Tuesday, November 24, 2026

ਕਿੱਕ ਬਾਕਸਿੰਗ ਮੁਕਾਬਲਿਆਂ `ਚ ਅਜੀਤ ਵਿਦਿਆਲਿਆ ਦੀ ਝੰਡੀ

ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ – ਸੰਧੂ) – ਜਿਲ੍ਹਾ ਖੇਡ ਦਫਤਰ ਦੀ ਨਿਗਰਾਨੀ ਹੇਠ ਕਰਵਾਏ ਗਏ ਮਹਿਲਾਵਾਂ ਦੇ ਅੰਡਰ 14 ਤੇ PUNJ3009201905ਅੰਡਰ 17 ਸਾਲ ਮਹਿਲਾ ਵਰਗ ਦੇ ਕਿੱਕ ਬਾਕਸਿੰਗ ਮੁਕਾਬਲਿਆਂ ਦੇ ਦੋਨਾਂ ਵਰਗਾਂ ਦਾ ਚੈਂਪੀਅਨ ਤਾਜ਼ ਅਜੀਤ ਵਿਦਿਆਲਿਆ ਸਕੂਲ ਸੁਲਤਾਨਵਿੰਡ ਗੇਟ ਦੇ ਸਿਰ ਸੱਜਿਆ।ਸਕੂਲ ਖੇਡ ਇੰਚਾਰਜ ਮੈਡਮ ਅਨੁਰਾਧਾ ਦੇ ਅਨੁਸਾਰ ਅੰਡਰ 14 ਸਾਲ ਉਮਰ ਵਰਗ ਵਿਚ ਅਜੀਤ ਵਿਦਿਆਲਿਆ ਪਹਿਲੇ, ਕੋਟ ਬਾਬਾ ਦੀਪ ਸਿੰਘ ਸਕੂਲ ਦੂਜੇ, ਜਦੋਂ ਕਿ ਕਟਰਾ ਕਰਮ ਸਿੰਘ ਸਕੂਲ ਤੀਜੇ ਸਥਾਨ ਤੇ ਰਹੇ।ਅੰਡਰ 17 ਸਾਲ ਉਮਰ ਵਰਗ ਵਿਚ ਅਜੀਤ ਵਿਦਿਆਲਿਆ ਸਕੂਲ ਪਹਿਲੇ, ਸੀ.ਆਈ.ਐਸ ਦੂਜੇ ਜਦੋਂ ਕਿ ਡਿਪਸ ਤੇ ਗੋਰਮਿੰਟ ਗਰਲਜ਼ ਸੀਨੀ: ਸੈਕੰ: ਸਕੂਲ ਸਾਂਝੇ ਤੋਰ ਤੇ ਤੀਜੇ ਸਥਾਨ ਤੇ ਰਹੇ।
             ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਮੇਜ਼ਬਾਨ ਆਯੋਜਨ ਕਰਤਾ ਸਰਕਾਰੀ ਸੀਨੀ: ਸੈਕੰ: ਸਕੂਲ ਛੇਹਰਟਾ ਦੀ ਪ੍ਰਿੰ: ਮਨਮੀਤ ਕੋਰ ਨੇ ਅਦਾ ਕੀਤੀ ਤੇ ਜਿਲ੍ਹਾ ਖੇਡ ਅਫਸਰ ਗੁਰਲਾਲ ਸਿੰਘ ਰਿਆੜ ਦਾ ਧੰਨਵਾਦ ਕੀਤਾ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply