Tuesday, August 25, 2026

ਕਮਿਊਨਿਟੀ ਪੁਲਿਸਿੰਗ ਵਿੰਗ ਵਲੋਂ ਵੱਖ-ਵੱਖ ਸਕੂਲਾਂ ਦੇ ਅਧਿਆਪਕਾਂ ਲਈ ਸਿਖਲਾਈ ਪ੍ਰੋਗਰਾਮ ਆਯੋਜਿਤ

ਸੰਗਰੂਰ/ ਲੌਂਗੋਵਾਲ, 24 ਸਤੰਬਰ (ਪੰਜਾਬ ਪੋਸਟ – ਜਗਸੀਰ ਲੌਂਗੋਵਾਲ) – ਪੰਜਾਬ ਪੁਲਿਸ ਦੇ ਕਮਿਉਨਿਟੀ ਪੁਲਿਸਿੰਗ ਵਿੰਗ ਵੱਲੋਂ ਚਲਾਏ ਜਾ ਰਹੇ ਸਟੂਡੈਂਟਸ PUNJ2409201909ਪੁਲਿਸ ਕੈਡਿਟ ਪ੍ਰੋਗਰਾਮ ਤਹਿਤ ਐਸ.ਐਸ ਪੀ ਸੰਗਰੂਰ ਡਾ: ਸੰਦੀਪ ਗਰਗ ਦੇ ਦਿਸ਼ਾ ਨਿਰਦੇਸ਼ਾਂ ਅਤੇ ਐਸ.ਪੀ ਗੁਰਮੀਤ ਸਿੰਘ ਸਿੱਧੂ, ਐਸ.ਪੀ ਕਮ ਡੀ.ਸੀ.ਪੀ.ਓ ਦੀ ਰਹਿਨੁਮਾਈ ਹੇਠ ਗੁਰੂ ਅੰਗਦ ਦੇਵ ਪਬਲਿਕ ਸਕੂਲ ਲਾਂਗੜੀਆਂ ਅਮਰਗੜ੍ਹ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗੜੀਆਂ, ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਅਮਰਗੜ੍ਹ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਮਾਲੇਰਕੋਟਲਾ ਵਿਖੇ ਅਧਿਆਪਕਾਂ ਨੂੰ ਮਾਸਟਰ ਟਰੇਨਰ ਐਸ.ਆਈ ਸਿਮਰਨਜੋਤ ਸਿੰਘ, ਇੰਚਾਰਜ ਜ਼ਿਲ੍ਹਾ ਸਾਂਝ ਕੇਂਦਰ ਸੰਗਰੂਰ ਵਲੋਂ ਟਰੇਨਿੰਗ ਦਿੱਤੀ ਗਈ।
             ਟਰੇਨਿੰਗ ਵਿੱਚ ਹਾਜ਼ਰ ਅਧਿਆਪਕਾਂ ਨੂੰ ਦੱਸਿਆ ਗਿਆ ਕਿ ਬੀ.ਪੀ.ਆਰ.ਡੀ ਦਿੱਲੀ ਵਲੋਂ ਜਾਰੀ ਕੀਤੇ ਗਏ ਐਸ.ਪੀ.ਸੀ ਪ੍ਰੋਗਰਾਮ ਸਿਲੇਬਸ ਨੂੰ ਦੋ ਸਾਲ ਦੇ ਅਰਸੇ ਦੌਰਾਨ ਮੁਕੰਮਲ ਕਰਨ ਲਈ 8ਵੀਂ ਅਤੇ 9ਵੀਂ ਜਮਾਤ ਦੇ ਵਿਦਿਆਰਥੀਆਂ ਦੀ ਜਮਾਤ ਲਗਾਈ ਜਾਵੇਗੀ।ਇਸ ਵਿੱਚ ਸਾਂਝ ਕੇਂਦਰ ਦੇ ਸਹਿਯੋਗ ਨਾਲ ਸਿਲੇਬਸ ਅਨੁਸਾਰ ਜੁਰਮ ਦੀ ਰੋਕਥਾਮ, ਕਮਿਉਨਿਟੀ ਪੁਲਿਸਿੰਗ ਅਤੇ ਵਿਦਿਆਰਥੀ, ਸੜਕ ਸੁਰੱਖਿਆ ਅਤੇ ਟਰੈਫਿਕ ਜਾਗਰੂਕਤਾ, ਸਮਾਜਿਕ ਬੁਰਾਈਆਂ ਖਿਲਾਫ ਲੜਾਈ, ਬੱਚਿਆਂ ਅਤੇ ਔਰਤਾਂ ਦੀ ਸੁਰੱਖਿਆ, ਵੱਡਿਆਂ ਦਾ ਆਦਰ ਆਦਿ ਵਿਸ਼ਿਆਂ ਨੂੰ ਇਨਡੋਰ ਐਕਟੀਵਿਟੀ ਅਤੇ ਆਉਟਡੋਰ ਐਕਟੀਵਿਟੀ ਤਹਿਤ ਸਿੱਖਿਅਤ ਕੀਤਾ ਜਾਵੇਗਾ।

Check Also

ਬੀ.ਬੀ.ਕੇ ਡੀ.ਏ.ਵੀ ਕਾਲਜ ਵੂਮੈਨ ਵਿਦਿਆਰਥਣ ਨੇ ਜੀ.ਐਨ.ਡੀ.ਯੂ ਪ੍ਰੀਖਿਆਵਾਂ ‘ਚ ਹਾਸਲ ਕੀਤਾ ਪਹਿਲਾ ਸਥਾਨ

ਅੰਮ੍ਰਿਤਸਰ, 25 ਅਗਸਤ (ਜਗਦੀਪ ਸਿੰਘ) – ਬੀ.ਬੀ.ਕੇ ਡੀ.ਏ.ਵੀ ਕਾਲਜ ਫਾਰ ਵੂਮੈਨ ਨੇ ਇੱਕ ਵਾਰ ਫਿਰ …

Leave a Reply