ਅੰਮ੍ਰਿਤਸਰ, 19 ਸਤੰਬਰ (ਪੰਜਾਬ ਪੋਸਟ – ਜਗਦੀਪ ਸਿੰਘ) – ਸਥਾਨਕ ਲਾਇਨਜ਼ ਭਵਨ ਵਿਖੇ ਲ਼ਾਇਨਜ਼ ਕਲੱਬ ਅੰਮ੍ਰਿਤਸਰ ਗੋਲਡਨ
ਟੈਂਪਲ ਵਲੋਂ ਚਾਰ ਉਘੇ ਅਧਿਆਪਕਾਂ ਨੂੰ ਉਨ੍ਹਾਂ ਵਲੋਂ ਸਿਖਿਆ ਦੇ ਖੇਤਰ ਵਿਚ ਪਾਏ ਗਏ ਵਿਲੱਖਣ ਯੋਗਦਾਨ ਲਈ ਸਨਮਾਨਿਤ ਕੀਤਾ ਗਿਆ।ਮਾਸਟਰ ਆਫ ਸੈਰੇਮਨੀ ਦੀ ਰਸਮ ਲਾਇਨ ਗੁਰਪਾਲ ਸਿੰਘ ਮਠਾਰੂ ਨੇ ਨਿਭਾਈ।
ਕਲੱਬ ਦੇ ਪ੍ਰਧਾਨ ਲਾਇਨ ਬਲਜੀਤ ਸਿੰਘ ਜੰਮੂ ਨੇ ਦੱਸਿਆ ਕਿ ਅਧਿਆਪਕ ਦਿਵਸ ਨੂੰ ਸਮਰਪਿਤ ਵਿਸ਼ੇਸ਼ ਸਮਾਗਮ ਦੌਰਾਨ ਸਨਮਾਨੇ ਗਏ ਅਧਿਆਪਕਾਂ ਵਿੱਚ ਪ੍ਰਿੰਸੀਪਲ ਹਰਪ੍ਰੀਤ ਖੁਣਖੁਣ, ਪ੍ਰਿੰਸੀਪਲ ਪੁਨੀਤ ਕੌਰ ਨਾਗਪਾਲ, ਪ੍ਰਿੰਸੀਪਲ ਮੋਨਿਕਾ ਅਤੇ ਸੁਖਮੰਦਰ ਕੌਰ ਸ਼ਾਮਲ ਸਨ।ਮੁੱਖ ਮਹਿਮਾਨ ਅਸ਼ੋਕ ਭਾਟੀਆ ਡਿਪਟੀ ਐਕਸਾਈਜ਼ ਐਂਡ ਟੈਕਸੇਸ਼ਨ ਕਮਿਸ਼ਨਰ (ਰਿਟਾ.) ਤੇ ਹੋਰਨਾਂ ਵਲੋਂ ਅਧਿਆਪਕਾਂ ਨੂੰ ਸਨਮਾਨ ਵਜੋਂ ਯਾਦਗਾਰੀ ਚਿੰਨ੍ਹ ਅਤੇ ਸ਼ਾਲ ਭੇਟ ਕੀਤਾ ਗਿਆ।
ਪ੍ਰਧਾਨ ਲਾਇਨ ਬਲਜੀਤ ਸਿੰਘ ਜੰਮੂ ਨੇ ਸਮਾਗਮ ਦੀ ਰਸਮੀ ਸ਼ੁਰੂਆਤ ਕਰਦਿਆਂ ਮੱਖ ਮਹਿਮਾਨ ਅਤੇ ਆਏ ਮਹਿਮਾਨਾਂ ਨੂੰ `ਜੀ ਆਇਆਂ` ਕਿਹਾ ਅਤੇ ਕਲੱਬ ਦੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।ਉਪਰੰਤ ਵਾਰੀ ਵਾਰੀ ਚਾਰਾਂ ਅਧਿਆਪਕਾਂ ਦੇ ਜੀਵਨ ਅਤੇ ਉਨ੍ਹਾਂ ਦੀਆਂ ਅਧਿਆਪਕ ਵਜੋਂ ਉਪਲੱਬਧੀਆਂ ਬਾਰੇ ਲਾਇਨ ਮੈਂਬਰ ਲਾਇਨ ਐਸ.ਐਸ ਨਰੂਲਾ, ਪ੍ਰਿਤਪਾਲ ਸਿੰਘ, ਜੇ.ਐਸ ਸੱਗੂ ਅਤੇ ਸੁਖਦੇਵ ਸਿੰਘ ਵਲੋਂ ਸਾਈਟੇਸ਼ਨ ਪੜ੍ਹੇ ਗਏ, ਜਿਸ ਉਪਰੰਤ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ।
