Thursday, February 26, 2026

ਏ.ਡੀ.ਸੀ ਨੇ ਸਾਡਾ ਪਿੰਡ ਸਵੱਛ ਪਿੰਡ ਪੋਸਟਰ ਪ੍ਰਤੀਯੋਗਤਾ ਦੇ ਜੇਤੂਆਂ ਨੂੰ ਕੀਤਾ ਸਨਮਾਨਿਤ

ਅੰਮ੍ਰਿਤਸਰ, 2 ਅਕਤੂਬਰ (ਪੰਜਾਬ ਪੋਸਟ – ਸੁਖਬੀਰ ਸਿੰਘ) – ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅੰਮ੍ਰਿਤਸਰ ਤੇ ਭਾਰਤੀ ਫਾਊਡੇਸ਼ਨ ਦੇ ਸਾਂਝੇ ਉਦਮ PUNJ0210201903ਸਕਦਾ ਸਕੂਲਾਂ ਦੇ ਬੱਚਿਆਂ ਵਿੱਚ ਆਪਣੀ ਅਤੇ ਆਪਣੇ ਆਲੇ ਦੁਆਲੇ ਦੀ ਸਾਫ ਸਫਾਈ ਅਤੇ ਵਾਤਾਵਰਣ ਸ਼ੁੱਧ ਰੱਖਣ ਲਈ ਸਕੂਲੀ ਬੱਚਿਆਂ ਵਿਚ ਸਾਫ ਸਫਾਈ, ਪਾਣੀ ਦੀ ਬੱਚਤ ਅਤੇ ਵਾਤਾਵਰਣ ਸਬੰਧੀ ਪੋਸਟਰ ਪ੍ਰਤੀਯੋਗਤਾ ਕਰਵਾਈ ਗਈ।ਇਸ ਪ੍ਰਤੀਯੋਗਤਾ ਵਿੱਚ ਜਿਲ੍ਹਾ ਅੰਮ੍ਰਿਤਸਰ ਦੇ ਦਿਹਾਤੀ ਸਕੂਲਾਂ ਦੇ ਤੀਸਰੀ ਜਮਾਤ ਤੋ ਲੈ ਕੇ ਬਾਰਵੀ ਜਮਾਤ ਤੱਕ ਦੇ ਵਿਦਿਆਰਥੀਆਂ ਨੇ ਭਾਗ ਲਿਆ।ਇਸ ਪੋਸਟਰ ਪ੍ਰਤੀਯੋਗਤਾ ਵਿਚ ਨੋਵੀ ਜਮਾਤ ਤੋ ਬਾਰਵੀ ਜਮਾਤ ਦੇ ਕੈਟਾਗਿਰੀ ਵਿਚੋ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ, ਮਾਨਾਵਾਲਾ ਕਲਾਂ ਦੀ ਵਿਦਿਆਰਥਣ ਮਹਿਕਪ੍ਰੀਤ ਕੋਰ, ਛੇਵੀ ਜਮਾਤ ਤੋ ਅੱਠਵੀ ਜਮਾਤ ਦੀ ਕੈਟਾਗਿਰੀ ਵਿਚੋਂ ਸਤਿਆ ਭਾਰਤੀ ਸਕੂਲ, ਚੰਨਣਕੇ ਦੀ ਵਿਦਿਆਰਥਣ ਸਰਨਜੀਤ ਕੋਰ ਅਤੇ ਤੀਸਰੀ ਜਮਾਤ ਤੋ ਪੰਜਵੀ ਜਮਾਤ ਦੀ ਕੈਟਾਗਿਰੀ ਵਿਚੋ ਸਤਿਆ ਭਾਰਤੀ ਸਕੂਲ, ਖਿੰਦੋਵਾਲੀ ਦੀ ਵਿਦਿਆਰਥਣ ਸੰਦੀਪ ਕੋਰ ਦੀ ਚੁਣੇ ਗਏ ਵਿਸ਼ੇ ਸਬੰਧੀ ਬੈਸਟ ਪੋਸਟਰ ਤਿਆਰ ਕਰਨ ਵਿਚ ਚੋਣ ਕੀਤੀ ਗਈ।ਇਸ ਪ੍ਰਤੀਯੋਗਤਾ ਵਿੱਚ ਜੇਤੂ ਰਹੇ ਬੱਚਿਆਂ ਨੂੰ ਸਨਮਾਨ ਦੇਣ ਲਈ ਬੱਚਤ ਭਵਨ ਵਿਖੇ ਸਮਾਗਮ ਕਰਵਾਇਆ ਗਿਆ।
