ਲੌਂਗੋਵਾਲ, 18 ਸਤੰਬਰ (ਪੰਜਾਬ ਪੋਸਟ- ਜਗਸੀਰ ਲੌਂਗੋਵਾਲ) – ਸਥਾਨਕ ਸ਼ਹੀਦ ਊਧਮ ਸਿੰਘ ਸਰਕਾਰੀ ਕਾਲਜ ਵਿਖੇ ਸਿਟੀ ਜਿਮਖਾਨਾ
ਕਲੱਬ, ਸੁਨਾਮ ਸਪੋਰਟਸ ਅਤੇ ਕਲਚਰਲ ਕਲੱਬ ਵਲੋਂ ਬੂਟੇ ਲਾਏ ਗਏ।ਪ੍ਰਧਾਨ ਈਸ਼ਵਰ ਗਰਗ ਨੇ ਦੱਸਿਆ ਕਿ ਕਲੱਬ ਵਲੋਂ ਪਿਛਲੇ ਲੰਮੇ ਸਮੇਂ ਤੋਂਂ ਸਮਾਜ ਸੇਵਾ ਦੇ ਵੱਖ-ਵੱਖ ਕੰਮ ਕੀਤੇ ਜਾ ਰਹੇ ਹਨ।ਉਨ੍ਹਾਂ ਕਿਹਾ ਕਿ ਵਾਤਾਵਰਨ ਅਤੇ ਕੁਦਰਤ ਨੂੰ ਬਚਾਉਣ ਲਈ ਬੂਟੇ ਲਗਾਏ ਜਾ ਰਹੇ ਹਨ।ਕਲੱਬ ਮੈਂਬਰਾਂ ਵਲੋਂ ਆਉਣ ਵਾਲੇ ਦਿਨਾਂ `ਚ ਮਿਲ ਕੇ ਨਸ਼ਿਆਂ ਦੇ ਹਾਨੀਕਾਰਕ ਪ੍ਰਭਾਵਾਂ ਬਾਰੇ ਲੋਕਾਂ ਨੂੰ ਜਾਗਰੂਕ ਵੀ ਕੀਤਾ ਜਾਵੇਗਾ।
ਇਸ ਮੌਕੇ ਘਣਸ਼ਾਮ ਕਾਂਸਲ ਜ਼ਿਲ੍ਹਾ ਇੰਡਸਟਰੀ ਚੈਂਬਰ ਪ੍ਰਧਾਨ, ਅਸ਼ਵਨੀ ਗੋਇਲ, ਭਾਰਤ ਭੂਸ਼ਨ, ਮੱਖਣ, ਸੰਨੀ ਕੌਂਸਲ, ਹਰੀ ਪ੍ਰਸਾਦ, ਕਰੁਨ ਬਾਂਸਲ, ਇੰਜੀਨੀਅਰ ਰਾਜੇਸ਼ ਗਰਗ, ਸੁਰੇਸ਼ ਨੱਪੀ, ਗਿਆਨ ਚੰਦ, ਚਰਨ ਦਾਸ, ਵਿਕਾਸ ਗੋਇਲ, ਪੁਨੀਤ, ਮੁਕੇਸ਼, ਨਿਤੀਕਾ ਗਰਗ, ਨੀਲਮ ਗਰਗ, ਡੋਲੀ ਗੋਇਲ, ਊਸ਼ਾ ਗੋਇਲ, ਮੰਜੂ ਗਰਗ, ਨਿਸ਼ੂ ਗਰਗ, ਆਸ਼ਿਤਾ ਗਰਗ, ਕੋਮਲ ਕਾਂਸਲ, ਨੀਨਾ ਬਾਂਸਲ, ਕਿਰਨ, ਅਨੰਨਿਆ, ਪਲਕ, ਦੀਕਸ਼ਾ, ਅਰੂਸ਼ੀ, ਰਿਤਿਕਾ ਬਾਂਸਲ, ਪ੍ਰਿਯੰਕਾ, ਗੌਰਵੀ, ਤਵਰੀਤ, ਗਰਵਿਸ਼, ਅਰਪਿਤ, ਧਰੂਵ, ਦਿਵਾਂਸ਼, ਨਵੀਂਸ ਮੌਜੂਦ ਸਨ।
Check Also
ਡਾਕ ਸਮੱਗਰੀ ਦੀ ਬੁਕਿੰਗ ਲਈ ਵੱਡੇ ਪਿਕਅੱਪ ਵਾਹਨ ਨੂੰ ਹਰੀ ਝੰਡੀ
ਅੰਮ੍ਰਿਤਸਰ, 18 ਸਤੰਬਰ (ਸੁਖਬੀਰ ਸਿੰਘ) – ਚਰਨਜੀਤ ਸਿੰਘ ਪ੍ਰਵਰ ਅਧਿਕਾਰੀ ਡਾਕਘਰ ਅੰਮ੍ਰਿਤਸਰ ਮੰਡਲ ਵੱਲੋਂ ਅੰਮ੍ਰਿਤਸਰ …
Punjab Post Daily Online Newspaper & Print Media