Sunday, March 15, 2026

ਸ੍ਰੀ ਗੁਰੂ ਹਰਿਕ੍ਰਿਸ਼ਨ ਸੀ: ਸੈ: ਪਬਲਿਕ ਸਕੂਲ ਜੀ. ਟੀ. ਰੋਡ ਵਿਖੇ

ਪ੍ਰਭਾਵ ਪੂਰਨ ਅਧਿਆਪਨ ਅਤੇ ਸਿੱਖਣ ਪ੍ਰਕਿਰਿਆ ਤੇ ਅਧਾਰਿਤ ਇਕ ਰੋਜਾ ਸੈਮੀਨਾਰ ਦਾ ਆਯੋਜਨ

PPN1909201922 PPN1909201923ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਚੀਫ਼ ਖ਼ਾਲਸਾ ਦੀਵਾਨ ਦੀ ਸਰਪ੍ਰਸਤੀ ਅਧੀਨ ਚਲਾਏ ਜਾ ਰਹੇ ਮੁੱਖ ਅਦਾਰੇ ਸ੍ਰੀ ਗੁਰੂ ਹਰਿਕ੍ਰਿਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਜੀ.ਟੀ ਰੋਡ ਅੰਮ੍ਰਿਤਸਰ ਵਿਖੇ ਪ੍ਰਭਾਵ ਪੂਰਨ ਅਧਿਆਪਨ ਅਤੇ ਸਿੱਖਣ ਪ੍ਰਕਿਰਿਆ ਤੇ ਅਧਾਰਿਤ ਇਕ ਰੋਜਾ ਸੈਮੀਨਾਰ ਕਰਵਾਇਆ ਗਿਆ।ਪ੍ਰਭਾਵ ਪੂਰਨ ਅਧਿਆਪਨ ਵਿਦਿਆਰਥੀਆਂ ਵਿੱਚ ਸਿੱਖਿਆ ਦੀ ਪ੍ਰਵਿਰਤੀ ਨੂੰ ਉਤਸ਼ਾਹਿਤ ਕਰਨ ਵਿੱਚ ਸਹਾਇਕ ਹੁੰਦਾ ਹੈ, ਜੋ ਵਿਦਿਆਰਥੀਆਂ ਵਿੱਚ ਗਿਆਨ, ਵੱਖ-ਵੱਖ ਕੌਸ਼ਲ ਅਤੇ ਨੈਤਿਕ ਮੁੱਲਾਂ ਨੂੰ ਪ੍ਰੋਤਸਾਹਿਤ ਕਰਦਾ ਹੈ।ਆਈ.ਟੀ.ਏ.ਆਰ (ੀਠਅ੍ਰ) ਦੀ ਬਿਜਨਸ ਡਿਵਲਪਮੈਂਟ ਮੁੱਖੀ ਮਿਸ ਤਾਨੀਆ ਖੁਰਾਣਾ ਵੱਲੋਂ ਪ੍ਰਭਾਵਪੂਰਨ ਅਧਿਆਪਨ ਅਤੇ ਸਿੱਖਣ ਪ੍ਰਕਿਰਿਆ `ਤੇ ਅਧਾਰਿਤ ਸੈਮੀਨਾਰ ਦੀ ਅਗਵਾਈ ਕੀਤੀ ਗਈ, ਜੋ ਕਿ ਡਿਪਟੀ ਡਾਇਰੈਕਟਰ ਪਬਲਿਕ ਰਿਲੇਸ਼ਨਜ਼ ਦੇ ਤੌਰ `ਤੇ ਵੀ ਆਪਣੀਆਂ ਸੇਵਾਵਾਂ ਨਿਭਾਅ ਰਹੇ ਹਨ।
             ਇਸ ਸੈਮੀਨਾਰ ਦਾ ਮੁੱਖ ਉਦੇਸ਼ ਅਧਿਆਪਨ ਪ੍ਰਕਿਰਿਆ ਨੂੰ ਪ੍ਰਭਾਵਪੂਰਨ ਬਣਾਉਣਾ, ਵਿਦਿਆਰਥੀਆਂ ਨੂੰ ਵੱਖ-ਵੱਖ ਤਰੀਕਿਆਂ ਅਤੇ ਕੌਸ਼ਲਾਂ ਨਾਲ ਸਿਖਿਅਤ ਕਰਨਾ, ਪੁਰਾਤਨ ਤਰੁੱਟੀਆਂ ਨੂੰ ਦੂਰ ਕਰਨਾ ਅਤੇ ਸਿੱਖਣ ਅਧਿਆਪਨ ਪ੍ਰਕਿਰਿਆ ਨੂੰ ਹੋਰ ਪ੍ਰਫੁਲਤ ਕਰਨਾ ਸੀ।ਸਰੋਤ ਵਿਅਕਤੀ (ਰਿਸੋਰਸ ਪਰਸਨ) ਵੱਲੋਂ ਅਧਿਆਪਨ ਦੇ ਵੱਖ-ਵੱਖ ਤਰੀਕਿਆਂ ਨੂੰ ਅਪਣਾ ਕੇ ਕਲਾਸ ਰੂਮ ਟੀਚਿੰਗ ਨੂੰ ਗਹਿਰਾਈ ਨਾਲ ਸਮਝਣ ਅਤੇ ਪ੍ਰਭਾਵਪੂਰਨ ਬਨਾਉਣ ਤੇ ਜੋਰ ਦਿੱਤਾ ਗਿਆ।ਵੱਖ-ਵੱਖ ਸਕੂਲਾਂ ਤੋਂ ਆਏ ਹੋਏ ਪ੍ਰਤੀਯੋਗੀਆਂ ਨੇ ਅਧਿਆਪਨ ਸਿੱਖਣ ਪ੍ਰਕਿਰਿਆ ਦੀਆਂ ਵੱਖ-ਵੱੱੱੱੱੱੱੱੱੱੱੱੱੱੱਖ ਨੀਤੀਆਂ ਬਾਰੇ ਚਾਨਣਾ ਪਾਇਆ।    
            ਸਕੂਲ ਦੇ ਪਿ੍ਰੰਸੀਪਲ ਡਾ: ਧਰਮਵੀਰ ਸਿੰਘ, ਮੁੱਖ ਅਧਿਆਪਕਾ ਸ਼੍ਰੀਮਤੀ ਕਵਲਪ੍ਰੀਤ ਕੌਰ, ਕੋਆਰਡੀਨੇਟਰਜ਼ ਅਤੇ ਵੱਖ-ਵੱਖ ਸੀ.ਬੀ.ਐਸ.ਈ ਸਕੂਲਾਂ ਤੋਂ ਆਏ 65 ਅਧਿਆਪਕ ਸਾਹਿਬਾਨ ਨੇ ਇਸ ਸੈਮੀਨਾਰ ਵਿੱਚ ਭਾਗ ਲਿਆ।ਪਿ੍ਰੰਸੀਪਲ ਡਾ: ਧਰਮਵੀਰ ਸਿੰਘ ਨੇ ਕਿਹਾ ਕਿ ਚੰਗੇ ਅਧਿਆਪਕ ਵਿਦਿਆਰਥੀਆਂ ਲਈ ਚਾਨਣ ਮੁਨਾਰਾ ਹੁੰਦੇ ਹਨ ਜੋ ਵਿਦਿਆਰਥੀਆਂ ਵਿੱਚ ਚੰਗੀ ਸੋਚ ਅਤੇ ਨੈਤਿਕ ਮੁੱਲਾਂ ਦਾ ਪ੍ਰਸਾਰ ਕਰਦੇ ਹਨ ਉਨ੍ਹਾਂ ਨੇ ਮਿਸ ਤਾਨੀਆ ਖੁਰਾਣਾ ਨੂੰ ਸ਼ਾਲ ਅਤੇ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ।ਕੁੱਲ ਮਿਲਾ ਕੇ ਇਹ ਸੈਮੀਨਾਰ ਅਧਿਆਪਕਾਂ ਲਈ ਬਹੁਤ ਲਾਹੇਵੰਦ ਹੋ ਨਿਬੜਿਆ।
 

Check Also

ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ

ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …

Leave a Reply