Thursday, October 8, 2026

ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਮੰਗਲਯਾਨ ਨੂੰ ਮੰਗਲ ਪਹੁੰਚਣ ਉਤੇ ਇਤਿਹਾਸਕ ਪਲ ਦੇ ਗਵਾਹ ਬਣੇ

ਸਾਰੇ ਭਾਰਤੀਆਂ ਤੇ ਪੁਲਾੜ ਵਿਗਿਆਨਕਾਂ ‘ਤੇ ਮਾਣ, ਅੱਜ ਸਾਰੇ ਮਿਲ ਕੇ ਇਸ ਉਪਲਬੱਧੀ ਦੀ ਖੁਸ਼ੀ ਮਨਾਉਣ – ਪ੍ਰਧਾਨ ਮੰਤਰੀ

  PPN24091434
ਨਵੀਂ ਦਿੱਲੀ, 24 ਸਤੰਬਰ (ਅੰਮ੍ਰਿਤ ਲਾਲ ਮੰਨਣ)- ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਨੇ ਮੰਗਲਗ੍ਰਹਿ ਦੇ ਪੰਥ ਵਿੱਚ ਮੰਗਲਯਾਨ ਨੂੰ ਸਫਲਤਾਪੂਰਵਕ ਸਥਾਪਤ ਕਰਨ ਉਤੇ ਪੁਲਾੜ ਵਿਗਿਆਨੀਆਂ ਨੂੰ ਵਧਾਈ ਦਿੱਤੀ ਹੈ। ਪ੍ਰਧਾਨ ਮੰਤਰੀ ਅੱਜ ਬੰਗਲੌਰ ਸਥਿਤ ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਵਿੱਚ ਮੰਗਲ ਗ੍ਰਹਿ ਦੇ ਪੰਧ ਵਿੰਚ ਮੰਗਲਯਾਨ ਨੂੰ ਸਥਾਪਤ ਕਰਨ ਸਬੰਧੀ ਪ੍ਰੋਗਰਾਮ ਦੇਖਣ ਦੇ ਬਾਅਦ ਵਿਗਿਆਨਿਕਾਂ ਨੂੰ ਸੰਬੋਧਨ ਕਰ ਰਹੇ ਸਨ। ਪ੍ਰਧਾਨ ਮੰਤਰੀ ਨੇ ਕਿਹਾ ਕਿ ਪਹਿਲੇ ਹੀ ਯਤਨ ਵਿੱਚ ਮੰਗਲ ਵਿੱਚ ਪਹੁੰਚਕੇ ਭਾਰਤੀ ਵਿਗਿਆਨੀਆਂ ਨੇ ਇਤਿਹਾਸ ਰਚ ਦਿੱਤਾ ਹੈ। ਭਾਰਤ ਨੇੇ ਪਹਿਲੇ ਹੀ ਯਤਨ ਵਿੱਚ ਅਜਿਹੀ ਸਫਲਤਾ ਪ੍ਰਾਪਤ ਕਰਨ ਵਾਲਾ ਪਹਿਲਾ ਦੇਸ਼ ਬਣ ਗਿਆ ਹੈ।

