Saturday, April 11, 2026

ਅਧਿਆਪਕ ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਦੇ ਧਾਰਨੀ ਬਣਾਉਣ – ਡਾ. ਕਾਹਲੋਂ

ਅੰਮ੍ਰਿਤਸਰ, 21 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਵਿਦਿਆਰਥੀਆਂ ਨੂੰ ਵਿਗਿਆਨਕ ਸੋਚ ਦਾ ਧਾਰਨੀ ਬਣਾਉਣ ਦੇ PUNJ2109201906ਮੱਕਸਦ ਲਈ ਸਾਇੰਸ ਅਧਿਆਪਕਾਂ ਦੀ ਦੋ ਹਫਤਿਆਂ ਦੀ ਸਮਾਪਤ ਹੋਈ  ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਕੇ.ਐਸ ਕਾਹਲੋਂ ਨੇ ਕਿਹਾ ਕਿ ਅੱਜ ਭਾਵੇਂ ਵਿਦਿਆਰਥੀ ਬਹੁਤ ਸਾਰੀਆਂ ਸਮਾਜਿਕ ਕੁਰੀਤੀਆਂ ਨੂੰ ਤਿਆਗ ਰਹੇ ਹਨ।ਪਰ ਫਿਰ ਵੀ ਉਨ੍ਹਾਂ ਨੂੰ ਵਿਗਿਆਨਕ ਢੰਗ ਤਰੀਕਿਆਂ ਦੇ ਨਾਲ ਸੋਚ ਨੂੰ ਬਦਲਣ ਦੇ ਰਾਹ ਪਾਇਆ ਜਾ ਸਕਦਾ ਹੈ।ਵਿਦਿਆਰਥੀਆਂ ਦੀ ਮਾਨਸਿਕਤਾ ਬਦਲਣ ਦੇ ਵਿਚ ਸਾਇੰਸ ਅਧਿਆਪਕਾਂ ਦਾ ਬਹੁਤ ਵੱਡਾ ਰੋਲ ਹੋ ਸਕਦਾ ਹੈ।ਉਨ੍ਹਾਂ ਨੇ ਆਸ ਪ੍ਰਗਟਾਈ ਕਿ ਦੇਸ਼ ਦੇ ਕੋਨੇ ਕੋਨੇ ਤੋਂ ਪੁਜੇ ਸਾਇੰਸ ਅਧਿਆਪਕਾਂ ਨੇ ਆਪਣੇ ਦੋ ਹਫਤਿਆਂ ਦੇ ਸਮੇਂ ਵਿਚ ਜੋ ਮਹਿਰਾਂ ਵਲੋਂ ਨਵਾ ਜੋ ਕੁੱਝ ਸਿਖਾਇਆ ਹੈ, ਉਸ ਨੂੰ ਆਪੋ ਆਪਣੇ ਖੇਤਰ ਵਿਚ ਜਾ ਕੇ ਅਮਲੀ ਰੂਪ ਦੇਣਗੇ।ਪੰਡਿਤ ਮਦਨ ਮੋਹਨ ਮਾਲਵੀਆ ਨੈਸ਼ਨਲ ਮਿਸ਼ਨ ਆਨ ਟੀਚਰਜ਼ ਐਂਡ ਟੀਚਿੰਗ (ਪੀ.ਐਮ.ਐਮ.ਐਮ.ਐਮ.ਐਮ.ਟੀ.ਟੀ) ਸਕੀਮ ਦੇ ਅਧੀਨ ਐਮ.ਐਚ.ਆਰ.