Friday, April 17, 2026

ਖ਼ਾਲਸਾ ਕਾਲਜ ਵੁਮੈਨ ਵਿਖੇ ‘ਪੋਸ਼ਣ ਮਾਹ’ ਮਨਾਇਆ ਗਿਆ

ਅੰਮ੍ਰਿਤਸਰ, 26 ਸਤੰਬਰ (ਪੰਜਾਬ ਪੋਸਟ – ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਫ਼ਾਰ ਵੇਮੈਨ ਵਲੋਂ ਰਾਸ਼ਟਰੀ ਪੋਸ਼ਣ ਮਹੀਨਾ `ਪੋਸ਼ਣ ਮਾਹ` ਮਨਾਇਆ PUNJ2609201908ਗਿਆ।ਵਿਦਿਆਰਥੀਆਂ ਨੂੰ ਤੰਦਰੁਸਤ ਜ਼ਿੰਦਗੀ ਜਿਉਣ ਲਈ ਮਨੁੱਖੀ ਸਰੀਰ ਲਈ ਪੋਸ਼ਣ ਦੀ ਮਹੱਤਤਾ ਬਾਰੇ ਜਾਣਕਾਰੀ ਪ੍ਰਦਾਨ ਕੀਤੀ ਗਈ।
    1 ਤੋਂ 30 ਸਤੰਬਰ ਤੱਕ ਮਨਾਏ ਜਾ ਰਹੇ ਇਸ ਪ੍ਰੋਗਰਾਮ ਦੇ ਸਬੰਧ ’ਚ ਕਾਲਜ ਪ੍ਰਿੰਸੀਪਲ ਡਾ. ਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਨੂੰ ਪ੍ਰੇਰਣਾਦਾਇਕ ਭਾਸ਼ਣ ਦੇ ਕੇ ਉਤਸ਼ਾਹਿਤ ਕੀਤਾ।ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਿਦਿਆਰਥੀਆਂ ਨੂੰ ਵੱਖੋ-ਵੱਖਰੇ ਪੌਸ਼ਟਿਕ ਤੱਤਾਂ ਬਾਰੇ ਚਾਨਣਾ ਪਾਉਣ ਲਈ ਵਿਸ਼ੇ ਨਾਲ ਸਬੰਧਿਤ ਮਾਹਿਰਾਂ ਨੂੰ ਕਾਲਜ ਵਿਹੜੇ ਪੁੱਜਣ ਦਾ ਸੱਦਾ ਦਿੱਤਾ ਗਿਆ ਸੀ ਤਾਂ ਕਿ ਜੋ ਆਪਣੇ ਤਜ਼ਰਬੇ ਵਿਦਿਆਰਥੀਆਂ ਨਾਲ ਸਾਂਝੇ ਕਰ ਸਕਣ।
    ਪ੍ਰੋ: ਮਿੰਨਾ ਬੱਗਾ ਨੇ ਤੰਦਰੁਸਤ ਜ਼ਿੰਦਗੀ ਲਈ ‘ਕੈਲਸ਼ੀਅਮ’ ਦੀ ਮਹੱਤਤਾ ਬਾਰੇ ਜਾਗਰੂਕ ਕੀਤਾ, ਜਦ ਕਿ ਪ੍ਰੋ: ਪ੍ਰੋਫੈਸਰ ਗੁਰਿੰਦਰ ਸੂਰੀ ਨੇ ਸਿਹਤਮੰਦ ਜੀਵਨ ਬਤੀਤ ਕਰਨ ਲਈ ‘ਆਇਰਨ’ ਦੇ ਫ਼ਾਇਦੇ ਬਾਰੇ ਚਾਨਣਾ ਪਾਇਆ। ਇਸ ਮੌਕੇ ਬੀ.ਵਾਕ (ਪੋਸ਼ਣ ਅਤੇ ਖੁਰਾਕ ਯੋਜਨਾਬੰਦੀ) ਦੇ ਵਿਦਿਆਰਥੀਆਂ ਨੇ ਪੋਸ਼ਟਿਕ ਭੋਜਨ ’ਤੇ ਅਧਾਰਿਤ ਥੀਮ ‘ਐਬਜ਼ੋਰਬ’ ਦਾ ਸਟਾਲ ਵੀ ਲਗਾਇਆ।ਇਸ ਪ੍ਰੋਗਰਾਮ ’ਚ ਕਾਲਜ ਸਟਾਫ਼ ਅਤੇ ਵਿਦਿਆਰਥੀਆਂ ਨੇ ਦਿਲਚਸਪੀ ਅਤੇ ਉਤਸ਼ਾਹ ਨਾਲ ਹਿੱਸਾ ਲਿਆ ਅਤੇ ਵਿਭਾਗ ਵਲੋਂ ਕਰਵਾਏ ਉਪਰਾਲੇ ਦੀ ਸ਼ਲਾਘਾ ਕੀਤੀ।

Check Also

ਖ਼ਾਲਸਾ ਪਬਲਿਕ ਸਕੂਲ ਅਤੇ ਇੰਟਰਨੈਸ਼ਨਲ ਪਬਲਿਕ ਸਕੂਲ ਦਾ 10ਵੀਂ ਦਾ ਸੀ.ਬੀ.ਐਸ.ਈ ਨਤੀਜ਼ਾ ਸ਼ਾਨਦਾਰ

ਵਿਦਿਆਰਥੀ ਦੇਵਾਂਸ਼ ਅਰੋੜਾ ਨੇ 99.6 ਅੰਕ ਨਾਲ ਪਹਿਲਾਂ ਸਥਾਨ ਹਾਸਲ ਕੀਤਾ – ਪ੍ਰਿੰ: ਅਮਰਜੀਤ ਸਿੰਘ …

Leave a Reply