ਅੰਮ੍ਰਿਤਸਰ, 21 ਸਤੰਬਰ (ਪੰਜਾਬ ਪੋਸਟ- ਜਗਦੀਪ ਸਿੰਘ) – ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਮਾਲ ਰੋਡ ਵਿਖੇ
ਮਨੁੱਖਤਾ ਨੂੰ ਨਸ਼ਿਆਂ ਤੋਂ ਸੁਚੇਤ ਕਰਨ ਅਤੇ ਗੁਰੂ ਸਾਹਿਬਾਨ ਦੇ ਦੱਸੇ-ਸੁੱਚੇ ਸੁੱਚੇ ਆਦਰਸ਼ ਮਾਰਗ ਦਰਸ਼ਨ ‘ਤੇ ਚੱਲਣ ਲਈ ਪ੍ਰੇਰਿਤ ਕਰਨ ਦੇ ਮਕਸਦ ਤਹਿਤ ‘ਨਸ਼ਾ ਵਿਰੋਧੀ ਰੈਲੀ’ ਦਾ ਆਯੋਜਨ ਕੀਤਾ ਗਿਆ।ਜਿਸ ਵਿੱਚ ਮਾਲ ਰੋਡ ਸਕੂਲ ਦੇ ਅਧਿਆਪਕਾਂ ਤੇ ਵਿਦਿਆਰਥਣਾਂ ਨੇ ਰੈਲੀ ਵਿਚ ਭਾਗ ਲਿਆ ਅਤੇ ਮਾਲ ਰੋਡ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ।
ਇਸ ਰੈਲੀ ਵਿਚ ਸ਼ਾਮਿਲ ਵਿਦਿਆਰਥਣਾਂ ਨੇ ਹੱਥਾਂ ਵਿਚ ‘ਨਸ਼ੇ ਛੱਡਾਓ, ਪੰਜਾਬ ਬਚਾਓ’,’ਅਮਲੀ ਕਿਸੇ ਨੂੰ ਰਹਿਣ ਨਹੀਂ ਦੇਣਾ, ਨਸ਼ਾ ਪੰਜਾਬ ਵਿਚ ਰਹਿਣ ਨਹੀਂ ਦੇਣਾ’, ‘ਨਸ਼ੇ ਦੇ ਸ਼ੌਂਕ ਅੱਵਲੇ, ਛੱਡੇ ਕੱਖ ਨਾ ਪੱਲੇ’ ਆਦਿ ਸ਼ਬਦਾਂ ਵਾਲੇ ਬੈਨਰ ਅਤੇ ਪੋਸਟਰ ਫੜ ਕੇ ਨਸ਼ਾ ਵਿਰੋਧੀ ਸੰਦੇਸ਼ ਜਨ ਸਧਾਰਨ ਤੱਕ ਪਹੁੰਚਾਇਆ।
ਰੈਲੀ ਤੋਂ ਪਹਿਲਾਂ ਸਕੂਲ ਦੇ ਕਾਨੂੰਨੀ ਜਾਗਰੁਕਤਾ ਇੰਚਾਰਜ ਸ੍ਰੀਮਤੀ ਗੁਲਸ਼ਨ, ਸ੍ਰੀਮਤੀ ਕੁਲਬੀਰ ਕੌਰ ਅਤੇ ਐਨ.ਐਸ.ਐਸ ਇੰਚਾਰਜ ਸ੍ਰੀਮਤੀ ਸਾਰੀਕਾ ਦੀ ਦੇਖ-ਰੇਖ ਵਿਚ ਵਿਦਿਆਰਥਣਾਂ ਲਈ ਪੋਸਟਰ ਮੇਕਿੰਗ ਤੇ ਸਲੋਗਨ ਮੁਕਾਬਲੇ ਵੀ ਕਰਵਾਏ ਗਏ ਕਰਵਾਏ ਗਏ।
ਰੈਲੀ ਨੂੰ ਸੰਬੋਧਿਤ ਕਰਦਿਆਂ ਸਕੂਲ ਦੀ ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਸਿੱਖਿਆ ਵਿਭਾਗ ਪੰਜਾਬ ਵੱਲੋਂ ਚਲਾਈ ਇਸ ਮੁਹਿਮ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਮਾਜਕ ਜਥੇਬੰਦੀਆਂ ਤੇ ਸੂਝਵਾਨ ਵਰਗ ਨੂੰ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੀ ਦਲਦਲ ਵਿਚੋਂ ਕੱਢਣ ਲਈ ਠੋਸ ਕਦਮ ਚੁੱਕਣੇ ਚਾਹੀਦੇ ਹਨ।
ਪ੍ਰਿੰਸੀਪਲ ਸ੍ਰੀਮਤੀ ਮਨਦੀਪ ਕੌਰ ਨੇ ਪੋਸਟਰ ਮੇਕਿੰਗ ਮੁਕਾਬਲਾ ਜੇਤੂ ਜਾਨਵੀ, ਸਾਹੀਬਾ, ਅਕਵਿੰਦਰ, ਜਸ਼ਨ, ਮਹਿਕ, ਅਰਸ਼ਪ੍ਰੀਤ ਕੌਰ, ਗੋਪਿਕਾ ਅਤੇ ਸਲੋਗਨ ਮੁਕਾਬਲੇ ਵਿਚ ਜੇਤੂ ਸੋਨੀ ਅਤੇ ਰਣਜੀਤ ਕੌਰ ਨੂੰ ਮੈਡਲਾਂ ਨਾਲ ਸਨਮਾਨਿਤ ਕੀਤਾ।ਇਸ ਮੌਕੇ ਸ੍ਰੀਮਤੀ ਮਨਦੀਪ ਕੌਰ, ਸ੍ਰੀਮਤੀ ਰਸ਼ਮੀ ਬਿੰਦਰਾ, ਸ੍ਰੀਮਤੀ ਹਰਜਿੰਦਰ ਕੌਰ, ਸ੍ਰੀਮਤੀ ਨਰਿੰਦਰ ਕੌਰ, ਸ੍ਰੀਮਤੀ ਰੁਪਿੰਦਰਪਾਲ ਕੌਰ, ਸ੍ਰੀਮਤੀ ਗੁਰਅੰਮ੍ਰਿਤਪਾਲ ਕੌਰ, ਸ੍ਰੀਮਤੀ ਰਮਨ ਕਾਲੀਆ, ਸ੍ਰੀਮਤੀ ਈਸ਼ਾ, ਸ੍ਰੀਮਤੀ ਰੁਪਿੰਦਰ ਕੌਰ ਆਦਿ ਵੀ ਮੌਜੂਦ ਸਨ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media