ਧੂਰੀ, 2 ਅਕਤੂਬਰ (ਪੰਜਾਬ ਪੋਸਟ – ਪ੍ਰਵੀਨ ਗਰਗ) – ਸਰਬ ਸਾਂਝਾ ਯੂਥ ਕਲੱਬ ਧੂਰੀ ਵੱਲੋਂ ਮਾਤਾ ਦਾ 5ਵਾਂ ਵਿਸ਼ਾਲ ਜਾਗਰਣ ਸਥਾਨਕ ਧਰਮਪੁਰਾ ਮੁਹੱਲਾ ਵਿਖੇ
ਬਾਬਾ ਜੀ ਦੀ ਸਮਾਧ `ਤੇ ਕਰਵਾਇਆ ਗਿਆ।ਜਿਸ ਦੌਰਾਨ ਝੰਡੇ ਦੀ ਰਸਮ ਅੰਮ੍ਰਿਤ ਗਰਗ ਰਿੰਕੂ, ਗਣੇਸ਼ ਪੂਜਨ ਰਾਜੂ ਬਾਂਗਰੂ, ਜੋਤੀ ਪ੍ਰਚੰਡ ਦੀ ਰਸਮ ਕਾਕਾ ਤੂਰ ਘਨੌਰ, ਚੁੰਨਰੀ ਦੀ ਰਸਮ ਪੁਸ਼ਪਿੰਦਰ ਸ਼ਰਮਾਂ ਕੌਂਸਲਰ, ਰੀਬਨ ਦੀ ਰਸਮ ਸੁਖਦੇਵ ਸਿੰਘ ਗਿਆਨੀ ਅਤੇ ਹਾਰ ਦੀ ਰਸਮ ਲਖਪਤ ਰਾਏ ਵੱਲੋਂ ਨਿਭਾਈ ਗਈ। ਇਸ ਜਾਗਰਣ `ਚ ਮੋਹਿਤ ਐਂਡ ਪਾਰਟੀ ਨਾਭਾ ਵਾਲੇ ਨੇ ਮਾਤਾ ਦਾ ਗੁਣਗਾਣ ਕੀਤਾ।ਇਸ ਮੌਕੇ ਨਗਰ ਕੌਂਸਲ ਦੇ ਪ੍ਰਧਾਨ ਸੰਦੀਪ ਤਾਇਲ ਪੱਪੂ ਜੌਲੀ, ਐਸ.ਐਚ.ਓ ਸਿਟੀ ਦਰਸ਼ਨ ਸਿੰਘ ਆਦਿ ਤੋਂ ਇਲਾਵਾ ਬਿੱਕਰ ਸਿੰਘ ਭੋਜੋਵਾਲੀ, ਸੁਮੇਰ ਚੰਦ, ਅਸ਼ਵਨੀ ਕੁਮਾਰ ਮਿੱਠੂ ਕੌਂਸਲਰ, ਸੱਤਪਾਲ ਮਿੱਤਲ ਅਤੇ ਮਨਜੀਤ ਸਿੰਘ ਬਖਸ਼ੀ ਸਾਬਕਾ ਡੀ.ਪੀ.ਆਰ.ਓ ਆਦਿ ਵੀ ਹਾਜ਼ਰ ਸਨ।
Check Also
ਯੂਨੀਵਰਸਿਟੀ ਵੱਲੋਂ ‘ਸੰਗੀਤ ਤੇ ਖੇਤੀਬਾੜੀ ਦਾ ਅੰਤਰਵਿਸ਼ਾ ਦ੍ਰਿਸ਼ਟੀਕੋਣ’ ਵਿਸ਼ੇ ‘ਤੇ ਤਿੰਨ ਦਿਨਾਂ ਵਰਕਸ਼ਾਪ
ਅੰਮ੍ਰਿਤਸਰ, 26 ਫਰਵਰੀ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਿਜ਼ੂਅਲ ਐਂਡ ਪਰਫਾਰਮਿੰਗ …
Punjab Post Daily Online Newspaper & Print Media