ਡੀ ਸਕੂਲ ਆਫ਼ ਐਜੂਕੇਸ਼ਨ, ਸੈਂਟਰ ਲਰਨਿੰਗ ਅਤੇ ਪੈਡੋਗੋਗਿਕ ਅਧਿਐਨ ਅਧੀਨ ਕਰਵਾਈ ਗਈ  `ਸਾਇੰਸ ਦੇ ਅਧਿਆਪਕਾਂ ਦੀ ਇਸ ਵਰਕਸ਼ਾਪ ਦਾ ਮਕਸਦ ਵੀ ਇਹੋ ਹੈ ਕਿ ਅੱਜ ਜੋ ਸਮਾਜਿਕ ਕੁਰੀਤੀਆਂ ਸਮਾਜ ਨੂੰ ਘੁਣ ਵਾਂਗ ਲੱਗੀਆਂ ਹਨ ਨੂੰ ਵਿਗਿਆਨਕ ਢੰਗ ਨਾਲ ਦੂਰ ਕੀਤਾ ਜਾਵੇ।ਉਨ੍ਹਾਂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ ਕੁਲਪਤੀ ਡਾ ਜਸਪਾਲ ਸਿੰਘ ਸੰਧੂ ਦੀਆਂ ਅਣਥੱਕ ਕੋਸ਼ਿਸਾਂ ਸਦਕਾ ਸਥਾਪਿਤ ਹੋਏ ਇਸ ਕੇਂਦਰ ਦਾ ਲਾਹਾ ਉਤਰੀ ਭਾਰਤ ਦੇ ਸੂਬਿਆਂ ਤੋਂ ਇਲਾਵਾ ਹੋਰ ਸੂਬਿਆ ਦੇ ਅਧਿਆਪਕ ਵੀ ਲੈ ਰਹੇ ਹਨ।
               ਇਸ ਤੋਂ ਪਹਿਲਾਂ  ਸਕੂਲ ਆਫ਼ ਐਜੁਕੇਸ਼ਨ ਪ੍ਰੋਫੈਸਰ ਅਤੇ ਪ੍ਰੋਜੈਕਟ ਦੇ ਕੋ-ਆਰਡੀਨੇਟਰ ਅਮਿਤ ਕੌਟਸ ਨੇ ਵਰਕਸ਼ਾਪ ਦੇ ਸਫਲਤਾ `ਤੇ ਉਪ-ਕੁਲਪਤੀ ਡਾ ਸੰਧੂ ਦਾ ਧੰਨਵਾਦ ਕੀਤਾ।ਵਰਕਸ਼ਾਪ ਦੀ ਸਮਾਪਤੀ ਸਮੇਂ ਮੁੱਖ ਮਹਿਮਾਨ ਦੇ ਤੌਰ ਤੇ ਪੁੱਜੇ ਡਾ. ਕਾਹਲੋਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਵਰਕਸ਼ਾਪ ਵਿਚ ਹਿੱਸਾ ਲੈਣ ਵਾਲਿਆਂ ਨੂੰ ਸਰਟੀਫਿਕੇਟ ਵੀ ਵੰਡੇ ਗਏ।
              ਇਸ ਮੌਕੇ ਸਕੂਲ ਆਫ਼ ਐਜੂਕੇਸ਼ਨ ਦੇ ਮੁੱਖੀ ਪ੍ਰੋਫੈਸਰ ਡਾ: ਦੀਪਾ ਸਿਕੰਦ ਨੇ ਵਰਕਸ਼ਾਪ ਦੀ ਰਿਪੋਰਟ ਪੇਸ਼ ਕੀਤੀ।ਇਸ ਵਰਕਸ਼ਾਪ ਵਿਚ ਪੰਜਾਬ, ਹਰਿਆਣਾ, ਮਹਾਰਾਸ਼ਟਰ, ਹਿਮਾਚਲ ਪ੍ਰਦੇਸ਼ ਦੀਆਂ ਵੱਖ-ਵੱਖ ਯੂਨੀਵਰਸਿਟੀਆਂ ਅਤੇ ਕਾਲਜਾਂ ਦੇ 25 ਪ੍ਰਤੀਭਾਗੀਆਂ ਨੇ ਹਿੱਸਾ ਲਿਆ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply