ਜੰਡਿਆਲਾ ਗੁਰੂ, 24 ਸਤੰਬਰ (ਪੰਜਾਬ ਪੋਸਟ – ਹਰਿੰਦਰਪਾਲ ਸਿੰਘ) – ਪੰਜਾਬ ਸਕੂਲ ਸਿੱਖਿਆ ਬੋਰਡ ਦੀਆਂ ਜੋਨ ਲੇਵਲ ਦੀਆਂ ਐਥਲੈਟਿਕਸ ਖੇਡਾਂ ਸੀਨਿਅਰ
ਸੈਕਡਰੀ ਸਕੂਲ ਬੰਡਾਲਾ ਵਿਖੇ ਕਰਵਾਈਆਂ ਗਈਆਂ ਜਿਸ ਵਿੱਚ ਸੇਂਟ ਸੋਲਜ਼ਰ ਇਲੀਟ ਕਾਨਵੈਂਟ ਸਕੂਲ, ਜੰਡਿਆਲਾ ਗੁਰੂ ਨੇ ਇਤਿਹਾਸ ਰਚਦੇ ਹੋਏ 37 ਗੋਲਡ, 16 ਸਿਲਵਰ, 2 ਬਰੋਂਨਜ਼ ਕੁੱਲ 55 ਮੈਡਲ ਪ੍ਰਾਪਤ ਕੀਤੇ ਅਤੇ ਸਕੂਲ ਦਾ ਨਾਂ ਰੋਸ਼ਨ ਕੀਤਾ। ਗਰੁੱਪ-14 ਇਹਨਾਂ ਮੁਕਾਬਲਿਆਂ ਵਿੱਚ ਮਹਿਕਪ੍ਰੀਤ ਕੌਰ ਨੇ ਲੰਬੀ ਛਾਲ, 100 ਮੀ ਅਤੇ 200 ਮੀ, ਸੁੱਖਮਨਪ੍ਰੀਤ ਕੌਰ ਨੇ ਰੀਲੇਅ, 600 ਅਤੇ 400 ਮੀ `ਚ ਪਹਿਲਾ ਸਥਾਨ , ਪਲਕਪ੍ਰੀਤ ਕੌਰ ਨੇ ਰੀਲੇਅ 100 ਮੀ, 200 ਮੀ, ਅਮਨਦੀਪ ਕੌਰ 600 ਮੀ ਨੇ ਦੂਜਾ ਸਥਾਨ ਅਤੇ ਰੁਪਿੰਦਰ ਕੌਰ 400 ਮੀ ਨੇ ਤੀਜਾ ਸਥਾਨ ਪ੍ਰਾਪਤ ਕੀਤਾ ।
ਗਰੁੱਪ-17 ਮੁਕਾਬਲਿਆਂ ਵਿੱਚ ਪਰਨੀਤ ਕੌਰ ਨੇ 100 ਮੀ, 400 ਮੀ, ਰੀਲੇਅ ਅਤੇ ਪਲਕਦੀਪ ਕੌਰ ਨੇ 200 ਮੀ `ਚ ਪਹਿਲਾ ਸਥਾਨ ਹਾਸਿਲ ਕੀਤਾ।ਅਰਸ਼ਦੀਪ ਕੌਰ ਨੇ 200 ਮੀ `ਚ ਦੂਜਾ ਸਥਾਨ ਅਤੇ ਲੰਬੀ ਛਾਲ, ਤਿਹਰੀ ਛਾਲ ਅਤੇ ਰੀਲੇਅ 400 ਮੀ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ।ਸ਼ਰਨਦੀਪ ਕੌਰ ਨੇ 800 ਮੀ `ਚ ਪਹਿਲਾ ਸਥਾਨ, ਰਮਨਦੀਪ ਕੌਰ ਨੇ 400 ਅਤੇ 800 ਮੀ ਵਿੱਚ ਦੂਜਾ ਸਥਾਂਨ ਹਾਸਿਲ ਕੀਤਾ ਅਤੇ ਰੂਪਨਦੀਪ ਕੌਰ ਨੇ ਸ਼ਾਟਪੁਟ ਵਿੱਚ ਪਹਿਲਾ ਸਥਾਨ, ਮਨਪ੍ਰੀਤ ਕੌਰ ਨੇ (400 ਅਤੇ 1500 ਮੀ) `ਚ ਪਹਿਲਾ ਸਥਾਨ ਪ੍ਰਾਪਤ ਕੀਤਾ।