PPN24091435
ਪ੍ਰਧਾਨ ਮੰਤਰੀ ਨੇ ਕਿਹਾ ਕਿ ਭਾਰਤੀ ਵਿਗਿਆਨਿਕਾਂ ਨੇ ਆਪਣੇ ਸਖਤ ਮਿਹਨਤ ਅਤੇ ਲਗਨ ਦੁਆਰਾ ਮਨੁੱਖੀ ਉਦੱਮ ਅਤੇ ਕਲਪਨਾ ਸ਼ਕਤੀ ਦੀਆਂ ਨਵੀਆਂ ਸਰਹੱਦਾ ਨੂੰ ਛੂਹਿਆ ਹੈ। ਉਨਾਂ ਨੇ ਇਸ ਮੁਹੰਮ ਨੂੰ ਸੰਪੂਰਨ ਭਾਰਤ ਦਾ ਅੰਦਰੂਨੀ ਯਤਨ ਦੱਸਦੇ ਹੋਏ ਕਿਹਾ ਇਸ ਵਿੱਚ ਬੰਗਲੌਰ ਤੋਂ ਭੁਵਨੇਸ਼ਵਰ ਅਤੇ ਫਰੀਦਾਬਾਅਦ ਤੋਂ ਰਾਜਕੋਟ ਤੱਕ ਦੇ ਲੋਕਾਂ ਦੇ ਯਤਨ ਸ਼ਾਮਿਲ ਹਨ।
ਪ੍ਰਧਾਨ ਮੰਤਰੀ ਸ਼੍ਰੀ ਮੋਦੀ ਨੇ ਵਿਗਿਆਨੀਆਂ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ ਕਿ ਕੁਝ ਕਰਨ ਦੀ ਮਜ਼ਬੂਤ ਇੱਛਾ ਅਤੇ ਕੁਝ ਨਵਾਂ ਖੋਜਣ ਵਿੱਚ ਖੁਸ਼ੀ ਦੇ ਯਤਨ ਸ਼ਕਤੀਹੀਨ ਲੋਕਾਂ ਲਈ ਨਹੀਂ ਹੈ। ਉਨਾਂ੍ਹ ਕਿਹਾ ਕਿ ਮੁਹਿੰਮ ਵਿੱਚ ਮਿਲਣ ਵਾਲੀ ਸਫਲਤਾ ਜਾਂ ਅਸਫਲਤਾ ਉਤੇ ਧਿਆਨ ਦਿੱਤੇ ਬਿਨਾਂ੍ਹ ਉਨਾਂ੍ਹ ਨੇ ਅੱਜ ਇਸਰੋ ਵਿੱਚ ਹਾਜ਼ਰ ਰਹਿਣ ਨੂੰ ਚੁਣਿਆ । ਉਨਾਂ੍ਹ ਨੇ ਵਿਗਿਆਨੀਆਂ ਤੋਂ ਸਵੈ ਦੇ ਲਈ ਹੋਰ ਵੀ ਜ਼ਿਆਦਾ ਚੁਣੌਤੀਪੂਰਨ ਟੀਚੇ ਰੱਖਣ ਦੀ ਅਪੀਲ ਕੀਤੀ ਅਤੇ ਕਿਹਾ ਕਿ ਉਨਾਂ ਨੂੰ ਵਿਸ਼ਵਾਸ ਹੈ ਕਿ ਉਹ ਇਨਾਂ ਟੀਚਿਆਂ ਨੂੰ ਪ੍ਰਾਪਤ ਕਰਨ ਲੈਣਗੇ। ਆਪ ਲੋਕ ਨੂੰ ‘ ਅਸੰਭਵ ਨੂੰ ਸੰਭਵ’ ਬਣਾਉਣ ਦੀ ਆਦਤ ਬਣ ਗਈ ਹੈ। ਉਨਾਂ ਨੇ ਕਿਹਾ ਕਿ ਆਧੁਨਿਕ ਭਾਰਤ ਆਪਣੀ ਜਗਤਗੁਰੂ ਭਾਰਤ ਦੀ ਭੂਮਿਕਾ ਨੂੰ ਲਗਾਤਾਰ ਨਿਭਾਉਂਦਾ ਰਹੇਗਾ।
