Wednesday, September 30, 2026

35 ਲੱਖ ਦੀ ਲਾਗਤ ਨਾਲ ਲੱਗਣਗੇ 4 ਟਿਊਬਵੈਲ – ਸੋਨੀ

ਅੰਮ੍ਰਿਤਸਰ, 21 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਮੈਡੀਕਲ ਸਿਖਿਆ ਤੇ ਖੋਜ ਮੰਤਰੀ ਓਮ ਪ੍ਰਕਾਸ਼ ਸੋਨੀ ਵੱਲੋਂ ਵਾਰਡ ਨੰ: 49 PUNJ2109201905ਵਿੱਚ ਪੈਂਦੇ ਇਲਾਕੇ ਰਾਮਬਾਗ ਵਿਖੇ ਨਵੇਂ ਲੱਗਣ ਵਾਲੇ ਟਿਊਬਵੈਲ ਦੇ ਕੰਮ ਦੀ ਸ਼ੁਰੂਆਤ ਕੀਤੀ ।
     ਸੋਨੀ ਨੇ ਦੱਸਿਆ ਕਿ ਵਾਰਡ ਨੰ: 49 ਵਿੱਚ 4 ਟਿਊਬਵੈਲ  ਲਗਾਏ ਜਾਣੇ ਸਨ ਜਿੰਨਾਂ ਵਿੱਚੋਂ ਅੱਜ ਪਹਿਲੇ ਟਿਊਬਵੈਲ ਦਾ ਕੰਮ ਸ਼ੁਰੂ ਕਰਵਾ ਦਿੱਤਾ ਗਿਆ ਹੈ ਅਤੇ ਬਾਕੀ ਰਹਿੰਦੇ 3 ਟਿਊਬਵੈਲਾ ਦਾ ਕੰਮ ਵੀ ਜਲਦੀ ਸ਼ੁਰੂ ਕਰ ਦਿੱਤਾ ਜਾਵੇਗਾ।ਇਨ੍ਹਾਂ 4 ਟਿਊਬਵੈਲਾਂ ਤੇ ਲਗਭਗ 35 ਲੱਖ ਰੁਪਏ ਖਰਚ ਆਉਣਗੇ।ਸੋਨੀ ਨੇ ਦੱਸਿਆ ਕਿ ਇਲਾਕਾ ਵਾਸੀਆਂ ਦੀ ਮੰਗ ਸੀ ਕਿ ਪਾਣੀ ਦੀ ਕਮੀ ਨੂੰ ਮੁੱਖ ਰੱਖਦਿਆਂ ਇਕ ਨਵਾਂ ਟਿਊਬਵੈਲ ਸ਼ੁਰੂ ਕੀਤਾ ਜਾਵੇ।
     ਇਸ ਮੌਕੇ ਵਿਕਾਸ ਸੋਨੀ ਕੌਂਸਲਰ, ਸੁਨੀਲ ਕਾਉਂਟੀ, ਬੂਆ ਸਿੰਘ, ਪਰਮਜੀਤ ਸਿੰਘ ਬੱਤਰਾ ਤੋਂ ਇਲਾਵਾ ਵੱਡੀ ਗਿਣਤੀ `ਚ ਇਲਾਕਾ ਵਾਸੀ ਹਾਜਰ ਸਨ।

Check Also

ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ

ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …

Leave a Reply