     ਇਸ ਸਮਾਗਮ ਵਿੱਚ ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਵਿਸ਼ੇਸ ਸਾਰੰਗਲ ਮੁੱਖ ਮਹਿਮਾਨ ਵਜੋ ਸ਼ਾਮਲ ਹੋਏ ਅਤੇ ਜੇਤੂ ਵਿਦਿਆਰਥੀਆਂ ਨੂੰ ਇਨਾਮ ਵੰਡੇ।ਸਾਰੰਗਲ ਨੇ ਕਿਹਾ ਕਿ ਸਕੂਲੀ ਬੱਚਿਆਂ ਵੱਲੋਂ ਬਹੁਤ ਹੀ ਸੰੁਦਰ ਢੰਗ ਨਾਲ ਵਾਤਾਵਰਣ ਨੂੰ ਸਵੱਛ ਰੱਖਣ ਦੇ ਪੋਸਟਰ ਤਿਆਰ ਕੀਤੇ ਗਏ ਸਨ ਅਤੇ 25 ਬੱਚਿਆਂ ਦੀ ਇਸ ਮੁਕਾਬਲੇ ਲਈ ਚੋਣ ਕੀਤੀ ਗਈ ਸੀ।ਬੱਚਿਆਂ ਵੱਲੋਂ ਪਾਣੀ ਦੀ ਬੱਚਤ, ਵਾਤਾਵਰਣ ਦੀ ਸਾਂਭ ਸੰਭਾਲ ਅਤੇ ਆਪਣੇ ਆਲੇ ਦੁਆਲੇ ਦੀ ਸਫਾਈ ਰੱਖਣ ਲਈ ਪੋਸਟਰ ਬਣਾਏ ਗਏ ਸਨ।ਸਾਰਗੰਲ ਵੱਲੋਂ ਅਧਿਕਾਰੀਆਂ ਅਤੇ ਸਕੂਲੀ ਬੱਚਿਆਂ ਨੂੰ ਪਲਾਸਟਿਕ ਦੀ ਵਰਤੋਂ ਘੱਟ ਕਰਨ ਸਬੰਧੀ, ਪਾਣੀ ਦੀ ਬੱਚਤ ਅਤੇ ਸਵੱਛਤਾ ਸਬੰਧੀ ਸਹੁੰ ਵੀ ਚੁਕਾਈ ਗਈ।
     ਭਾਰਤੀ ਫਾਊਡੇਸ਼ਨ ਦੀ ਸੀ.ਈ.ਓ ਮਮਤਾ ਸਾਈਕੀਆ ਕਿਹਾ ਕਿ ਸਾਨੂੰ ਆਸ ਹੈ ਕਿ ਇਸ ਤਰਾਂ ਦੀਆਂ ਪ੍ਰਤੀਯੋਗਤਾਵਾਂ ਭਵਿੱਖ ਨੂੰ ਬਦਲਣ ਵਿੱਚ ਸਹਾਈ ਸਿੱਧ ਹੋਣਗੀਆਂ।ਯਾਦਵਿੰਦਰ ਸਿੰਘ ਢਿੱਲੋ ਨਿਗਰਾਨ ਇੰਜੀਨੀਅਰ, ਜਲ ਸਪਲਾਈ ਅਤੇ ਸੈਨੀਟੇਸ਼ਨ ਹਲਕਾ ਅੰਮ੍ਰਿਤਸਰ ਨੇ ਕਿਹਾ ਕਿ ਬੱਚੇ ਆਪਣੇ ਤੇ ਆਪਣੇ ਆਲੇ ਦੁਆਲੇ ਨੂੰ ਸਾਫ ਰੱਖਣ ਵਿੱਚ ਅਹਿਮ ਰੋਲ ਅਦਾ ਕਰ ਸਕਦੇ ਹਨ।
     ਇਸ ਮੌਕੇ ਅਤੁੱਲ ਬਖਸ਼ੀ ਹੈਡ ਸੈਨੀਟੇਸ਼ਨ, ਕੰਸਟਰਸ਼ਨ ਐਡ ਸਪਲਾਈ ਚੇਨ ਮੈਨਜਮੈਟ, ਭਾਰਤੀ ਫਾਊਡੇਸ਼ਨ,  ਚਰਨਦੀਪ ਸਿੰਘ, ਜਿਲਾ ਸੈਨੀਟੇਸ਼ਨ ਅਫਸਰ ਅੰਮ੍ਰਿਤਸਰ, ਸ੍ਰੀਮਤੀ ਰੇਖਾ ਮਹਾਜਨ ਉਪ ਜਿਲ੍ਹਾ ਸਿਖਿਆ ਅਫਸਰ ਐਲੀਮੈਂਟਰੀ ਅਤੇ ਹੋਰ ਅਧਿਕਾਰੀ ਹਾਜਰ ਸਨ।ਇਸ ਪ੍ਰਤੀਯੋਗਤਾ ਦੇ ਨਾਲ ਨਾਲ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਵਿਚ ਸਵੱਛ ਭਾਰਤ ਮਿਸ਼ਨ (ਗ੍ਰਾਮੀਣ) ਦੇ ਕੰਮ ਵਿੱਚ ਤੇਜੀ ਲਿਆਉਣ ਲਈ ਪ੍ਰਤੀਯੋਗਤਾ ਵੀ ਕਰਵਾਈ ਗਈ। ਇਸ ਪ੍ਰਤੀਯੋਗਤਾ ਵਿਚ ਵਧੀਆ ਕੰਮ ਕਰਨ ਵਾਲੇ ਚੁਣੇ ਗਏ ਕਰਮਚਾਰੀਆਂ/ ਅਧਿਕਾਰੀਆਂ ਨੂੰ ਵੀ ਸਨਮਾਨਤ ਕੀਤਾ ਗਿਆ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply