Saturday, April 18, 2026

ਸੜਕਾਂ ਤੇ ਘੁੰਮ ਰਹੀਆਂ ਅਵਾਰਾ ਗਊਆਂ ਦਾ ਮਸਲਾ ਜਲਦ ਹੋਵੇਗਾ ਹੱਲ – ਉਪ ਚੇਅਰਮੈਨ

ਪੰਜਾਬ ਰਾਜ ਗਊ ਸੇਵਾ ਕਮਿਸ਼ਨ ਵਲੋਂ ਗਊਸ਼ਲਾਵਾਂ ਦਾ ਦੌਰਾ
ਅੰਮ੍ਰਿਤਸਰ, 25 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) –     ਪੰਜਾਬ ਰਾਜ ਗਊ ਸੇਵਾ ਕਮਿਸ਼ਨ ਦੇ ਉਪ ਚੇਅਰਮੈਨ ਕਮਲਜੀਤ ਸਿੰਘ ਚਾਵਲਾ ਅਤੇ ਮੈਂਬਰ PUNJ2509201907ਦੀਪਕ ਕਨੋਜੀਆ ਵੱਲੋਂ ਪਿੰਜਰ ਪੋਲ ਗਊਸ਼ਾਲਾ ਘਿਓ ਮੰਡੀ ਅਤੇ ਬਾਬਾ ਭੌੜੀ ਵਾਲਾ ਗਊਸ਼ਾਲਾ ਲੋਹਗੜ੍ਹ ਦਾ ਦੌਰਾ ਕੀਤਾ ਗਿਆ।ਚਾਵਲਾ ਨੇ ਦੱਸਿਆ ਕਿ ਇਸ ਦੌਰੇ ਦਾ ਮੁੱਖ ਮਕਸਦ ਗਊਸ਼ਾਲਾਵਾਂ ਨੂੰ ਆ ਰਹੀਆਂ ਮੁਸ਼ਕਲਾਂ ਨੂੰ ਜਾਨਣਾ ਸੀ ਅਤੇ ਉਨ੍ਹਾਂ ਦੇ ਹੱਲ ਕਰਨਾ ਹੈ। ਉਨ੍ਹਾਂ ਦੱਸਿਆ ਕਿ ਗਊਸ਼ਾਲਾ ਲੋਹਗੜ੍ਹ ਗੇਟ ਦੀ ਕਮੇਟੀ ਵੱਲੋਂ  ਵਧੀਆ ਤਰੀਕੇ ਨਾਲ ਗਊ ਮਾਤਾ ਦੀ ਸੇਵਾ ਕੀਤੀ ਜਾ ਰਹੀ ਹੈ।ਲੋਹਗੜ੍ਹ ਗਊਸ਼ਾਲਾ ਕੋਲ ਸਥਾਨ ਦੀ ਘਾਟ ਹੋਣ ਦੇ ਬਾਵਜੂਦ ਵੀ ਗਊ ਮਾਤਾ ਤੇ ਨੰਦੀ ਦੀ ਦੇਖਭਾਲ ਕੀਤੀ ਜਾ ਰਹੀ ਹੈ ਜੋ ਕਿ ਬਹੁਤ ਹੀ ਪ੍ਰਸੰਸਾਯੋਗ ਹੈ।
     ਚਾਵਲਾ ਨੇ ਦੱਸਿਆ ਕਿ ਇਸੇ ਤਰ੍ਹਾਂ ਹੀ ਗਊਸ਼ਾਲਾ ਘਿਓ ਮੰਡੀ ਵੱਲੋਂ ਆਪਣੇ ਆਰਥਿਕ ਸਾਧਨਾਂ ਦੇ ਨਾਲ ਗਊ ਮਾਤਾ ਦੀ ਦੇਖਭਾਲ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਸਰਕਾਰ ਵੱਲੋਂ ਵੱਛੀਆਂ ਪੈਦਾ ਕਰਨ ਲਈ ਇਕ ਐਮ.ਓ.ਯੂ ਸਾਈਨ ਕੀਤਾ ਗਿਆ ਹੈ।ਚਾਵਲਾ ਨੇ ਦੱਸਿਆ ਕਿ ਪੰਜਾਬ ਰਾਜ ਗਊ ਸੇਵਾ ਕਮਿਸ਼ਨ ਵੱਲੋਂ ਅਗਲੇ ਮਹੀਨੇ ਗਊਸ਼ਲਾਵਾ ਦੀ ਮੁਸ਼ਕਲ ਨੂੰ ਲੈ ਕੇ ਇਕ ਮੀਟਿੰਗ ਕੀਤੀ ਜਾ ਰਹੀ ਹੈ। ਇਸ ਮੀਟਿੰਗ ਵਿੱਚ ਗਊਸ਼ਲਾਵਾ ਨੂੰ ਗੋਚਰ ਲੈਂਡ ਮੁਹੱਈਆ ਕਰਵਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਨਗਰ ਨਿਗਮਾਂ ਦੀ ਵੀ ਜਿੰਮੇਵਾਰੀ ਬਣਦੀ ਹੈ ਕਿ ਉਹ ਬੇਸਹਾਰਾ ਗਊਆਂ ਨੂੰ ਸੜਕਾਂ ਤੇ ਨਾ ਛੱਡਣ। ਉਨ੍ਹਾਂ ਦੱਸਿਆ ਕਿ ਗਊਸ਼ਲਾਵਾ ਵੱਲੋਂ ਆਪਣੀਆਂ ਗਊਆਂ ਸੜਕਾਂ `ਤੇ ਨਹੀਂ ਛੱਡੀਆਂ ਜਾਦੀਆਂ ਬਲਕਿ ਆਮ ਲੋਕਾਂ ਵੱਲੋਂ ਹੀ ਦੁੱਧ ਚੋ ਕੇ ਸੜਕਾਂ `ਤੇ ਛੱਡ ਦਿੱਤਾ ਜਾਂਦਾ ਹੈ, ਜਿਸ ਨਾਲ ਜਾਨੀ ਮਾਲੀ ਨੁਕਸਾਨ ਦਾ ਡਰ ਬਣਿਆ ਰਹਿੰਦਾ ਹੈ।
     ਉਨ੍ਹਾਂ ਨੇ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਨੂੰ ਹਦਾਇਤ ਕੀਤੀ ਕਿ ਉਹ ਰੋਜਾਨਾਂ ਗਊਸ਼ਲਾਵਾਂ ਨਾਲ ਸੰਪਰਕ ਰੱਖਣ ਤਾਂ ਜੋ ਬਿਮਾਰ ਪਈਆਂ ਗਊ ਮਤਾਵਾਂ ਦਾ ਸਹੀ ਢੰਗ ਨਾਲ ਇਲਾਜ ਕੀਤਾ ਜਾ ਸਕੇ।
     ਗਊਸ਼ਲਾਵਾਂ ਦੀ ਕਮੇਟੀ ਵੱਲੋਂ ਕਮਿਸ਼ਨ ਨੂੰ ਸ਼ਹਿਰ ਤੋਂ ਬਾਹਰ ਘੱਟੋ ਘੱਟ 2 ਏਕੜ ਥਾਂ ਮੁਹੱਈਆ ਕਰਵਾਉਣ ਦੀ ਬੇਨਤੀ ਕੀਤੀ ਤਾਂ ਜੋ ਸਹੀ ਢੰਗ ਨਾਲ ਇਨ੍ਹਾਂ ਦੀ ਦੇਖਭਾਲ ਕੀਤੀ ਜਾ ਸਕੇ।
    ਇਸ ਮੌਕੇ ਪਵਨ ਕੁਮਾਰ ਮਲਹੋਤਰਾ ਡਿਪਟੀ ਡਾਇਰੈਕਟਰ ਪਸ਼ੂ ਪਾਲਣ, ਡਾ: ਨਵਨੀਤ, ਡਾ: ਕੁਲਦੀਪ ਕਲਸੀ, ਵੈਟਨਰੀ ਇੰਸਪੈਕਟਰ ਗੁਰਮੀਤ ਸਿੰਘ, ਤੇਜਿੰਦਰ ਸਿੰਘ, ਪਿੰਜਰ ਪੋਲ ਗਊਸ਼ਾਲਾ ਦੇ ਪ੍ਰਧਾਨ ਸੰਤੋਸ਼ ਗੁਪਤਾ, ਸਕੱਤਰ ਅਸ਼ੋਕ ਕਪੂਰ, ਲੋਹਗੜ੍ਹ ਗਊ ਸਮਿਤੀ ਦੇ ਪ੍ਰਧਾਨ ਅਮਿਤ ਸੋਨੀ, ਰਵੀਨੰਦਾ, ਵਿਪਨ ਸ਼ਰਮਾ ਅਤੇ ਦੀਪਕ ਸਚਦੇਵਾ ਵੀ ਹਾਜਰ ਸਨ।

Check Also

ਸਰਕਾਰ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ ਪੰਜਾਬ ਦੀਆਂ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ ਲਾਅ ਦਾਖਲੇ ਕਰਵਾਉਣ ਦੀ ਜ਼ਿੰਮੇਵਾਰੀ ਸੌਂਪੀ

ਅੰਮ੍ਰਿਤਸਰ, 17 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਪੰਜਾਬ ਸਰਕਾਰ ਵੱਲੋਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੂੰ …

Leave a Reply