ਸਮਰਾਲਾ, 2 ਅਕਤੂਬਰ (ਪੰਜਾਬ ਪੋਸਟ – ਇੰਦਰਜੀਤ ਕੰਗ) – ਪੰਜਾਬ ਦਾ ਪੌਣਪਾਣੀ ਖਾਸ ਕਰਕੇ ਸਾਡਾ ਆਲਾ ਦੁਆਲਾ ਕਾਫੀ ਪਲੀਤ ਹੋ ਗਿਆ ਹੈ।ਵਾਤਾਵਰਨ
ਦੀ ਸੰਭਾਲ ਲਈ ਕਈ ਸੰਸਥਾਵਾਂ ਅਤੇ ਧਾਰਮਿਕ ਆਗੂ ਅੱਗੇ ਆ ਰਹੇ ਹਨ, ਜੋ ਵਾਤਾਵਰਨ ਨੂੰ ਪੂਰੀ ਤਰ੍ਹਾਂ ਸਮਰਪਿਤ ਹੋ ਕੇ ਰੁੱਖ ਲਗਾਉਣ ਅਤੇ ਉਨ੍ਹਾਂ ਦੀ ਸਾਂਭ ਸੰਭਾਲ ਲਈ ਵਚਨਬੱਧ ਹਨ।ਬੀਤੇ ਦਿਨੀਂ ਨੀਲੋਂ ਪੁੱਲ `ਤੇ ਕਰਵਾਏ ਧਾਰਮਿਕ ਪ੍ਰੋਗਰਾਮ ਦੌਰਾਨ ਬਾਬਾ ਮਨਜੋਤ ਸਿੰਘ ਨੀਲੋਂ ਪੁੱਲ ਵਾਲਿਆਂ ਨੇ ਵਾਤਾਵਰਨ ਦੀ ਸੰਭਾਲ ਲਈ ਆਮ ਸੰਗਤ ਵਿੱਚ ਬੂਟਿਆਂ ਦਾ ਪ੍ਰਸ਼ਾਦਿ ਵੰਡਿਆ।ਬੂਟੇ ਵੰਡਣ ਵੇਲੇ ਹਰੇਕ ਪ੍ਰਾਣੀ ਤੋਂ ਇਹ ਵੀ ਵਾਅਦਾ ਲਿਆ ਕਿ ਉਹ ਬੂਟਾ ਲਾਉਣ ਦੇ ਨਾਲ ਨਾਲ ਉਸ ਦੀ ਦੇਖਭਾਲ ਦੀ ਜਿੰਮੇਵਾਰੀ ਵੀ ਨਿਭਾਵੇਗਾ।ਬਾਬਾ ਮਨਜੋਤ ਸਿੰਘ ਨੇ ਕਿਹਾ ਕਿ ਉਨ੍ਹਾਂ ਦਾ ਮੁੱਖ ਮੰਤਵ ਵਾਤਾਵਰਨ ਦੀ ਸੰਭਾਲ ਸਬੰਧੀ ਬੀੜਾ ਚੁੱਕਣਾ ਹੈ, ਤਾਂ ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਸਾਫ ਅਤੇ ਸ਼ੁੱਧ ਹਵਾ ਗ੍ਰਹਿਣ ਕਰ ਸਕਣ।ਇਸ ਕੰਮ ਲਈ ਉਹ ਪੂਰੀ ਤਰ੍ਹਾਂ ਸਮਰਪਿਤ ਭਾਵਨਾ ਨਾਲ ਜੁੜ ਕੇ ਸੇਵਾ ਨਿਭਾਉਣਗੇ।
ਉਨ੍ਹਾਂ ਆਮ ਜਨਤਾ ਨੂੰ ਵੀ ਅਪੀਲ ਕੀਤੀ ਕਿ ਹਰੇਕ ਮਨੁੱਖ ਇੱਕ ਬੂਟਾ ਲਾਉਣ ਦੇ ਨਾਲ ਨਾਲ ਉਸ ਦੀ ਸਾਂਭ ਸੰਭਾਲ ਦੀ ਵੀ ਜਿੰਮੇਵਾਰੀ ਚੁੱਕੇ।
Check Also
ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ
ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …
Punjab Post Daily Online Newspaper & Print Media