ਗਰੁੱਪ-19 ਵਿੱਚ ਕੋਮਲਪ੍ਰੀਤ ਕੌਰ ਨੇ 100 ਅਤੇ 200 ਮੀ `ਚ ਦੂਜਾ ਸਥਾਨ ਅਤੇ 400 ਮੀ) `ਚ ਪਹਿਲਾ ਸਥਾਨ, ਸਰੋਜਦੀਪ ਕੌਰ ਨੇ ਰੀਲੇਅ, 800 ਮੀ ਅਤੇ 1500 ਮੀ `ਚ ਪਹਿਲਾ ਸਥਾਨ ਅਤੇ ਕਿਰਨਜੀਤ ਕੌਰ ਨੇ ਸ਼ੋਟਪੁਟ, ਜੈਵਲੀਨ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ।ਬਲਜੀਤ ਕੌਰ ਨੇ 100, 400 ਮੀ `ਚ ਦੂਜਾ ਸਥਾਨ ਅਤੇ ਰੀਲੇਅ ਵਿੱਚ ਪਹਿਲਾ ਸਥਾਨ ਅਤੇ ਮਨਪ੍ਰੀਤ ਕੌਰ ਨੇ ਰਲੇਅ ਵਿੱਚ ਪਹਿਲਾ ਸਥਾਨ ਹਾਸਿਲ ਕੀਤਾ।ਸਕੂਲ ਪਹੁੰਚਣ ਤੇ ਸਕੂਲ ਦੇ ਮੈਨੇਜਿੰਗ ਡਾਇਰੈਕਟਰ ਡਾ. ਮੰਗਲ ਸਿੰਘ ਕਿਸ਼ਨਪੁਰੀ ਅਤੇ ਪਿ੍ਰੰਸੀਪਲ ਅਮਰਪ੍ਰੀਤ ਕੌਰ ਜੀ ਨੇ ਬੱਚਿਆਂ ਦਾ ਸ਼ਾਨਦਾਰ ਸਵਾਗਤ ਕੀਤਾ ਅਤੇ ਉਹਨਾਂ ਦੀ ਸ਼ਾਨਦਾਰ ਕਾਰਗੁਜਾਰੀ ਤੇ ਉਹਨਾਂ ਨੂੰ ਸ਼ਾਬਾਸੀ ਦਿੱਤੀ ਅਤੇ ਸਕੂਲ ਦੇ ਖੇਡ ਵਿਭਾਗ ਦੇ ਅਧਿਆਪਕਾਂ ਸੰਤੋਖ ਸਿੰਘ (ਡੀ.ਪੀ.), ਜਤਿੰਦਰ ਸਿੰਘ ਡੀ.ਪੀ, ਸੁਖਜਿੰਦਰ ਸਿੰਘ ਡੀ.ਪੀ, ਰੁਪਿੰਦਰ ਕੌਰ ਡੀ.ਪੀ, ਮਨਜੀਤ ਸਿੰਘ ਬਾਸਕਿਟ ਬਾਲ ਕੋਚ, ਜੋਗਿੰਦਰ ਸਿੰਘ ਢਿੱਲੋਂ ਹਾਕੀ ਕੋਚ ਦੀ ਮਿਹਨਤ ਨੂੰ ਸਰਾਹਿਆ।
ਇਸ ਮੌਕੇ ਵਾਈਸ ਪ੍ਰਿੰਸੀਪਲ ਗੁਰਪ੍ਰੀਤ ਕੌਰ, ਸੁੱਖਚੈਨ ਸਿੰਘ ਕੋਆਰਡੀਨੇਟਰ ਨਰਿੰਦਰਪਾਲ ਕੌਰ ਕੋਆਰਡੀਨੇਟਰ ਸ਼ਿਲਪਾ ਸ਼ਰਮਾ ਕੋਆਰਡੀਨੇਟਰ, ਸਟਾਫ ਅਤੇ ਬੱਚੇ ਹਾਜਿਰ ਸਨ।
Check Also
ਨਗਰ ਪੰਚਾਇਤ ਰਈਆ ਦੀ ਪਹਿਲੀ ਜਨਰਲ ਹਾਊਸ ਮੀਟਿੰਗ ਸੰਪਨ
1 ਕਰੋੜ 6 ਲੱਖ ਦੇ ਵਿਕਾਸ ਕਾਰਜ਼ਾਂ ਨੂੰ ਹਰੀ ਝੰਡੀ ਰਈਆ, 30 ਜੁਲਾਈ (ਪੰਜਾਬ ਪੋਸਟ …
Punjab Post Daily Online Newspaper & Print Media