Wednesday, February 25, 2026

ਕਾਨੂੰਨਗੋ ਬੁੱਧ ਸਿੰਘ ਤੇ ਪਵਨਦੀਪ ਕੁਮਾਰ ਹੋਏ ਸੇਵਾ ਮੁਕਤ

ਸ਼ਮਰਾਲਾ, 1 ਅਕਤੂਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਸਮਰਾਲਾ ਤਹਿਸੀਲ ਅਤੇ ਸਮਰਾਲਾ ਇਲਾਕੇ ਵਿੱਚ ਆਪਣੀਆਂ ਬਹੁਮੁੱਲੀਆਂ ਸੇਵਾਵਾਂ ਦੇਣ ਉਪਰੰਤ PUNJ0210201910ਬੁੱਧ ਸਿੰਘ ਕਾਨੂੰਨਗੋ 36 ਸਾਲ ਅਤੇ ਪਵਨਦੀਪ ਕੁਮਾਰ ਕਾਨੂੰਨਗੋ  32 ਸਾਲ ਆਪਣੀ ਸਰਕਾਰੀ ਸੇਵਾ ਕਰਨ ਉਪਰੰਤ ਸੇਵਾ ਮੁਕਤ ਹੋ ਗਏ।ਤਹਿਸੀਲ ਕੰਪਲੈਕਸ ਵਿਖੇ ਦੋਨਾਂ ਕਰਮਚਾਰੀਆਂ ਨੂੰ ਫੁੱਲਾਂ ਦੇ ਹਾਰਾਂ ਨਾਲ ਲੱਦ ਕੇ ਸਮੁੱਚੇ ਸਟਾਫ ਵੱਲੋਂ ਵਿਦਾ ਕੀਤਾ ਗਿਆ। ਉਪਰੰਤ ਖੰਨਾ ਰੋਡ ਤੇ ਸਥਿਤ ਪੈਲੇਸ ਵਿਖੇ ਦੋਨਾਂ ਕਰਮਚਾਰੀਆਂ ਨੂੰ ਪਾਰਟੀ ਦਿੱਤੀ ਗਈ।ਜਿਸ ਵਿੱਚ ਤਹਿਸੀਲ ਨਵਦੀਪ ਸਿੰਘ ਭੋਗਲ, ਵਿਜੈ ਕੁਮਾਰ ਨਾਇਬ ਤਹਿਸੀਲਦਾਰ ਮਾਛੀਵਾੜਾ, ਰਿਟਾ: ਨਾਇਬ ਤਹਿਸੀਲਦਾਰ ਸਵਰਨ ਸਿੰਘ, ਰੁਪਿੰਦਰ ਸਿੰਘ ਗਰੇਵਾਲ ਪ੍ਰਧਾਨ ਕਾਨੂੰਨਗੋ ਐਸੋ: ਲੁਧਿਆਣਾ, ਗੁਰਮੇਲ ਸਿੰਘ ਜ਼ਿਲ੍ਹਾ ਪ੍ਰਧਾਨ ਪਟਵਾਰ ਯੂਨੀਅਨ ਲੁਧਿਆਣਾ, ਸੁਖਜਿੰਦਰ ਸਿੰਘ ਔਜਲਾ, ਵਿਕਰਮਜੀਤ ਸਿੰਘ ਪ੍ਰਧਾਨ ਪਟਵਾਰ ਯੂਨੀਅਨ, ਪਰਮਿੰਦਰ ਸਿੰਘ ਤੂਰ ਕਾਨੂੰਨਗੋ, ਅਮਰਜੀਤ ਸਿੰਘ ਬਾਲਿਓਂ ਨੇ ਸ਼ਿਰਕਤ ਕੀਤੀ ਅਤੇ ਬੁੱਧ ਸਿੰਘ ਅਤੇ ਪਵਨਦੀਪ ਕੁਮਾਰ ਦੁਆਰਾ ਪੂਰੀ ਇਮਾਨਦਾਰੀ ਨਾਲ ਸਰਕਾਰੀ ਨੌਕਰੀ ਦੌਰਾਨ ਕੀਤੇ ਕੰਮਾਂ ਦੀ ਸ਼ਲਾਘਾ ਕੀਤੀ।
               ਸਮੂਹ ਸਟਾਫ ਨੇ ਦੋਨਾਂ ਕਰਮਚਾਰੀਆਂ ਨੂੰ ਸੋਨੇ ਦੀਆਂ ਮੁੰਦਰੀਆਂ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਦੋਨਾਂ ਕਰਮਚਾਰੀਆਂ ਨੂੰ ਪੂਰੀ ਸ਼ਾਨੋ ਸ਼ੌਕਤ ਨਾਲ ਬੜੇ ਆਦਰ ਨਾਲ ਉਨ੍ਹਾਂ ਦੇ ਘਰ ਤੱਕ ਛੱਡ ਕੇ ਆਏ। ਇਸ ਮੌਕੇ ਕੇਸਰ ਸਿੰਘ ਦਫਤਰ ਕਾਨੂੰਨਗੋ, ਦਲੀਪ ਸਿੰਘ ਜਨ: ਸਕੱਤਰ ਪਟਵਾਰ ਯੂਨੀਅਨ, ਬਲਰਾਜ ਸਿੰਘ ਕੈਸ਼ੀਅਰ, ਪਰਮਜੀਤ ਸਿੰਘ ਢਿੱਲੋਂ ਕਾਨੂੰਨਗੋ, ਗੁਰਭਜਨ ਸਿੰਘ ਕਾਨੂੰਨਗੋ ਖੰਨਾ, ਗੁਰਦੇਵ ਸਿੰਘ, ਬਲਵਿੰਦਰ ਸਿੰਘ, ਗੁਰਚਰਨ ਸਿੰਘ ਚਹਿਲ, ਗੁਰਦੇਵ ਸਿੰਘ ਛੌੜੀਆਂ ਤੋਂ ਇਲਾਕੇ ਹੋਰ ਵੀ ਸਰਪੰਚ, ਪੰਚ ਅਤੇ ਨੰਬਰਦਾਰ ਹਾਜ਼ਰ ਸਨ।

Check Also

ਸ਼੍ਰੋਮਣੀ ਕਮੇਟੀ ਨੇ ਪਾਕਿਸਤਾਨ ਜਾਣ ਵਾਲੇ ਸ਼ਰਧਾਲੂਆਂ ਤੋਂ ਪਾਸਪੋਰਟ ਮੰਗੇ

ਅੰਮ੍ਰਿਤਸਰ, 25 ਫ਼ਰਵਰੀ (ਜਗਦੀਪ ਸਿੰਘ) – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੰਚਮ ਪਾਤਸ਼ਾਹ ਸ੍ਰੀ ਗੁਰੂ …

Leave a Reply