ਅੰਮ੍ਰਿਤਸਰ, 25 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ) -ਪੰਜਾਬ ਸਰਕਾਰ ਘਰ ਘਰ ਰੁਜ਼ਗਾਰ ਮਿਸ਼ਨ ਤਹਿਤ ਅੱਜ ਲੋਪੋਕੇ ਤਹਿਸੀਲ ਅਜਨਾਲਾ ਦੇ ਆਈ:ਟੀ:ਆਈ ਕਾਲਜ ਵਿਖੇ ਮੈਗਾ ਰੁਜ਼ਗਾਰ ਮੇਲੇ ਦਾ ਆਯੋਜਨ ਕੀਤਾ ਗਿਆ।ਇਸ ਮੇਲੇ ਵਿੱਚ 27 ਕੰਪਨੀਆਂ ਵੱਲੋਂ ਸ਼ਿਰਕਤ ਕੀਤੀ ਗਈ ਅਤੇ 1051 ਬੇਰੁਜਗਾਰਾਂ ਨੂੰ ਰੁਜ਼ਗਾਰ ਮੁਹੱਈਆ ਕਰਵਾਇਆ ਗਿਆ।
ਇਸ ਮੇਲੇ ਦਾ ਉਦਘਾਟਨ ਕਰਦਿਆਂ ਦਿਲਰਾਜ ਸਿੰਘ ਸਰਕਾਰੀਆ ਚੇਅਰਮੈਨ ਜਿਲ੍ਹਾ ਪ੍ਰੀਸ਼ਦ ਨੇ ਕਿਹਾ ਕਿ ਪੰਜਾਬ ਸਰਕਾਰ ਲਗਾਤਾਰ ਰੁਜਗਾਰ ਮੇਲੇ ਲਗਾ ਕੇ ਬੇਰੁਜਗਾਰੀ ਨੁੂੰ ਖਤਮ ਕਰ ਰਹੀ ਹੈ।ਉਨ੍ਹਾਂ ਦੱਸਿਆ ਕਿ ਸਰਕਾਰ ਦਾ ਵਾਅਦਾ ਹੈ ਕਿ ਉਹ ਘਰ ਘਰ ਰੁਜ਼ਗਾਰ ਦੇ ਮੌਕੇ ਮੁਹੱਈਆ ਕਰਵਾਏਗੀ। ਚੇਅਰਮੈਨ ਨੇ ਦੱਸਿਆ ਕਿ ਅੱਜ ਦੇ ਰੁਜ਼ਗਾਰ ਮੇਲੇ ਵਿੱਚ 1925 ਬੇਰੁਜਗਾਰਾਂ ਵੱਲੋਂ ਅਪਲਾਈ ਕੀਤੀ ਗਿਆ ਸੀ ਜਿਸ ਵਿੱਚ 1051 ਬੇਰੁਜਗਾਰਾਂ ਨੂੰ ਵੱਖ-ਵੱਖ ਕੰਪਨੀਆਂ ਵੱਲੋਂ ਰੁਜਗਾਰ ਪ੍ਰਦਾਨ ਕਰਵਾਇਆ ਗਿਆ ਹੈ।ਉਨ੍ਹਾਂ ਦੱਸਿਆ ਕਿ ਜਿਹੜੇ ਨੌਜਵਾਨ ਰੁਜਗਾਰ ਮਿਲਣ ਤੋਂ ਵਾਂਝੇ ਰਹਿ ਗਏ ਹਨ ਨੂੰ ਘਬਰਾਉਣ ਦੀ ਲੋੜ ਨਹੀਂ ਸਰਕਾਰ ਵੱਲੋਂ ਇਸ ਹਫ਼ਤੇ ਹੋਰ ਰੁਜ਼ਗਾਰ ਮੇਲੇ ਵੀ ਲਗਾਏ ਜਾ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਮਹੀਨੇ 5 ਵੱਡੇ ਰੁਜ਼ਗਾਰ ਮੇਲੇ ਅੰਮਿ੍ਰਤਸਰ ਵਿੱਚ ਲੱਗਣੇ ਹਨ ਜਿਸ ਵਿੱਚੋਂ 3 ਰੁਜਗਾਰ ਮੇਲੇ ਹੋ ਲੱਗਣੇ ਬਾਕੀ ਹਨ।ਉਨ੍ਹਾਂ ਕਿਹਾ ਕਿ ਰੁਜ਼ਗਾਰ ਮੇਲਿਆਂ ਦਾ ਮੁੱਖ ਮਸਕਦ ਰੁਜਗਾਰ ਦੇਣ ਵਾਲਿਆਂ ਅਤੇ ਬੇਰੁਜਗਾਰ ਬੱਚਿਆਂ ਨੂੰ ਇਕ ਪਲੇਟਫਾਰਮ ਤੇ ਇਕੱਠਾ ਕਰਨਾ ਹੈ ਤਾਂ ਜੋ ਰੁਜਗਾਰ ਦੇਣ ਵਾਲੇ ਆਪਣੀ ਮਨਪਸੰਦ ਦੇ ਚਾਹਵਾਨ ਨੌਜਵਾਨਾਂ ਦੀ ਚੋਣ ਕਰ ਸਕਣ।
