 18 ਸਤੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਸ਼੍ਰੋਮਣੀ ਕਮੇਟੀ `ਚ ਬਤੌਰ ਪ੍ਰਚਾਰਕ ਦੀ ਸੇਵਾ ਨਿਭਾਅ ਰਹੇ ਬਲਵਿੰਦਰ PUNJ1809201908ਸਿੰਘ ਮਾਲਵੜਾ ਦੇ ਸਮੁੱਚੇ ਪਰਿਵਾਰ ਵਲੋਂ ਗੋਬਿੰਦ ਸਿੰਘ ਲੌਂਗੋਵਾਲ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਜਥੇਦਾਰ ਉਦੇ ਸਿੰਘ ਦਾ ਵਿਸ਼ੇਸ ਤੌਰ `ਤੇ ਸਨਮਾਨ ਕੀਤਾ ਗਿਆ।ਪ੍ਰਧਾਨ ਬਣਨ ਤੋਂ ਬਾਅਦ ਲੌਂਗੋਵਾਲ ਪਰਿਵਾਰ ਨੂੰ ਮਿਲਣ ਗਏ ਸਨ।ਉਨਾਂ ਕਿਹਾ ਕਿ ਇਹ ਸਮੁੱਚਾ ਪਰਿਵਾਰ ਸੰਤ ਹਰਚੰਦ ਸਿੰਘ ਲੌਂਗੋਵਾਲ ਤੋਂ ਲੈ ਕੇ ਸ਼੍ਰੋਮਣੀ ਅਕਾਲੀ ਦਲ ਨਾਲ ਖੜਾ ਹੈ।ਪਹਿਲਾਂ ਇਸ ਪੰਥਕ ਪਰਿਵਾਰ ਨੇ ਸੰਤ ਜੀ ਨਾਲ ਸੇਵਾ ਕੀਤੀ ਅਤੇ ਬਾਅਦ `ਚ ਬਾਬਾ ਪ੍ਰੀਤਮ ਸਿੰਘ ਤਿਆਗੀ ਨਾਲ ਸੇਵਾ ਕਰਦਾ ਆ ਰਿਹਾ ਹੈ।ਭਾਵੇਂ ਬਾਬਾ ਜੀ ਇਸ ਦੁਨੀਆ ਵਿੱਚ ਨਹੀਂ ਰਹੇ ਫਿਰ ਵੀ ਇਨਾਂ ਵਲੋਂ ਗੁਰੂ ਘਰ ਦੀ ਸੇਵਾ ਬੜੀ ਸ਼ਰਧਾ ਭਾਵਨਾ ਨਾਲ ਕੀਤੀ ਜਾਂਦੀ ਹੈ।ਇਸ ਮੌਕੇ ਜਰਨੈਲ ਸਿੰਘ, ਭਾਨ ਸਿੰਘ, ਪੂਰਨ ਸਿੰਘ, ਸੁਖਦੇਵ ਸਿੰਘ ਆਦਿ ਮੌਜੂਦ ਸਨ।

Check Also

ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ

ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …

Leave a Reply