
ਨਵੀਂ ਦਿੱਲੀ, 24 ਸਤੰਬਰ (ਅੰਮ੍ਰਿਤ ਲਾਲ ਮੰਨਣ)- ਉਪਰਾਸ਼ਟਰਪਤੀ ਸ਼੍ਰੀ ਮੁਹੰਮਦ ਹਾਮਿਦ ਅੰਸਾਰੀ ਨੇ ਪਹਿਲੇ ਅੰਤਗ੍ਰਹਿ ਮਾਰਸ ਅੋਰਬਿਟਰ ਮਿਸਨ ਯਾਨੀ ਮੰਗਲਯਾਨ ਦੇ ਸਫਲਤਾਪੂਰਵਕ ਮੰਗਲ ਦੇ ਗ੍ਰਹਿ ਪੰਧ ਤੇ ਸਥਾਪਤ ਹੋਣ ਉਤੇ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਦੇ ਵਿਗਿਆਨੀਆਂ ਅਤੇ ਇਸ ਨਾਲ ਸਬੰਧਤ ਸਾਰੇ ਲੋਕਾਂ ਨੂੰ ਵਧਾਈ ਦਿੱਤੀ ਹੈ। ਆਪਣੇ ਸੁਨੇਹੇ ਵਿਚ ਉਪਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਨੂੰ ਉਨਾਂ੍ਹ ਦੀ ਇਸ ਉਪਲਬੱਧੀ ਉਤੇ ਮਾਣ ਹੈ। ਮੈਨੂੰ ਵਿਸ਼ਵਾਸ ਹੈ ਕਿ ਸਾਡੇ ਵਿਗਿਆਨਿਕ ਭਵਿੱਖ ਵਿੱਚ ਪੁਲਾੜ ਮੁਹਿੰਮਾਂ ਦੇ ਖੇਤਰ ਵਿੱਚ ਨਵੀਆਂ ਉਚਾਈਆਂ ਨੂੰ ਛੂਹਣਗੇ ਅਤੇ ਦੇਸ਼ ਲਈ ਕਈ ਉਪਲਬੱਧੀਆਂ ਪ੍ਰਾਪਤ ਕਰਨਗੇ।
” ਇਸ ਇਤਿਹਾਸਕ ਦਿਨ ਉਤੇ ਮੈਂ ਭਾਰਤੀ ਪੁਲਾੜ ਖੋਜ ਸੰਗਠਨ ਦੇ ਵਿਗਿਆਨੀਆ ਅਤੇ ਮੰਗਲਯਾਨ ਮਿਸ਼ਨ ਨਾਲ ਜੁੜੇ ਲੋਕਾਂ ਨੂੰ ਹਾਰਦਿਕ ਵਧਾਈ ਦਿੰਦਾ ਹਾਂ। ਰਾਸ਼ਟਰ ਨੂੰ ਉਨਾਂ੍ਹ ਦੀ ਇਸ ਉਪਲਬੱਧੀ ਉਤੇ ਮਾਣ ਹੈ। ਮੈਨੂੰ ਵਿਸਵਾਸ ਹੈ ਕਿ ਭਵਿੱਖ ਵਿੱਚ ਪੁਲਾੜ ਖੋਜ ਦੇ ਖੇਤਰ ਵਿੱਚ ਸਾਡੇ ਵਿਗਿਆਨਿਕ ਲਗਾਤਾਰ ਨਵੀਆਂ ਉਚਾਈਆਂ ਨੂੰ ਛੂਹਣਗੇ ਅਤੇ ਦੇਸ਼ ਲਈ ਕਈ ਉਪਲਬੱਧੀਆਂ ਪ੍ਰਾਪਤ ਕਰਨਗੇ। ਇਸ ਇਤਿਹਸਕ ਸਮਾਰੋਹ ਦੇ ਜਸ਼ਨ ਨੂੰ ਮਨਾਉਂਦੇ ਹੋਏ। ਮੈਂ ਸਾਰੇ ਦੇਸ਼ ਵਾਸੀਆਂ ਦੇ ਨਾਲ ਮਿਲ ਕੇ ਵਿਗਿਆਨੀਆਂ ਦਾ ਸਵਾਗਤ ਕਰਦਾ ਹਾਂ।
Check Also
ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ
ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …
Punjab Post Daily Online Newspaper & Print Media