ਸ਼੍ਰੀ ਨਰਿੰਦਰ ਮੋਦੀ ਨੇ ਕਿਹਾ ਕਿ ਪੁਲਾੜ ਪ੍ਰੋਗਰਾਮ ਦੀ ਸਫਲਤਾ ਇਸ ਗੱਲ ਦਾ ਪ੍ਰਕਾਸ਼ਮਾਣ ਪ੍ਰਤੀਕ ਹੈ ਕਿ ਅਸੀਂ ਇੱਕ ਰਾਸ਼ਟਰ ਦੇ ਤੌਰ ਉਤੇ ਕੀ ਕੁਝ ਕਰਨ ਦੇ ਸਮਰੱਥਾ ਰੱਖਦੇ ਹਾਂ। ਇੱਕ ਸਫਲਤ ਪੁਲਾੜ ਪ੍ਰੋਗਰਾਮ ਕਈ ਖੇਤਰਾਂ ਵਿੱਚ ਹੋਰ ਅਨੁਪ੍ਰਯੋਗ ਦੀ ਸ਼ੁਰੂਆਤ ਕਰਦਾ ਹੈ। ਸਾਡੇ ਪੁਲਾੜ ਵਿਗਿਆਨੀ ਦੇ ਯਤਨ ਸਾਡੇ ਸ਼ਾਸਨ ਪ੍ਰਣਾਲੀ ਨੂੰ ਮਜ਼ਬੂਤ , ਅਰਥ ਵਿਵਸਥਾ ਨੂੰ ਸਸ਼ਕਤ ਅਤੇ ਸਾਡੇ ਜੀਵਨ ਸ਼ੈਲੀ ਨੂੰ ਉਨੱਤ ਬਣਾ ਰਿਹਾ ਹੈ। ਉਨਾਂ ਕਿਹਾ ਕਿ ਸਾਡਾ ਦੇਸ਼ ਕ੍ਰਿਕੇਟ ਟੀਮ ਦੇ ਇੱਕ ਮੁਕਾਬਲੇ ਜੀਤਣ ਉਤੇ ਖੁਸ਼ੀ ਮਨਾਉਂਦਾ ਹੈ ਅਤੇ ਅੱਜ ਦੀ ਸਫਲਤਾ ਉਸ ਤੋਂ ਹਜ਼ਾਰ ਗੁਣਾ ਵੱਧ ਹੈ ਅਤੇ ਸਾਰੇ ਦੇਸ਼ ਵਾਸੀਆਂ ਨੂੰ ਸਾਡੇ ਪੁਲਾੜ ਵਿਗਿਆਨੀਆਂ ਦੀ ਸਫਲਤਾ ਉਤੇ ਖੁਸ਼ੀ ਮਣਾਉਣੀ ਚਾਹੀਦੀ । ਆਓ ਸਾਡੇ ਵਿਗਿਆਨੀਆਂ ਦੀ ਇਸ ਉਪਲਬੱਧੀ ਉਤੇ ਮਿਲ ਜੁਲ ਕੇ ਖੁਸ਼ੀ ਮਨਾਈਏ ਅਤੇ ਹਰੇਕ ਸਕੂਲ ਅਤੇ ਕਾਲੇਜ ਦੇ ਵਿਦਿਆਰਥੀਆਂ ਵੱਲੋਂ ਵਿਗਿਆਨੀਆਂ  ਦੇ ਯਤਨਾਂ ਦੀ ਸਾਮੂਹਿਕ ਸ਼ਲਾਘਾ ਕਰਨ।
ਇਸ ਮੌਕੇ ਉਤੇ ਕਰਨਾਟਕ ਦੇ ਰਾਜਪਾਲ ਸ਼੍ਰੀ ਰਾਜੂਭਾਈ ਵਾਲਾ, ਮੁੱਖ ਮੰਤਰੀ ਸ਼੍ਰੀ ਸਿਧਰਾਮੈਯਾ ਅਤੇ ਕੇਂਦਰੀ ਮੰਤਰੀ ਸ਼੍ਰੀ ਅਨੰਤ ਕੁਮਾਰ  ਅਤੇ ਸਦਾਨੰਦ ਗੌੜਾ ਵੀ ਹਾਜ਼ਰ ਸਨ।

Check Also

ਦੁਬਈ ਦੇ ਵੱਡੇ ਦਿਲ ਵਾਲੇ ਸਰਦਾਰ ਨੇ ਜਾਰਜੀਆ ਹਾਦਸੇ `ਚ ਮਰਨ ਵਾਲਿਆਂ ਦੇ ਪਰਿਵਾਰਾਂ ਦੀ ਫ਼ੜੀ ਬਾਂਹ

ਅੰਮ੍ਰਿਤਸਰ, 23 ਦਸੰਬਰ (ਜਗਦੀਪ ਸਿੰਘ) – ਦੁਬਈ ਦੇ ਉੱਘੇ ਕਾਰੋਬਾਰੀ ਤੇ ਸਰਬਤ ਦਾ ਭਲਾ ਚੈਰੀਟੇਬਲ …

Leave a Reply