ਵਧੀਕ ਡਿਪਟੀ ਕਮਿਸ਼ਨਰ ਵਿਸ਼ੇਸ਼ ਸਾਰੰਗਲ ਨੇ ਦੱਸਿਆ ਕਿ ਇਨ੍ਹਾਂ ਮੇਲਿਆਂ ਵਿੱਚ ਨੌਜਵਾਨਾਂ ਨੂੰ ਰੁਜਗਾਰ ਲਈ ਨੌਕਰੀਆਂ ਦੇ ਨਾਲ ਨਾਲ ਸਵੈ-ਰੁਜਗਾਰ ਦੀ ਜਾਣਕਾਰੀ ਮੁਹੱਈਆ ਕਰਵਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਜਿਲੇ੍ਹ ਵਿੱਚ ਸਥਾਪਤ ਰੁਜਗਾਰ ਬਿਊਰੋ ਬੇਰੁਜਗਾਰਾਂ ਨੂੰ ਨੌਕਰੀਆ ਮੁਹੱਈਆ ਕਰਵਾਉਣ ਵਿੱਚ ਸਹਾਇਤਾ ਪ੍ਰਦਾਨ ਕਰਦਾ ਹੈ ਅਤੇ ਰੁਜਗਾਰ ਬਿਊਰੋ ਵਿਖੇ ਨੌਜਵਾਨਾਂ ਨੂੰ ਮੁਫ਼ਤ ਇੰਟਰਨੈਟ ਦੀ ਸੁਵਿਧਾ ਵੀ ਮੁਹੱਈਆ ਕਰਵਾਈ ਜਾਂਦੀ ਹੈ। ਉਨਾਂ ਦੱਸਿਆ ਕਿ ਰੋਜ਼ਗਾਰ ਲਈ ਮੁੱਢਲੀ ਸਿਖਲਾਈ ਦੇਣ ਵਾਸਤੇ ਜਿਲ੍ਹੇ ਵਿਚ ਵੱਖ-ਵੱਖ ਥਾਵਾਂ ਉਤੇ ਸਕਿਲ ਡਵਿਲਪਮੈਂਟ ਮਿਸ਼ਨ ਅਧੀਨ ਸਿਖਲਾਈ ਕੋਰਸ ਵੀ ਮੁਫ਼ਤ ਕਰਵਾਏ ਜਾ ਰਹੇ ਹਨ, ਤਾਂ ਜੋ ਸਕੂਲ ਜਾਂ ਕਾਲਜ ਦੀ ਸਿੱਖਿਆ ਤੋਂ ਬਾਅਦ ਬੱਚਿਆਂ ਨੂੰ ਹੁਨਰਮੰਦ ਕੀਤਾ ਜਾ ਸਕੇ।
ਇਸ ਮੌਕੇ ਹੋਰਨਾਂ ਤੋਂ ਇਲਾਵਾ ਐਸ.ਡੀ.ਐਮ ਰਜਤ ਉਬਰਾਏ, ਡਿਪਟੀ ਡਾਇਰੈਕਟਰ ਜਸਵੰਤ ਰਾਏ, ਸਤਿੰਦਰ ਸਿੰਘ ਡਿਪਟੀ ਸੀ.ਈ.ਓ, ਰੋਜ਼ਗਾਰ ਅਫਸਰ ਪ੍ਰਭਜੋਤ ਸਿੰਘ, ਸਕਿਲ ਡਵਿਲਪਮੈਂਟ ਮਿਸ਼ਨ ਤੋਂ ਗੁਰਭੇਜ ਸਿੰਘ ਸੰਧੂ ਅਤੇ ਹੋਰ ਅਧਿਕਾਰੀ ਹਾਜ਼ਰ ਸਨ।
Check Also
ਐਸ.ਯੂ.ਐਸ ਦੀ ਵਿਦਿਆਰਥਣ ਨੇ ਸਟੇਟ ਲੈਵਲ ‘ਤੇ ਪ੍ਰਾਪਤ ਕੀਤੇ ਸਿਲਵਰ ਮੈਡਲ
ਸੰਗਰੂਰ, 29 ਜੁਲਾਈ (ਜਗਸੀਰ ਲੌਂਗੋਵਾਲ) – ਸ਼ਹੀਦ ਊਧਮ ਸਿੰਘ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਮਹਿਲਾਂ ਚੌਕ ਸੰਸਥਾ …