ਸਮਰਾਲਾ, 21 ਸਤੰਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਨੀਲੋਂ ਪੁਲ ਨੇੜੇ ਹਿਰਨ ਪਾਰਕ ਨੀਲੋਂ ਵਿਖੇ ਧੰਨ ਧੰਨ ਜਿੰਦਾ ਪੀਰ ਖਵਾਜਾ
ਖਿੱਜਰ ਵਲੀ ਜੀ (ਝੂਲੇ ਲਾਲ ਜੀ) ਦੀ ਯਾਦ ਵਿੱਚ 20ਵਾਂ ਸਲਾਨਾ ਭੰਡਾਰਾ, ਜੋੜ ਮੇਲਾ ਅਤੇ ਸਭਿਆਚਾਰਕ ਮੇਲਾ ਸੰਤ ਬਾਬਾ ਮਨਜੋਤ ਸਿੰਘ ਦੀ ਸਰਪ੍ਰਸਤੀ ਹੇਠ ਪੀਰਾਂ ਦੇ ਦਰਬਾਰ `ਤੇ ਸ਼ਰਧਾ ਨਾਲ ਮਨਾਇਆ ਗਿਆ।ਮੇਲੇ ਦੇ ਮੁੱਖ ਪ੍ਰਬੰਧਕ ਮਾਤਾ ਸਤਨਾਮ ਕੌਰ ਗਰੇਵਾਲ ਨੇ ਦੱਸਿਆ ਕਿ ਸਵੇਰ ਵੇਲੇ ਗੁਰੂ ਨਾਨਕ ਮੈਡੀਕਲ ਦੋਰਾਹਾ ਦੀ ਟੀਮ ਵੱਲੋਂ ਖੂਨ ਜਾਂਚ ਮੈਡੀਕਲ ਕੈਂਪ ਲਗਾਇਆ ਗਿਆ, ਜਿਸ ਵਿੱਚ ਸੈਕੜਿਆਂ ਦੀ ਗਿਣਤੀ ਵਿੱਚ ਮਰੀਜਾਂ ਨੇ ਆਪਣੀ ਮੁੱਢਲੀ ਜਾਂਚ ਕਰਵਾਈ ਅਤੇ ਦਵਾਈਆਂ ਮੁਫ਼ਤ ਪ੍ਰਾਪਤ ਕੀਤੀਆਂ। ਨਿਸ਼ਾਨ ਸਾਹਿਬ ਦੀ ਰਸਮ ਸਵੇਰੇ 8 ਵਜੇ ਕੀਤੀ ਗਈ।
ਇਸ ਉਪਰੰਤ ਸਭਿਆਚਾਰਕ ਮੇਲੇ ਦੌਰਾਨ ਪੰਜਾਬ ਦੀ ਮਸ਼ਹੂਰ ਗਾਇਕ ਗੁਰਦੇਵ ਸੰਧੂ ਨੇ ‘ਮੈਂ ਪੀਰਾਂ ਦੀ, ਪੀਰ ਮੇਰੇ’ ਗਾ ਕੇ ਮੇਲੇ ਦੀ ਸ਼ੁਰੂਆਤ ਕੀਤੀ। ਰਮਨ ਚੌਹਾਨ ਨੇ ‘ਗੱਡੀ `ਤੇ ਲਿਖਾ ਤਾ ਤੇਰਾ ਨਾਂ ਦਾਤੀਏ’। ਸਿਮਰਨ ਰੰਧਾਵਾ ਨੇ ‘ਅੱਲਾ ਮੇਰਿਆ ਓ ਤੇਰੀ ਜੁਗਨੀ’ ਤੇ ‘ਅੱਲਾ ਹੂ ਦਾ ਅਵਾਜਾ ਆਵੇ’, ਜਗਪਾਲ ਸ਼ੇਰਾ ਨੇ ‘ਖਵਾਜਾ ਪੀਰ ਨਾਲ ਲਾ ਲਈਆਂ’, ਭੁਪਿੰਦਰ ਬੱਬਲ ਨੇ ‘ਪੰਜਾਬੀ ਵਿਰਸੇ ਨਾਲ ਸਬੰਧਿਤ ‘ਮਾਂ ਹੁੰਦੀ ਹੈ ਮਾਂ ਦੁਨੀਆਂ ਵਾਲਿਓ, ਕਿੱਕਲੀ ਅਤੇ ਹੋਰ ਆਪਣੇ ਹਿੱਟ ਗੀਤ ਗਾ ਕੇ ਆਪਣੀ ਹਾਜਰੀ ਲਵਾਈ। ਅਖਤਰ ਅਲੀ ਮਤੋਈ ਨੇ ਰਾਂਝਾ ਰਾਂਝਾ ਕਰਦੇ ਨੀ ਮੈਂ ਆਪੇ ਰਾਝਾਂ ਹੋਈ’, ਆਸ਼ਕਾਂ ਨੇ ਮੰਨਿਆ …..’ , ਵਾਈਸ ਆਫ ਪੰਜਾਬ ਦੀ ਜੇਤੂ ਹਰਕੀਰਤ ਰਾਏ ਨੇ ‘ਡੇਰਾ ਨੀਲੋਂ ਵਾਲੀ ਸਰਕਾਰ ਦਾ ਆਦਿ ਤੋਂ ਇਲਾਵਾ ਆਪਣੇ ਹੋਰ ਹਿੱਟ ਗੀਤਾਂ ਨਾਲ ਹਾਜਰੀ ਲਗਾਈ। ਜੌਨ ਬੇਦੀ ਨੇ ਹੋਰ ਕਈ ਮਸ਼ਹੂਰ ਗੀਤ ਗਾ ਕੇ ਦਰਸ਼ਕਾਂ ਨੂੰ ਝੂਮਣ ਲਾ ਦਿੱਤਾ। ਇਸ ਤੋਂ ਇਲਾਵਾ ਜਸਨੂਰ ਜੱਸੀ, ਜਗਤਾਰ ਰਾਈਆਂ ਵਾਲਾ, ਰਵੀ ਨੀਲੋਂ, ਸੁਖਵਿੰਦਰ ਸਿੰਘ ਟੀਟੂ, ਗੀਤਕਾਰ ਬਲਜੀਤ ਅੜੈਚਾਂ ਆਦਿ ਨੇ ਅਨੇਕਾਂ ਗੀਤ ਗਾ ਕੇ ਆਪਣੀ ਹਾਜ਼ਰੀ ਭਰੀ।ਸਾਜਨ ਅਲੀ ਮਲੇਰ ਕੋਟਲਾ ਵਾਲਿਆਂ ਨੇ ਕਵਾਲੀ ਪੇਸ਼ ਕਰਕੇ ਸਰੋਤਿਆਂ ਨੂੰ ਕੀਲ ਲਿਆ।ਸ਼ਾਮ ਵੇਲੇ ਖਵਾਜਾ ਖਿੱਜਰ ਵਲੀ ਜੀ ਦੇ ਦਰਬਾਰ ਤੇ ਪਵਿੱਤਰ ਚਾਦਰ ਦੀ ਰਸਮ ਕੀਤੀ ਗਈ।
ਮੇਲੇ ਦੌਰਾਨ ਉਘੇ ਕਹਾਣੀਕਾਰ ਹਾਕਮ ਸਿੰਘ ਮੀਤ ਦੀ ਕਿਤਾਬ ‘ਮਿੱਧੇ ਹੋਏ ਫੁੱਲ’ ਵੀ ਰਲੀਜ਼ ਕੀਤੀ ਗਈ।ਬਾਬਾ ਮਨਜੋਤ ਸਿੰਘ ਗਰੇਵਾਲ ਵਲੋਂ ਵਾਤਾਵਰਨ ਦੀ ਸੰਭਾਲ ਲਈ ਬੂਟਿਆਂ ਦਾ ਪ੍ਰਸ਼ਾਦਿ ਵੀ ਵੰਡਿਆ ਗਿਆ।
ਇਸ ਮੇਲੇ ਵਿੱਚ ਬਤੌਰ ਮੁੱਖ ਮਹਿਮਾਨ ਭਾਰਤ ਸਰਕਾਰ ਦੇ ਸਾਬਕਾ ਡਿਪਟੀ ਸਪੀਕਰ ਚਰਨਜੀਤ ਸਿੰਘ ਅਟਵਾਲ, ਕਾਂਗਰਸੀ ਹਲਕਾ ਸਮਰਾਲਾ ਵਿਧਾਇਕ ਅਮਰੀਕ ਸਿੰਘ ਢਿੱਲੋਂ, ਬਾਬਾ ਬਲਕਾਰ ਸਿੰਘ, ਸਤਪਾਲ ਜੋਸ਼ੀਲਾ ਸਾਬਕਾ ਚੇਅਰਮੈਨ ਬਲਾਕ ਸੰਮਤੀ, ਬਾਬਾ ਗੁਰਚਰਨ ਸਿੰਘ ਮਾਣੇਵਾਲ, ਧਰਮ ਸਿੰਘ ਭੰਗੂ ਪ੍ਰਧਾਨ ਸਮਾਜ ਭਲਾਈ ਸਭਾ (ਰਜਿ:), ਹਰਚੰਦ ਸਿੰਘ ਗਰੇਵਾਲ, ਸੁਖਵੀਰ ਸਿੰਘ ਪੱਪੀ ਮੈਂਬਰ ਬਲਾਕ ਸੰਮਤੀ, ਡਾ. ਲਖਵੀਰ ਸਿੰਘ ਦੋਰਾਹਾ, ਸਰਬਜੀਤ ਸਿੰਘ ਲੁਧਿਆਣਾ, ਹਾਜੀ ਮਹੰਤ ਲੁਧਿਆਣਾ, ਉਘੇ ਕਹਾਣੀਕਾਰ ਹਾਕਮ ਸਿੰਘ ਮੀਤ ਆਦਿ ਤੋਂ ਇਲਾਵਾ ਇਲਾਕੇ ਦੀਆਂ ਵੱਖ ਵੱਖ ਧਾਰਮਿਕ, ਰਾਜਨੀਤਕ ਅਤੇ ਸਮਾਜਿਕ ਜਥੇਬੰਦੀਆਂ ਦੇ ਨੁਮਾਇੰਦਿਆਂ ਨੇ ਸ਼ਿਰਕਤ ਕੀਤੀ। ਬਾਬਾ ਜੀ ਦਾ ਲੰਗਰ ਅਤੁੱਟ ਵਰਤਾਇਆ ਗਿਆ।
ਇਸ ਪ੍ਰੋਗਰਾਮ ਨੂੰ ਨੇਪਰੇ ਚਾੜਨ ਲਈ ਬਾਬਾ ਮਨਜੋਤ ਸਿੰਘ ਗਰੇਵਾਲ ਸਰਪ੍ਰਸਤ, ਮਾਤਾ ਸਤਨਾਮ ਕੌਰ, ਬੰਟੀ ਨੀਲੋਂ, ਸ਼ੈਲੀ ਗਰੇਵਾਲ, ਦਰਸ਼ਨ ਸਿੰਘ, ਜਸਪਾਲ ਸਿੰਘ, ਰਵਿੰਦਰ ਪ੍ਰਸ਼ਾਦ, ਗੁਰਮੁੱਖ ਸਿੰਘ ਚੱਕ ਸਰਵਨ ਨਾਥ, ਸੁਖਵਿੰਦਰ ਸਿੰਘ ਗਰੇਵਾਲ, ਲੱਕੀ ਰਾਏਕੋਟ, ਜਸਵਿੰਦਰ ਸਿੰਘ, ਗਰੇਵਾਲ, ਪਰਮਿੰਦਰ ਸਿੰਘ ਗਿੱਲ, ਬਾਬਾ ਤੋਤਾ ਜੀ, ਮੇਜਰ ਸਿੰਘ, ਦਲੇਰ ਸਿੰਘ ਕਟਾਣੀ, ਸੋਨੂੰ ਕਟਾਣੀ, ਜਸਦੀਪ ਸਿੰਘ, ਬੰਟੀ ਲੱਲ ਕਲਾਂ, ਦਲਜੀਤ ਸਿੰਘ ਲੱਲਕਲਾਂ, ਸੁਰਿੰਦਰ ਸਿੰਘ, ਰਮਨ, ਜਗਤਾਰ ਸਿੰਘ ਰਾਏਕੋਟ ਤੋਂ ਇਲਾਵਾ ਹੋਰ ਵੀ ਇਲਾਕੇ ਦੀ ਸੰਗਤ ਨੇ ਆਪਣਾ ਵੱਡਮੁੱਲਾ ਯੋਗਦਾਨ ਪਾਇਆ। ਮੰਚ ਸੰਚਾਲਕ ਦੀ ਭੂਮਿਕਾ ਹਰਜੀਤ ਸਿੰਘ ਲੱਲ ਕਲਾਂ ਨੇ ਬਾਖੂਬੀ ਨਿਭਾਈ।
Check Also
ਐਨ.ਡੀ.ਡੀ.ਬੀ ਦੇ ਚੇਅਰਮੈਨ ਡਾ. ਮਨੇਸ਼ ਸ਼ਾਹ ਵਲੋਂ ਵੇਰਕਾ ਮਿਲਕ ਪਲਾਂਟ ਦਾ ਦੌਰਾ
ਅੰਮ੍ਰਿਤਸਰ, 4 ਅਪ੍ਰੈਲ (ਸੁਖਬੀਰ ਸਿੰਘ) – ਨੈਸ਼ਨਲ ਡੇਅਰੀ ਡਿਵੈਲਪਮੈਂਟ ਬੋਰਡ (ਐਨ.ਡੀ.ਡੀ.ਬੀ) ਦੇ ਚੇਅਰਮੈਨ ਡਾ. ਮਨੇਸ਼ …
Punjab Post Daily Online Newspaper & Print Media