ਲ਼ਾਇਨ ਪੀ.ਕੇ ਮਲਹੋਤਰਾ ਵਲੋਂ ਮੁੱਖ ਮਹਿਮਾਨ ਅਸ਼ੋਕ ਭਾਟੀਆ ਬਾਰੇ ਜਾਣਕਾਰੀ ਦੇਣ ਤੋਂ ਬਾਅਦ ਮੁੱਖ ਮਹਿਮਾਨ ਭਾਟੀਆ ਨੇ ਆਪਣੇ ਵਿਚਾਰ ਪੇਸ਼ ਕਰਦਿਆਂ ਕਿਹਾ ਕਿ ਅਜੋਕੇ ਸਮੇਂ ਵਿਚ ਨੈਤਿਕ ਕਦਰਾਂ ਕੀਮਤਾਂ ਦੇ ਅਧਿਆਪਨ `ਤੇ ਜ਼ੋਰ ਦਿੱਤਾ।
ਸਟਾਰ ਗੈਸਟ ਲਾਇਨ ਹਰਦੀਪ ਸਿੰਘ ਖੜਕਾ, ਵਾਇਸ ਡਿਸਟ੍ਰਿਕਟ ਗਵਰਨਰ-1 ਨੇ ਆਪਣੇ ਵਿਚਾਰ ਪ੍ਰਗਟਾਉਂਦਿਆਂ ਅਧਿਆਪਕਾਂ ਨੂੰ ਸਮਾਜ ਦਾ ਇਕ ਅਹਿਮ ਧੁਰਾ ਦੱਸਿਆ, ਜਿਨ੍ਹਾਂ ਸਦਕਾ ਇਕ ਉਸਾਰੂ ਸਮਾਜ ਉਸਰਦਾ ਹੈ।ਚੇਅਰਮੈਨ ਲਾਇਨ ਐਨ.ਐਸ ਖੁਰਾਨਾ ਨੇ ਧੰਨਵਾਦ ਕਰਦਿਆਂ ਇਕ ਆਦਰਸ਼ ਅਧਿਆਪਕ ਤੇ ਸਾਬਕਾ ਰਾਸ਼ਟਰਪਤੀ ਡਾ. ਐਸ.ਰਾਧਾਕ੍ਰਿਸ਼ਨਨ ਨੂੰ ਸ਼ਰਧਾਂਜਲੀ ਭੇਂਟ ਕੀਤੀ।
ਇਸ ਸਮੇਂ ਅਧਿਆਪਨ ਖੇਤਰ ਨਾਲ ਜੁੜੀਆਂ 25 ਹੋਰ ਸ਼ਖਸੀਅਤਾਂ ਨੂੰ ਵੀ ਸਨਮਾਨ ਚਿਨ੍ਹ ਭੇਟ ਕੀਤੇ ਗਏ। ਜਿੰਨਾਂ ਵਿੱਚ ਜੇ.ਐਸ ਨਾਗਪਾਲ, ਮਿਸਜ਼ ਨਾਗਪਾਲ, ਨਰਿੰਜਨ ਸਿੰਘ ਖੁਰਾਨਾ, ਕੰਵਰਦੀਪ ਸਿੰਘ, ਮਿਸਜ਼ ਸੁਖਰਾਜ ਕੌਰ ਜੰਮੂ, ਮਿਸਜ਼ ਭੁਪਿੰਦਰ ਕੌਰ, ਰਣਜੀਤ ਕੌਰ, ਜਗਤਾਰ ਸਿੰਘ, ਸ਼ਮਸ਼ੇਰ ਸਿੰਘ, ਮਨਦੀਪ ਸਿੰਘ ਆਦਿ ਵੀ ਸ਼ਾਮਲ ਸਨ।
ਲਾਇਨ ਨਰਿੰਦਰ ਸਿੰਘ ਚੇਅਰਮੈਨ ਪ੍ਰਾਜੈਕਟ ਸੁਸਾਇਟੀ, ਆਰ.ਪੀ ਸੇਠ, ਜਗਮੋਹਨ ਸਿੰਘ ਦੂਆ, ਐਸ.ਐਸ ਸਮਰਾ, ਮਨਦੀਪ ਸਿੰਘ, ਕੰਵਰਦੀਪ ਸਿੰਘ, ਜੇ.ਐਸ ਨਾਗਪਾਲ, ਲਾਇਨ ਗੁਰਸੁਲਤਾਨਜੀਤ ਸਿੰਘ, ਜੇ.ਐਸ ਅਰੋੜਾ, ਅਜਾਇਬ ਸਿੰਘ ਅਭਿਆਸੀ, ਗੁਰਦੇਵ ਸਿੰਘ, ਤਜਿੰਦਰ ਸਿੰਘ ਸੋਢੀ, ਡਾਕਟਰ ਐਚ.ਐਸ ਮਿਗਲਾਨੀ ਸਮੇਤ ਹੋਰ ਵੀ ਕਈ ਲਾਇਨ ਮੈਂਬਰ ਹਾਜ਼ਰ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media