ਚੰਡੀਗੜ੍ਹ, 21 ਸਤੰਬਰ (ਪੰਜਾਬ ਪੋਸਟ ਬਿਊਰੋ) – ਮਹਾਰਾਸ਼ਟਰਾ ਤੇ ਹਰਿਆਣਾ ਦੀਆਂ ਵਿਧਾਨ ਸਭਾ ਚੋਣਾਂ ਦੇ ਨਾਲ ਵੱਖ-ਵੱਖ ਸੂਬਿਆਂ ਵਿੱਚ
64 ਸੀਟਾਂ `ਤੇ ਉਪ ਚੋਣਾਂ ਦਾ ਵੀ ਭਾਰਤੀ ਚੋਣ ਕਮਿਸ਼ਨ ਵਲੋਂ ਐਲਾਨ ਕੀਤਾ ਗਿਆ ਹੈ।ਮੁੱਖ ਚੋਣ ਕਮਿਸ਼ਨ ਸੁਨੀਲ ਅਰੋੜਾ ਵਲੋਂ ਕੀਤੇ ਗਏ ਐਲਾਨ ਮੁਤਾਬਿਕ ਅਰੁਣਾਚਲ ਪ੍ਰਦੇਸ਼ `ਚ ਇੱਕ ਸੀਟ, ਅਸਾਮ ਵਿੱਚ ਚਾਰ, ਬਿਹਾਰ `ਚ ਇੱਕ, ਛੱਤੀਸਗੜ੍ਹ `ਚ ਇੱਕ, ਗੁਜਰਾਤ `ਚ ਚਾਰ, ਹਿਮਾਚਲ `ਚ ਦੋ, ਕਰਨਾਟਕਾ `ਚ 15, ਮੱਧ ਪ੍ਰਦੇਸ਼ `ਚ ਇੱਕ, ਮੇਘਾਲਿਆ `ਚ ਇੱਕ, ਓਡੀਸ਼ਾ `ਚ ਇੱਕ, ਪੁਡੀਚਰੀ `ਚ ਇੱਕ, ਪੰਜਾ `ਚ ਚਾਰ, ਰਾਜਸਥਾਨ `ਚ ਦੋ, ਸਿੱਕਮ `ਚ ਤਿੰਨ, ਤਾਮਿਲਨਾਡੂ `ਚ ਦੋ, ਤੇਲੰਗਾਨਾ ਇੱਕ, ਉਤਰ ਪ੍ਰਦੇਸ਼ `ਚ ਗਿਆਰਾਂ, ਸੀਟਾਂ `ਤੇ ਵੀ ਉਪ ਚੋਣ ਕਰਾਵਈ ਜਾਵੇਗੀ।ਪੰਜਾਬ ਵਿੱਚ ਫਗਵਾੜਾ, ਮੁਕੇਰੀਆਂ ਜਲਾਲਾਬਾਦ ਤੇ ਦਾਖਾ ਵਿਧਾਨ ਸਭਾ ਦੀਆਂ ਚਾਰ ਸੀਟਾਂ `ਤੇ ਵੋਟਾਂ 21 ਅਕਤੂਬਰ ਨੂੰ ਪੈਣਗੀਆਂ ਅਤੇ ਨਤੀਜੇ 24 ਅਕਤੂਬਰ ਨੂੰ ਐਲਾਨੇ ਜਾਣਗੇ।ਵੋਟਾਂ ਪੈਣ ਦਾ ਐਲਾਨ ਹੁੰਦਿਆਂ ਹੀ ਚੋਣ ਜਾਜ਼ਤਾ ਲਾਗੂ ਕਰ ਦਿੱਤਾ ਗਿਆ ਹੈ।ਚੋਣ ਕਮਿਸ਼ਨ ਅਰੋੜਾ ਅਨੁਸਾਰ ਦੁਰਗਾ ਪੂਜਾ ਤਿਓਹਾਰ ਦੇ ਮੱਦੇਨਜ਼ਰ ਪੱਛਮੀ ਬੰਗਾਲ ਵਿੱਚ ਉਪ ਚੋਣਾਂ ਫਿਲਹਾਲ ਨਹੀਂ ਕਰਵਾਈਆਂ ਜਾ ਰਹੀਆਂ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media