ਅੰਮ੍ਰਿਤਸਰ, 30 ਸਤੰਬਰ (ਪੰਜਾਬ ਪੋਸਟ – ਸੰਧੂ) – ਜਿਲ੍ਹਾ ਖੇਡ ਦਫਤਰ ਦੀ ਨਿਗਰਾਨੀ ਹੇਠ ਕਰਵਾਏ ਗਏ ਮਹਿਲਾਵਾਂ ਦੇ ਅੰਡਰ 14 ਤੇ
ਅੰਡਰ 17 ਸਾਲ ਮਹਿਲਾ ਵਰਗ ਦੇ ਕਿੱਕ ਬਾਕਸਿੰਗ ਮੁਕਾਬਲਿਆਂ ਦੇ ਦੋਨਾਂ ਵਰਗਾਂ ਦਾ ਚੈਂਪੀਅਨ ਤਾਜ਼ ਅਜੀਤ ਵਿਦਿਆਲਿਆ ਸਕੂਲ ਸੁਲਤਾਨਵਿੰਡ ਗੇਟ ਦੇ ਸਿਰ ਸੱਜਿਆ।ਸਕੂਲ ਖੇਡ ਇੰਚਾਰਜ ਮੈਡਮ ਅਨੁਰਾਧਾ ਦੇ ਅਨੁਸਾਰ ਅੰਡਰ 14 ਸਾਲ ਉਮਰ ਵਰਗ ਵਿਚ ਅਜੀਤ ਵਿਦਿਆਲਿਆ ਪਹਿਲੇ, ਕੋਟ ਬਾਬਾ ਦੀਪ ਸਿੰਘ ਸਕੂਲ ਦੂਜੇ, ਜਦੋਂ ਕਿ ਕਟਰਾ ਕਰਮ ਸਿੰਘ ਸਕੂਲ ਤੀਜੇ ਸਥਾਨ ਤੇ ਰਹੇ।ਅੰਡਰ 17 ਸਾਲ ਉਮਰ ਵਰਗ ਵਿਚ ਅਜੀਤ ਵਿਦਿਆਲਿਆ ਸਕੂਲ ਪਹਿਲੇ, ਸੀ.ਆਈ.ਐਸ ਦੂਜੇ ਜਦੋਂ ਕਿ ਡਿਪਸ ਤੇ ਗੋਰਮਿੰਟ ਗਰਲਜ਼ ਸੀਨੀ: ਸੈਕੰ: ਸਕੂਲ ਸਾਂਝੇ ਤੋਰ ਤੇ ਤੀਜੇ ਸਥਾਨ ਤੇ ਰਹੇ।
ਜੇਤੂਆਂ ਨੂੰ ਇਨਾਮ ਤਕਸੀਮ ਕਰਨ ਦੀ ਰਸਮ ਮੇਜ਼ਬਾਨ ਆਯੋਜਨ ਕਰਤਾ ਸਰਕਾਰੀ ਸੀਨੀ: ਸੈਕੰ: ਸਕੂਲ ਛੇਹਰਟਾ ਦੀ ਪ੍ਰਿੰ: ਮਨਮੀਤ ਕੋਰ ਨੇ ਅਦਾ ਕੀਤੀ ਤੇ ਜਿਲ੍ਹਾ ਖੇਡ ਅਫਸਰ ਗੁਰਲਾਲ ਸਿੰਘ ਰਿਆੜ ਦਾ ਧੰਨਵਾਦ ਕੀਤਾ।
Check Also
ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …
Punjab Post Daily Online Newspaper & Print Media